India
ਸਾਲ 2024 ਦਾ ਸਫ਼ਰ ਯਾਦਗਾਰੀ ਹੋ ਨਿਬੜਿਆ
ਸਾਲ 2024 ਬੀਤ ਚੁੱਕਿਆ ਤੇ ਚੰਦ ਪਲਾਂ ਤੱਕ ਨਵੇਂ ਸਾਲ 2025 ਦੀ ਸੁਰੂਆਤ ਹੋ ਜਾਵੇਗੀ। ਸਭ ਲਈ ਸਾਲ 2024 ਉਤਰਾਅ ਚੜਾਅ ਵਾਲਾ ਰਿਹਾ। ਇਸ ਸਾਲ ਨੂੰ ਵੀ ਹਰ ਕੋਈ ਆਪਣੇ ਆਪਣੇ ਹਿਸਾਬ ਨਾਲ ਯਾਦ ਕਰੇਗਾ। ਹਰ ਸਾਲ ਦੀ ਤਰਾਂ ਇਹ ਸਾਲ ਵੀ ਹਰੇਕ ਹਿੱਸੇ ਕੁੱਝ ਨਾ ਕੁੱਝ ਛੱਡ ਗਿਆ ਹੈ। ਖੁਸ਼ੀ,ਗਮੀ, ਚੰਗਾਈ, ਬੁਰਾਈ, ਭੁੱਲਾਂ ਨਾਲ ਜੁੜੀਆਂ ਢੇਰ ਸਾਰੀਆਂ ਯਾਦਾਂ ਹੁਣ ਇਸ ਸਾਲ ਨਾਲ ਜੁੜ ਚੁੱਕੀਆਂ ਹਨ। ਇਸ ਸਾਲ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਵੱਡੇ ਬਦਲਾਅ ਵੀ ਦੇਖਣ ਨੂੰ ਮਿਲੇ ਹਨ। ਸਾਲ 2024 ਵਿੱਚ ਕਈ ਖਬਰਾਂ ਨੇ ਸੁਰਖੀਆਂ ਬਟੋਰੀਆਂ ਵੀ ਹਨ। ਕਦੋਂ ਅਤੇ ਕੀ ਕੁੱਝ ਵਾਪਰਿਆ ਸੀ ਸਾਲ 2024 ਵਿੱਚ ਆਓ ਪਾਉਂਦੇ ਹਾਂ ਇਸ ‘ਤੇ ਇਕ ਝਾਤ…
ਕੰਗਨਾ ਰਣੌਤ ਥੱਪੜਕਾਂਡ
ਸਭ ਤੋਂ ਪਹਿਲਾਂ ਗੱਲ ਕਰਾਂਗੇ ਚਰਚਿਤ ਮੁੱਦੇ ਕੰਗਨਾ ਰਾਣੌਤ ਥੱਪੜਕਾਂਡ ਦੀ, ਜੋ ਕਿ ਸੁਰਖੀਆਂ ਦਾ ਵਿਸ਼ਾ ਦਾ ਬਣਿਆ ਰਿਹਾ ਸੀ ਤੇ ਇਹ ਮੁੱਦਾ ਵੀ ਕਾਫੀ ਭਖਿਆ ਸੀ। ਇਹ ਘਟਨਾ 6 ਜੂਨ ਨੂੰ ਚੰਡੀਗੜ੍ਹ ਹਵਾਈ ਅੱਡੇ ਤੇ ਉਸ ਸਮੇਂ ਵਾਪਰਿਆ ਸੀ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ ਹਵਾਈ ਅੱਡੇ ‘ਤੇ ਕੰਗਨਾ ਰਾਣੌਤ ਪਹੁੰਚੀ ਸੀ. ਇੱਥੇ ਕੰਗਨਾ ਰਣੌਤ ਦੀ ਕਿਸੇ ਗੱਲ ਨੂੰ ਲੈ ਕੇ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਨਾਲ ਕਹਾਸੁਣੀ ਹੋ ਗਈ ਸੀ ਇਸ ਦੌਰਾਨ ਮਹਿਲਾ ਸੁਰੱਖਿਆ ਕਰਮਚਾਰੀ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਦੇ ਥੱਪੜ ਮਾਰ ਦਿੱਤਾ ਸੀ।
ਇਸਰੋ-
ਸਾਲ 2024 ਵਿੱਚ ਇਸਰੋ ਨੇ ਚੰਗੀ ਪੁਲਾਂਘ ਵੀ ਭਰੀ ਸੀ। ਦੱਸ ਦੇਈਏ ਕਿ ਇਸੇ ਸਾਲ ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ਕਿ ਇਸਰੋ ਨੇ ਇਤਿਹਾਸ ਰਚ ਦਿੱਤਾ ਸੀ। ਅਗਸਤ ਦੀ 23 ਤਾਰੀਕ ਨੂੰ ਚੰਦਰਯਾਨ-3 ਚੰਦਰਮਾ ਦੀ ਸਤ੍ਹਾ ‘ਤੇ ਉਤਰਿਆ ਸੀ। ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਇਲਾਕੇ ਵਿੱਚ ਸਫ਼ਲਤਾਪੂਰਵਕ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਸੇ ਤਰ੍ਹਾਂ ਇਹ ਸਾਲ ਨਾਸਾ ਲਈ ਵੀ ਯਾਦਗਾਰੀ ਰਹਿਣ ਵਾਲਾ ਹੈ, ਦੱਸ਼ ਦੇਈਏ ਕਿ ਨਾਸਾ ਦੀ ਵਿਗਿਆਨ ਦੇ ਖੇਤਰ ’ਚ ਅਦਭੁਤ ਪ੍ਰਾਪਤੀ ਹਾਸਿਲ ਕੀਤੀ ਹੈ, ਕਿਉਂਕ ਨਾਸਾ ਦਾ ਪਾਰਕਰ ਸੋਲਰ ਪ੍ਰੋਬ ਸੂਰਜ ਦੇ ਸੱਭ ਤੋਂ ਨੇੜਿਓ ਲੰਘਿਆ। ਇਹ ਪਾਰਕਰ ਸੋਲਰ ਪ੍ਰੋਬ ਮਨੁੱਖ ਦੁਆਰਾ ਬਣਾਇਆ ਗਿਆ ਹੈ। ਪਹਿਲੀ ਵਾਰ ਮਨੁੱਖ ਦੁਆਰਾ ਬਣਾਈ ਗਈ ਵਸਤੂ ਹੋਵੇਗੀ ਜੋ ਸੂਰਜ ਦੇ ਇੰਨੇ ਨੇੜੇ ਪਹੁੰਚਣ ਵਾਲੀ ਸੀ।
ਖੇਡਾਂ
ਗੱਲ਼ ਖੇਡਾਂ ਦੀ ਕਰੀਏ ਤਾਂ ਸਭ ਤੋਂ ਪਹਿਲਾਂ ਕ੍ਰਿਕੇਟ ਬਾਰੇ ਕਰਦੇ ਹਾਂ. ਦੱਸ ਦੇਈਏ ਕਿ ਆਈ.ਪੀ.ਐਲ. ਸੀਜ਼ਨ-18 ਲਈ ਭਾਰਤੀ ਖਿਡਾਰੀ ਰਿਸ਼ਭ ਪੰਤ ਸਭ ਤੋਂ ਮਹਿੰਗਾ ਵਿਕਿਆ। ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ 27 ਕਰੋੜ ‘ਚ ਸੱਭ ਤੋਂ ਮਹਿੰਗੀ ਬੋਲੀ ਲੱਗੀ ਸੀ।ਇਸੇ ਸਾਲ ਪੈਰਿਸ ਉਲੰਪਿਕ ਖੇਡਾਂ ਵਿੱਚ ਵੀ ਭਾਰਤ ਦੀ ਬੱਲੇ ਬੱਲੇ ਹੋਈ ਸੀ। ਭਾਰਤ ਨੇ ਪੈਰਿਸ ਓਲੰਪਿਕ ਲਈ 117 ਖਿਡਾਰੀਆਂ ਨੂੰ ਭੇਜਿਆ ਸੀ ਤੇ 6 ਤਮਗੇ ਭਾਰਤ ਦੀ ਝੋਲੀ ਪਏ ਸਨ. ਇਸ ਦੌਰਾਨ ਭਾਰਤੀ ਪੁਰਸ਼ ਹਾਕੀ ਟੀਮ ਨੇ 52 ਸਾਲ ਬਾਅਦ ਉਲੰਪਿਕ ਵਿਚ ਆਸਟਰੇਲੀਆ ਨੂੰ ਹਰਾਇਆ ਅਤੇ ਇਸ ਦੇ ਨਾਲ ਹੀ ਮਨੂੰ ਭਾਕਰ, ਸਰਬਜੋਤ ਸਿੰਘ, ਨੀਰਜ ਚੋਪੜਾ ਸਮੇਤ ਕਈ ਹੋਰ ਭਾਰਤੀ ਖਿਡਾਰੀਆਂ ਨੇ ਸੁਰਖੀਆਂ ਬਟੋਰੀਆਂ ਸੀ।ਇਸ ਤੋਂ ਇਲਾਵਾ ਉਲੰਪਿਕ ਖੇਡਾਂ ਵਿਚ ਵਿਨੇਸ਼ ਫੋਗਾਟ ਨੂੰ ਫਾਈਨਲ ਤੋਂ ਪਹਿਲਾਂ ਆਯੋਗ ਕਰਾਰ ਕੀਤਾ ਗਿਆ ਸੀ
ਸਿੱਧੂ ਮੂਸੇਵਾਲਾ-
ਇਸੇ ਸਾਲ 17 ਮਾਰਚ ਨੂੰ ਪ੍ਰਸਿੱਧ ਮਰਹੂਮ ਪੰਜਾਬੀ ਗਾਇਕ ਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲ ਦੇ ਘਰ (ਭਰਾ) ਛੋਟੇ ਸਿੱਧੂ ਦਾ ਜਨਮ ਹੋਇਆ ਸੀ।
ਚੋਣਾਂ ਦੀ ਗੱਲ਼ ਕਰੀਏ ਤਾਂ
ਸਭ ਤੋਂ ਪਹਿਲਾਂ ਗੱਲ਼ ਕਰਾਂਗੇ ਲੋਕ ਸਭਾ ਚੋਣਾਂ ਦੀ, ਤਾਂ ਲੋਕ ਸਭਾ ਚੋਣਾਂ ਵਿਚ ਐਨ.ਡੀ.ਏ. ਨੇ 292 ਸੀਟਾਂ ਲੈ ਕੇ ਬਹੁਮਤ ਪ੍ਰਾਪਤ ਹਾਸਿਲ ਕੀਤਾ ਸੀ। ਇਸ ਦੌਰਾਨ ਪੰਜਾਬ ਲੋਕ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਨੂੰ 7, ਸ਼੍ਰੋਮਣੀ ਅਕਾਲੀ ਦਲ 1, ਆਪ 3 ਅਤੇ 2 ਸੀਟਾਂ ਆਜ਼ਾਦ ਉਮੀਦਵਾਰਾਂ ਦੇ ਖਾਤੇ ਪਈਆਂ ਸੀ। ਅਖੀਰ ਐੱਨ.ਡੀ.ਏ. ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਨੇਤਾ ਚੁਣਿਆ ਅਤੇ 9 ਜੂਨ ਨੂੰ ਰਾਸ਼ਟਰਪਤੀ ਭਵਨ ਵਿਚ ਨਰਿੰਦਰ ਮੋਦੀ ਨੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ ਲਈ ਸੀ। ਇਸ਼ ਤੋਂ ਇਲਾਵਾ 23 ਨਵੰਬਰ ਨੂੰ ਜ਼ਿਮਣੀ ਚੋਣਾਂ ਵਿਚ ਪੰਜਾਬ ਦੀਆਂ ਚਾਰ ਸੀਟਾਂ ਵਿਚੋਂ ਤਿੰਨ ਸੀਟਾਂ ‘ਤੇ ਆਪ ਨੇ ਜਿੱਤ ਹਾਸਿਲ ਕੀਤੀ ਜਦਕਿ ਇਕ ਸੀਟ ਕਾਂਗਰਸ ਦੀ ਝੋਲੀ ਆਈ। ਮਹਾਂਰਾਸ਼ਟਰ ਵਿਚ ਐਨ.ਡੀ.ਏ. ਦੀ ਧਮਾਕੇਦਾਰ ਜਿੱਤ ਅਤੇ ਝਾਰਖੰਡ ਵਿਚ ਕਾਂਗਰਸ ਦੀ ਅਗਵਾਈ ਵਾਲੀ ਇੰਡੀਆ ਗਠਜੋੜ ਨੂੰ ਸਪਸ਼ਟ ਬਹੁਮਤ ਮਿਲਿਆ ਸੀ । ਇਸੇ ਸਾਲ ਪੰਜਾਬ ਵਿਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਪੰਚਾਇਤੀ ਚੋਣਾਂ ਨੇਪਰੇ ਚੜ੍ਹੀਆਂ ਸਨ।
SGPC ਚੋਣਾਂ-
ਦੂਜੇ ਪਾਸੇ ਗੱਲ ਕਰੀਏ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਜਿਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਿਕਾਰਡ ਤੋੜ ਜਿੱਤ ਹਾਸਿਲ ਕਰਕੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਸਨ।
ਸਹੁੰ ਚੁੱਕੀ
31ਜੁਲਾਈ ਨੂੰ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਵਜੋਂ ਸਹੁੰ ਚੁੱਕੀ
16 ਅਕਤੂਬਰ ਨੂੰ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼
17 ਅਕਤੂਬਰ ਨੂੰ ਓ. ਬੀ.ਸੀ ਆਗੂ ਨਾਇਬ ਸਿੰਘ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ
6 ਨਵੰਬਰ ਨੂੰ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣੇ
11 ਨਵੰਬਰ ਨੂੰ ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋ ਚੁੱਕੀ ਸਹੁੰ
ਸੰਜੇ ਮਲਹੋਤਰਾ RBI ਦੇ ਨਵੇਂ ਗਵਰਨਰ ਚੁਣੇ ਗਏ।
ਮੈਡੀਕਲ ਖੇਤਰ
ਸਾਲ 2024 ਮੈਡੀਕਲ ਖੇਤਰ ਤੋਂ ਇੱਕ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜੀ ਹਾਂ ਦੁਨੀਆ ਦੀ ਘਾਤਕ ਬਿਮਾਰੀ ਕੈਂਸਰ ਦੇ ਇਲਾਜ ਨੂੰ ਲੈ ਕੇ ਇੱਕ ਵੀਡੀਓ ਖੋਜ ਦਾ ਖੁਲਾਸਾ ਹੋਇਆ ਹੈ, ਜੋ ਕਿ ਕੈਂਸਰ ਤੋਂ ਪੀੜਤ ਲੋਕਾਂ ਲਈ ਵਾਰਦਾਨ ਸਾਬਿਤ ਹੋਏਗੀ। ਰੂਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੈਂਸਰ ਦੀ ਵੈਕਸੀਨਬਣਾਈ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਰੂਸੀ ਸਮਾਚਾਰ ਏਜੰਸੀ ਦਾ ਕਹਿਣਾ ਹੈ ਕਿ ਇਹ ਟੀਕਾ ਅਗਲੇ ਸਾਲ ਤੋਂ ਰੂਸੀ ਨਾਗਰਿਕਾਂ ਨੂੰ ਮੁਫਤ ਦਿੱਤਾ ਜਾਵੇਗਾ। ਰੂਸ ਦੇ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੇਈ ਕਾਪ੍ਰਿਨ ਨੇ ਕਿਹਾ ਕਿ ਉਨ੍ਹਾਂ ਦੀ ਐਮਆਰਐਨਏ ਵੈਕਸੀਨ ਬਣਾਈ ਗਈ ਹੈ, ਜੋ ਇਸ ਸਦੀ ਦੀ ਸਭ ਤੋਂ ਵੱਡੀ ਖੋਜ ਹੈ।
ਮਿਸ ਪੰਜਾਬਣ
26 ਅਕਤੂਬਰ – ਪੰਜਾਬ ਦੀ ਰੇਚਲ ਗੁਪਤਾ ਨੇ ਮਿਸ ਗੈਂਡ ਇੰਟਰਨੈਸ਼ਨਲ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਵਿਦੇਸ਼ ‘ਚ ਪੰਜਾਬੀਆਂ ਨੇ ਵਧਾਇਆ ਮਾਣ
ਚੰਡੀਗੜ੍ਹ ਦੀ ਜੰਮਪਲ ਹਰਮੀਤ ਢਿੱਲੋਂ ਨੂੰ ਟਰੰਪ ਨੇ ਵੱਡੀ ਜ਼ਿੰਮੇਵਾਰੀ ਸੌਂਪੀ। ਦੱਸ਼ ਦੇਈਏ ਕਿ ਮਸ਼ਹੂਰ ਵਕੀਲ ਹਰਮੀਤ ਕੌਰ ਢਿੱਲੋਂ ਨੂੰ ਅਮਰੀਕਾ ਦੀ ਅਸਿਸਟੈਂਟ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ
ਸ਼੍ਰੋਮਣੀ ਅਕਾਲੀ ਦਲ ਲਈ ਸਾਲ 2024
15 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਸਾਹਿਬ ਵਿਖੇ ਕੀਤਾ ਤਲਬ ਸੀ, ਜਿੱਥੇ 24 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਜਥੇਦਾਰ ਨੂੰ ਸਪੱਸ਼ਟੀਕਰਨ ਸੌਂਪਿਆ। 30 ਅਗਸਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ। 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਲਾਈ ਧਾਰਮਿਕ ਸਜ਼ਾ ਲਾਈ ਗਈ ਸੀ। ਸਵ: ਪ੍ਰਕਾਸ਼ ਸਿੰਘ ਬਾਦਲ ਤੋਂ ‘ਫ਼ਖਰ-ਏ-ਕੌਮ’ ਐਵਾਰਡ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। 4 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਡਿਊਢੀ ਦੇ ਬਾਹਰ ਸੁਖਬੀਰ ਸਿੰਘ ਉੱਤੇ ਜਾਨਲੇਵਾ ਹਮਲਾ ਹੋਇਆ ਸੀ ਪਰ ਸੁਰੱਖਿਆ ਕਰਮੀ ਦੀ ਮੁਸਤੈਦੀ ਕਾਰਨ ਵਾਲ-ਵਾਲ ਬਚਾਅ ਹੋ ਗਿਆ ਸੀ। ਮੌਕੇ ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੌੜਾ ਪਿਸਤੋਲ ਸਣੇ ਕਾਬੂ ਕੀਤਾ ਗਿਆ ਸੀ। 29 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਦੁਆਰਾ ਨਿਸ਼ਾਨ ਸਾਹਿਬ ਲਈ ‘ਬਸੰਤੀ’ ਅਤੇ ‘ਨੀਲੇ ਰੰਗ ਦੇ ਪੁਸ਼ਾਕਿਆਂ ਪਹਿਨਾਉਣ ਦਾ ਫਰਮਾਨ ਜਾਰੀ ਕੀਤਾ ਸੀ।19 ਦਸੰਬਰ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦਾ ਚਾਰਜ ਵਾਪਸ ਲਿਆ ਤੇ ਉਨ੍ਹਾਂ ਦੀ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਸੇਵਾਵਾਂ ਨਿਭਾਉਣਗੇ
ਕਿਸਾਨ-
30 ਨਵੰਬਰ ਤੋਂ ਖਨੌਰੀ ਬਾਰਡਰ ‘ਤੇ ਕਿਸਾਨ ਅੰਦੋਲਨ ‘ਚ ਜਗਜੀਤ ਸਿੰਘ ਡੱਲੇਵਾਲ ਮੁੜ ਮਰਨ ਵਰਤ ‘ਤੇ ਬੈਠੇ ਸਨ।
30 ਦਸੰਬਰ ਨੂੰ ਡੱਲੇਵਾਲ ਦੀ ਹਿਮਾਇਤ ਵਿੱਚ ਪੰਜਾਬ ਬੰਦ ਹੋਇਆ ਸੀ ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ
ਦਿਲਜੀਤ
ਅੱਜ ਦੇਸ਼ ਭਰ ਵਿੱਚ 2024 ਨੂੰ ਅਲਵਿਦਾ ਅਤੇ 2025 ਦੇ ਸਵਾਗਤ ਲਈ ਮਨੋਰੰਜਕ ਪ੍ਰੋਗਰਾਮ ਰੱਖੇ ਗਏ ਹਨ। ਉਥੇ ਹੀ ਲੁਧਿਆਣਾ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਲੋਕਾਂ ਦਾ ਮਨੋਰੰਜਨ ਕਰਨਗੇ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ‘ਦਿਲ ਲਿਊਮਿਨਿਟੀ ਟੂਰ’ ਦਾ ਫਾਈਨਲ ਸਮਾਰੋਹ ਅੱਜ ਪੀਏਯੂ ਗਰਾਊਂਡ ਦੇ ਫੁੱਟਬਾਲ ਸਟੇਡੀਅਮ ਵਿੱਚ ਹੋਵੇਗਾ।ਇਸ਼ ਸਾਲ ਦਿਲਜੀਤ ਦੋਸ਼ਾਂਝ ਲਈ ਵੀ ਖਾਸ ਰਿਹਾ ਹੈ ਕਿਉਂਕਿ ਦੁਸਾਂਝਾਂ ਵਾਲੇ ਨੇ ‘ਦਿਲ ਲਿਊਮਿਨਿਟੀ ਟੂਰ’ ਰਾਹੀਂ ਦੇਸ਼ਾਂ-ਵਿਦੇਸ਼ਾਂ ਤੱਕ ਧੁੰਮਾਂ ਪਾਈਆਂ ਨੇ…
ਸਭ ਤੋਂ ਮਹਿੰਗਾ ਅੰਬਾਨੀ ਵਿਆਹ
ਇਸ ਸਾਲ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ 5,000 ਕਰੋੜ ਰੁਪਏ ਦੇ ਵਿਆਹ ਦੇ ਚਰਚੇ ਰਹੇ ਹਨ।
ਫਿਲਮੀ ਜਗਤ-
ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੁਸ਼ਪਾ 2 ਭਾਰਤੀ ਫਿਲਮ ਰਹੀ, ਇਸ ਫਿਲਮ ਵਿੱਚ ਅਦਾਕਾਰ ਅੱਲੂ ਅਰਜਨ ਦੇ ਕਿਰਦਾਰ ਦੀ ਰੱਜ ਕੇ ਤਾਰੀਫ ਹੋਈ।
ਦੇਹਾਂਤ
ਜਿੱਥੇ ਸਾਲ 2024 ਦੌਰਾਨ ਵੱਖ ਵੱਖ ਖੇਤਰਾਂ ਵਿੱਚ ਉਪਲੱਬਧੀਆਂ ਹਾਸਿਲ ਹੋਈਆਂ ਉੱਥੇ ਹੀ ਕੁੱਝ ਦਿੱਗਜ਼ ਹਸਤੀਆਂ ਨੇ ਇਸ ਦੁਨੀਆ ਨੂੰ ਅਲਵਿਦਾ ਵੀ ਕਹਿ ਗਈਆਂ ਨੇ… ਗੱਲ ਕਰਦੇ ਹਾਂ
26 ਫ਼ਰਵਰੀ ਨੂੰ ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ 72 ਸਾਲ ਦੀ ਉਮਰ ‘ਚ ਦੇਹਾਂਤ ਹੋਇਆ ਸੀ
11 ਮਈ – ‘ਮੈਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ’ ਕਹਿਣ ਵਾਲੇ ਪਦਮ ਸ੍ਰੀ ਡਾ. ਸੁਰਜੀਤ ਸਿੰਘ ਪਾਤਰ ਦਾ ਦਿਹਾਂਤ ਹੋਇਆ ਸੀ।
9 ਅਕਤੂਬਰ – ਪ੍ਰਸਿੱਧ ਉਦਯੋਗਪਤੀ ਤੇ ਪਰਉਪਕਾਰੀ ਰਤਨ ਟਾਟਾ ਦਾ ਦਿਹਾਂਤ ਹੋ ਗਿਆ ਸੀ।
16 ਦਸੰਬਰ- ਪ੍ਰਸਿੱਧ ਤਬਲਾ ਵਾਦਕ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਉਸਤਾਦ ਜ਼ਾਕਿਰ ਹੁਸੈਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
20 ਦਸੰਬਰ ਨੂੰ ਹਰਿਆਣਾ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਇਨੈਲੋ ਮੁਖੀ ਓਪੀ ਚੌਟਾਲਾ ਦਾ ਦੇਹਾਂਤ ਹੋ ਗਿਆ ਸੀ।
26 ਦਸੰਬਰ- ਪਹਿਲੇ ਸਿੱਖ ਆਗੂ ਤੇ ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਕਾਲ ਚਲਾਣਾ ਕਰ ਗਏ ਸਨ।
ਸੋ ਸਾਲ 2024 ਕਿਸੇ ਲਈ ਖੁਸ਼ੀਆਂ ਭਰਿਆ ਤੇ ਕਿਸੇ ਲਈ ਨਵੇਂ ਮੌਕੇ ਅਤੇ ਕਈ ਲਈ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣ ਵਾਲਾ ਰਿਹਾ ਸੀ। ਇਹ ਸਾਲ ਕਈ ਵੱਡੀਆਂ ਤੇ ਦਿੱਗਜ਼ ਸ਼ਖਸੀਅਤਾਂ ਸਾਡੇ ਵਿੱਚ ਨਹੀਂ ਰਹੀਆਂ ਪਰ ਉਨ੍ਹਾਂ ਦੀ ਸੋਚ ਤੇ ਪ੍ਰੇਰਨਾ ਨਵੇਂ ਸਾਲ ਲਈ ਨੌਜਵਾਨਾਂ ਨੂੰ ਨਵੀਂ ਸੇਧ ਦੇਵੇਗੀ। ਇਸ ਤਰ੍ਹਾਂ ਸਾਲ 2024 ਦਾ ਸਫਰ ਖਤਮ ਜ਼ਰੂਰ ਹੋਇਆ ਪਰ ਸਾਲ 2025 ਦੀ ਸ਼ੁਰੂਆਤ ਹੋਈ ਹੈ। ਸੋ ਵਰਲਡ ਪੰਜਾਬੀ ਟੀਵੀ ਦੀ ਪੂਰੀ ਟੀਮ ਵੱਲੋਂ ਨਵੇਂ ਸਾਲ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਲਈ ਨਵਾਂ ਸਾਲ ਖੁਸ਼ੀਆਂ ਖੇੜਿਆਂ ਭਰਿਆ ਹੋਵੇ।