Uncategorized
ਨਾਮਵਰ ਗੈਂਗਸਟਰ ਅਸ਼ੀਸ਼ ਚੋਪੜਾ ਚੜ੍ਹਿਆ ਪੁਲਿਸ ਦੇ ਧੱਕੇ
302 ਤੇ ਹੋਰ ਕਈ ਕੇਸਾਂ ਵਿੱਚ ਸ਼ਾਮਿਲ ਗੈਂਗਸਟਰ ਅਸ਼ੀਸ਼ ਚੋਪੜਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਗੈਂਗਸਟਰ ਅਸ਼ੀਸ਼ ਚੋਪੜਾ ਪੁਲਿਸ ਨੇ ਕੀਤਾ ਕਾਬੂ
ਖਰੜ ਕਤਲ ਮਾਮਲੇ ਵਿੱਚ ਪੁਲਿਸ ਨੂੰ ਸੀ ਚੋਪੜਾ ਦੀ ਤਲਾਸ਼
302 ਤੇ ਹੋਰ ਕਈ ਕੇਸਾਂ ਵਿੱਚ ਸੀ ਸ਼ਾਮਿਲ
4 ਸਤੰਬਰ : ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਗੈਂਗਸਟਰ ਹਨ ਜੋ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਫਰਾਰ ਚੱਲ ਰਹੇ ਹਨ। ਅਜਿਹਾ ਹੀ ਇੱਕ ਗੈਂਗਸਟਰ ਸੀ ਅਸ਼ੀਸ਼ ਚੋਪੜਾ ਜਿਸਦਾ 302 ਤੇ ਹੋਰ ਕਈ ਕੇਸਾਂ ਵਿੱਚ ਨਾਮ ਬੋਲਦਾ ਸੀ ਅਤੇ ਇਹ ਗੈਂਗਸਟਰ ਅੱਜ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।
ਇਸ ਨਾਮਵਰ ਗੈਂਗਸਟਰ ਅਸ਼ੀਸ਼ ਚੋਪੜਾ ਨੂੰ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਹਰਿਆਣਾ ਦੇ ਯਮੁਨਾਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਸਟਰ ਅਸ਼ੀਸ਼ ਚੋਪੜਾ ਦਾ 302 ਅਤੇ ਕਈ ਹੋਰ ਕੇਸਾਂ ਵਿੱਚ ਨਾਮ ਸ਼ਾਮਿਲ ਸੀ। ਪਿਛਲੇ ਕਈ ਦਿਨਾਂ ਤੋਂ ਪੁਲਿਸ ਅਸ਼ੀਸ਼ ਚੋਪੜਾ ਦੀ ਤਲਾਸ਼ ਕਰ ਰਹੀ ਸੀ।
ਇਸਦੇ ਸਾਥੀ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਮੱਲ ਨੂੰ ਫ਼ਿਰੋਜ਼ਪੁਰ ਪੁਲਿਸ ਨੇ ਪਹਿਲਾ ਹੀ ਫੜਿਆ ਹੋਇਆ ਸੀ, ਹੈਪੀ ਮੱਲ ਨੂੰ ਮਾਰਚ ਮਹੀਨੇ ਪੁਲਿਸ ਨੇ ਫੜਿਆ ਸੀ ਜਿਸਦੇ ਬਾਅਦ ਉਸ ਨਾਲ ਪੁੱਛਗਿੱਛ ਦਾ ਸਿਲਸਿਲਾ ਸ਼ੁਰੂ ਹੋਇਆ ਸੀ।
ਕੁੱਝ ਸਮਾਂ ਪਹਿਲਾਂ ਖਰੜ ਵਿੱਚ ਹੋਏ ਕਤਲ ਮਾਮਲੇ ਨੂੰ ਲੈ ਕੇ ਅਸ਼ੀਸ਼ ਚੋਪੜਾ ਦੀ ਤਲਾਸ਼ ਚੱਲ ਰਹੀ ਸੀ ਜੋ ਹੁਣ ਪੁਲਿਸ ਦੇ ਹੱਥ ਲੱਗ ਗਿਆ ਹੈ।
Continue Reading