News
ਅਰਚਨਾ ਦੇ ਹੌਂਸਲੇ ਨੂੰ ਸਾਰੇ ਕਰ ਰਹੇ ਨੇ ਸਲਾਮ, ਬਣਾਈ ਅਲੱਗ ਪਹਿਚਾਣ
ਕਰਨਾਲ, 05 ਮਾਰਚ ( ਨਾਮੰਦੀਪ ਸਿੰਘ): ਔਰਤਾਂ ਅੱਜ ਕੱਲ ਕਿਸੇ ਤੋਂ ਵੀ ਘੱਟ ਨਹੀਂ ਪਾਵੇ ਉਹ ਕੋਈ ਵੀ ਖੇਤਰ ਹੋਏ ਮੁੰਡਿਆਂ ਤੋਂ ਅੱਗੇ ਹੀ ਰਹਿੰਦੀ ਹੈ। ਦੱਸ ਦੇਈਏ ਕਿ ਕਰਨਾਲ ਦੇ ਬੱਲਾ ਪਿੰਡ ਦੀ ਇਕ ਔਰਤ ਜੋ ਕਿ ਡਰਾਈਵਰ ਹੈ ਇਸ ਔਰਤ ਨੇ ਇੱਕ ਮਿਸਾਲ ਕਾਇਮ ਕੀਤੀ ਕਿ ਕੋਈ ਵੀ ਕੰਮ ਛੋੱਟਾ ਜਾਂ ਵੱਡਾ ਨਹੀਂ ਹੁੰਦਾ।
ਅਰਚਨਾ ਦੇ ਨਾਲ ਉਸ ਦੀ ਸਹੇਲੀ ਕੰਡਕਟਰ ਸਰਿਤਾ ਵੀ ਉੰਨਾ ਦਾ ਪੂਰਾ ਸਾਥ ਦਿੰਦੀ ਹੈ। ਰਚਨਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਵੱਖਰਾ ਕਰਨਾ ਚਾਉਂਦੀ ਸੀ। ਇਸਲਈ ਓਹਨਾ ਨੇ ਕਰਨੈਲ ਬੱਸ ਸਟੈਂਡ ਤੋਂ ਬੱਸ ਚਲਾਉਣ ਦੀ ਟ੍ਰੇਨਿੰਗ ਕੀਤੀ।
ਅਰਚਨਾ ਵਲੋਂ ਇਹ ਪਹਿਲ ਕੀਤੀ ਗਈ ਜੋ ਕਿ ਬਾਕੀਆਂ ਕੁੜੀਆਂ ਲਈ ਇੱਕ ਮਿਸਾਲ ਦੇ ਤੌਰ ਤੇ ਸਾਹਮਣੇ ਆਈ ਨਾਲ ਹੀ ਸੰਦੇਸ਼ ਦਿੱਤਾ ਕਿ ਕੋਈ ਵੀ ਕੰਮ ਛੋੱਟਾ ਜਾਂ ਵੱਡਾ ਨਹੀਂ ਹੁੰਦਾ। ਕੰਮ ਕਰਨ ਦੀ ਬਸ ਲੱਗਣ ਹੋਣੀ ਚਾਹੀਦਾ ਹੈ। ਨਾਲ ਹੀ ਅਰਚਨਾ ਨੇ ਦੱਸਿਆ ਕਿ ਇਸਨੂੰ ਵੀ ਸ਼ੁਰੂ ਵਿਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਸਬ ਕੁੱਛ ਸਹੀ ਚਲ ਰਿਹਾ ਹੈ। ਇਸਦਾ ਫਾਇਦਾ ਬਾਕੀਆਂ ਨੂੰ ਵੀ ਹੋਇਆ ਲੋਕੀ ਇਹਨਾਂ ਨੂੰ ਡ੍ਰਾਈਵਿੰਗ ਕਰਦੇ ਦੇਖਦੇ ਹਨ ਤਾ ਖੁਸ਼ ਹੁੰਦੇ ਹਨ ਨਾਲ ਹੀ ਓਹਨਾ ਨੂੰ ਵੀ ਹੌਸਲਾ ਮਿਲਦਾ ਹੈ।
ਦੱਸ ਦੇਈਏ ਕਿ ਅਰਚਨਾ ਦੀ ਸੱਸ ਨੇ ਜਦੋ ਬੱਸ ਵਿਚ ਆਪਣੀ ਧੀ ਨਾਲ ਸਫ਼ਰ ਕੀਤਾ ਤੇ ਨਾਲ ਹੀ ਉਸਦੇ ਜਜ਼ਬੇ ਦੀ ਤਾਰੀਫ ਵੀ ਕੀਤੀ।