Punjab
ਭਾਖੜਾ ਨਹਿਰ ‘ਚ ਡਿੱਗੀ ਲੜਕੀ, ਬਚਾਉਣ ਲਈ ਫੌਜੀ ਨੇ ਮਾਰੀ ਛਾਲ

ਪਟਿਆਲਾ 18 JUNE 2023: ਪਟਿਆਲਾ ਵਿਚ ਦੀ ਲੰਘਦੀ ਭਾਖੜਾ ਨਹਿਰ ਵਿੱਚ ਡੁੱਬਦੀ ਲੜਕੀ ਨੂੰ ਬਚਾਉਣ ਲਈ ਲੋਕਾਂ ਵੱਲੋਂ ਫੌਜੀ ਦੀ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ। ਭਾਖੜਾ ਨਹਿਰ ਵਿੱਚ ਇਕ ਲੜਕੀ ਡਿੱਗ ਗਈ। ਨਹਿਰ ਦੇ ਕੋਲ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਇਸ ਦੌਰਾਨ ਇਕ ਪਹੁੰਚੇ ਫੌਜੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਅ ਲਿਆ।
ਇਸ ਸਬੰਧੀ ਚੰਡੀਗੜ੍ਹ ਦੇ ਡਿਫੈਂਸ ਪੀਆਰਓ ਵੱਲੋਂ ਇਕ ਵੀਡੀਓ ਜਾਰੀ ਕੀਤਾ ਗਿਆ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਨਹਿਰ ਵਿੱਚ ਡੁੱਬਦੀ ਲੜਕੀ ਨੂੰ ਬਚਾਉਣ ਲਈ ਸਿਪਾਹੀ ਨੇ ਛਾਲ ਮਾਰ ਦਿੱਤੀ। ਫੌਜੀ ਇਕੱਲਾ ਹੀ ਬੱਚੀ ਨੂੰ ਬਚਾ ਕੇ ਨਹਿਰ ਕਿਨਾਰੇ ਲੈ ਆਇਆ। ਫਿਰ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਨਹਿਰ ਵਿਚੋਂ ਬਾਹਰ ਕੱਢਿਆ। ਨਹਿਰ ਵਿੱਚ ਕੁਦਣ ਵਾਲੇ ਫੌਜੀ ਦੀ ਪਹਿਚਾਣ ਆਰਮੀ ਹਸਪਤਾਲ ਵਿੱਚ ਤੈਨਾਤ ਸਿਪਾਹੀ ਡੀ ਐਨ ਕ੍ਰਿਸ਼ਨਨ ਵਜੋਂ ਹੋਈ ਹੈ। ਲੜਕੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਫੌਜੀ ਕ੍ਰਿਸ਼ਨਨ ਦੀ ਹਰ ਪਾਸੇ ਤੋਂ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।