Punjab
ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਮਿਲੇਗੀ ਇਹ ਖਾਸ ਸਹੂਲਤ

ਫ਼ਿਰੋਜ਼ਪੁਰ 11 ਨਵੰਬਰ 2023 : ਜੇਕਰ ਤੁਸੀਂ ਵੀ ਰੇਲ ਰਾਹੀਂ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦਰਅਸਲ, ਭਾਰਤੀ ਰੇਲਵੇ ਦੁਆਰਾ ਹਰ ਰੋਜ਼ ਲੱਖਾਂ ਰੇਲ ਯਾਤਰੀ ਸਫ਼ਰ ਕਰਦੇ ਹਨ ਅਤੇ ਤਿਉਹਾਰਾਂ ਦੇ ਦੌਰਾਨ ਰੇਲ ਯਾਤਰੀਆਂ ਦੀ ਗਿਣਤੀ ਵਧ ਜਾਂਦੀ ਹੈ। ਅਜਿਹੇ ‘ਚ ਰੇਲਵੇ ਯਾਤਰੀਆਂ ਦੇ ਆਰਾਮ ਦਾ ਖਾਸ ਖਿਆਲ ਰੱਖਦੇ ਹੋਏ ਅਤੇ ਵਾਧੂ ਭੀੜ ਨੂੰ ਦੂਰ ਕਰਨ ਲਈ ਰੇਲਵੇ ਤਿਉਹਾਰੀ ਸਪੈਸ਼ਲ ਟਰੇਨਾਂ ਚਲਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਰ.ਐਮ. ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਾਧੂ ਭੀੜ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਇਸ ਵੇਲੇ 5 ਜੋੜੀ ਸਮਰ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੇਨਾਂ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਵਾਰਾਨਸੀ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ, ਜੰਮੂ ਤਵੀ-ਬਰੌਨੀ, ਅੰਮ੍ਰਿਤਸਰ-ਗੋਰਖਪੁਰ ਅਤੇ ਫ਼ਿਰੋਜ਼ਪੁਰ ਕੈਂਟ-ਪਟਨਾ ਸ਼ਾਮਲ ਹਨ। ਇਨ੍ਹਾਂ ਟਰੇਨਾਂ ਦੀਆਂ ਕੁੱਲ 40 ਯਾਤਰਾਵਾਂ ਕੀਤੀਆਂ ਜਾਣਗੀਆਂ।