News
ਕੋਰੋਨਾ ਵਾਇਰਸ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਹੋਲਾ ਮਹੁੱਲੇ ਮੋਕੇ ਰੰਗਾਂ ਦੀ ਵਰਤੋ ਨਾ ਕਰਨ ਦੀ ਦਿੱਤੀ ਸਲਾਹ

ਤਲਵੰਡੀ ਸਾਬੋ, 06 ਮਾਰਚ (ਮਨੀਸ਼ ਗਰਗ): ਦੇਸ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਖ਼ਤਰਾ ਬਣੀਆ ਹੋਇਆ ਹੈ, ਸਿੱਖਾ ਕੌਮ ਦੇ ਤਿਉਹਾਰ ਹੋਲਾ ਮਹੁੱਲੇ ਮੋਕੇ ਕਰੋਨਾ ਵਾਇਰਸ ਦੇ ਮੱਦੇ ਨਜਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਰੰਗਾ ਦੀ ਵਰਤੋ ਨਾ ਕਰਕੇ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦਾ ਸੰਦੇਸ ਦਿੱਤਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਸੰਗਤਾ ਵੱਡੀ ਗਿਣਤੀ ਵਿੱਚ ਹੋਲਾ ਮਹੁੱਲੇ ਵਿੱਚ ਪੁੱਜ ਕੇ ਸਾਵਧਾਨੀ ਰੱਖਣ। ਉਹਨਾਂ ਕਿਹਾ ਕਿ ਹੋਲੇ ਮਹੁੱਲੇ ਮੋਕੇ ਰੰਗਾ ਦੀ ਵਰਤੋ ਨਾ ਕੀਤੀ ਜਾਵੇ ਕਿਉਂਕਿ ਰੰਗ ਪਾਉਣਾ ਗੁਰਮਤ ਦੀ ਕੋਈ ਪ੍ਰਮਪਰਾ ਨਹੀ ਹੈ। ਸਿੰਘ ਸਾਹਿਬ ਨੇ ਸੰਗਤਾਂ ਨੂੰ ਲੰਗਰਾਂ ਵਿਚ ਵੀ ਸਫਾਈ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ।