Connect with us

Uncategorized

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ‘ਚ ਸ਼ਾਮਲ

Published

on

8 ਦਸੰਬਰ 2023: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਡੀਏਵੀ ਕਾਲਜ ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨਾਂ ਉਨ੍ਹਾਂ ਵੱਲੋਂ ਦਾਖਲ ਨਹੀਂ ਕੀਤਾ ਗਿਆ ਹੈ ਅਤੇ ਉਹ ਇਸ ਵਿਰੁੱਧ ਕਾਰਵਾਈ ਕਰਨਗੇ।

ਪੰਜਾਬ ਐਨਐਸਯੂਆਈ ਦੇ ਆਗੂ ਇਸਰਪ੍ਰੀਤ ਸਿੰਘ ਨੇ ਇਸ ਸੂਚੀ ਨੂੰ ਟਵੀਟ ਕਰਕੇ ਕਿਹਾ ਹੈ ਕਿ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਦਾ ਨਾਂ ਆਉਣ ਨਾਲ ਨੌਜਵਾਨਾਂ ‘ਤੇ ਮਾੜਾ ਪ੍ਰਭਾਵ ਪਵੇਗਾ।

ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਤੀਜੇ ਨੰਬਰ ’ਤੇ ਆ ਰਿਹਾ ਹੈ। ਇਹ ਸੂਚੀ ਗੂਗਲ ਸਰਚ ਦੌਰਾਨ ਮੁੱਖ ਪੰਨੇ ‘ਤੇ ਦਿਖਾਈ ਦਿੰਦੀ ਹੈ। ਜਿਸ ‘ਚ ਨੀਰਜ ਚੋਪੜਾ ਦਾ ਨਾਂ ਪਹਿਲੇ ਨੰਬਰ ‘ਤੇ, ਵਿਕਰਮ ਬੱਤਰਾ ਦੂਜੇ ਨੰਬਰ ‘ਤੇ ਅਤੇ ਲਾਰੈਂਸ ਬਿਸ਼ਨੋਈ ਤੀਜੇ ਨੰਬਰ ‘ਤੇ ਹੈ।

ਇਸ ਸੂਚੀ ‘ਚ ਕ੍ਰਿਕਟਰ ਯੁਵਰਾਜ ਸਿੰਘ, ਕਪਿਲ ਦੇਵ ਅਤੇ ਅਭਿਨੇਤਾ ਆਯੁਸ਼ਮਾਨ ਖੁਰਾਨਾ ਵਰਗੇ ਕਈ ਵੱਡੇ ਚਿਹਰਿਆਂ ਦੇ ਨਾਂ ਸ਼ਾਮਲ ਹਨ।

ਲਾਰੈਂਸ ਬਿਸ਼ਨੋਈ ਚੰਡੀਗੜ੍ਹ ਵਿੱਚ ਪੜ੍ਹਾਈ ਦੌਰਾਨ ਸਾਲ 2011-12 ਵਿੱਚ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ SOPU ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।