Connect with us

punjab

ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵੱਲੋਂ ਹਰ ਬੱਡੀ ਲਗਾਵੇ ਇੱਕ ਰੁੱਖ ਮੁਹਿੰਮ ਸ਼ੁਰੂ

Published

on

Buddy

ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵੱਲੋਂ ਨਸ਼ਿਆਂ ਦੇ ਵਿਰੁੱਧ ਜੰਗ ਵਿੱਚ ਅਤੇ ਆਲਮੀ ਤਪਸ਼ ਘੱਟ ਕਰਨ ਦੇ ਉਦੇਸ਼ ਤਹਿਤ ਹਰ ਇੱਕ ਬੱਡੀ ਲਾਵੇ ਇਕ ਰੁੱਖ ਪ੍ਰੋਗਰਾਮ ਦਾ ਆਗਾਜ਼ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ -ਕਮ-ਜਿਲ੍ਹਾ ਡਰੱਗ ਨਿਗਰਾਨ ਕਮੇਟੀ ਦੇ ਮੈਂਬਰ ਸਕੱਤਰ ਵਰਿੰਦਰ ਸਿੰਘ ਟਿਵਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਡੀ.ਐਸ.ਐਸ.ਓ ਵਰਿੰਦਰ ਸਿੰਘ ਟਿਵਾਣਾ ਨੇ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਸਰਹਾਨਾਂ ਕਰਦਿਆ ਕਿਹਾ ਕਿ ਅਜਿਹੇ ਉਪਰਾਲੇ ਜਿਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਚਲਾਉਣ ਲਈ ਪ੍ਰੇਰਿਤ ਕਰਨਗੇ, ਉਥੇ ਹੀ ਪਲੀਤ ਹੁੰਦੇ ਵਾਤਾਵਰਣ  ਨੂੰ ਸਾਫ਼ ਸੁਥਰਾ ਬਣਾਉਣ ਲਈ ਰੁੱਖ ਲਗਾਉਣ ਲਈ ਵੀ ਉਤਸ਼ਾਹਤ ਕਰਨਗੇ।

ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕੀ ਇਸ ਪ੍ਰੋਗਰਾਮ ਤਹਿਤ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਆਪਣੇ ਆਪਣੇ ਮੁਹੱਲੇ ਜਾਂ ਪਿੰਡ ਵਿਚ ਨਸ਼ਿਆਂ ਵਿਰੁੱਧ ਸੁਨੇਹਾ ਦਿੰਦੇ ਹੋਏ ਇੱਕ ਇੱਕ ਪੌਦਾ ਲਾਉਣਗੇ ,ਉਸ ਨੂੰ ਪਾਲਣਗੇ ਅਤੇ ਨਸ਼ਿਆਂ ਵਿਰੁੱਧ ਪੋਸਟਰ ਬਣਾਕੇ ਸੁਨੇਹਾ ਦੇਣਗੇ।। ਉਨ੍ਹਾਂ ਦੱਸਿਆ ਕੀ 24ਅਤੇ 25 ਜੁਲਾਈ ਨੂੰ ਇਕ ਹਜ਼ਾਰ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਜਾਣਗੇ। ਇਸ ਮੌਕੇ ਬੱਡੀ ਪ੍ਰੋਗਰਾਮ ਦੇ ਮੈਂਬਰ ਸਕੱਤਰ ਪ੍ਰੋ ਨਰਿੰਦਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ  ਨੂੰ ਬੱਡੀ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸਹਾਇਕ ਪ੍ਰੋਗਰਾਮ ਅਫਸਰ ਰਾਸ਼ਟਰੀ ਸੇਵਾ ਯੋਜਨਾ ਅਰਚਨਾ ਬੈਂਸ, ਮੈਡਮ ਅਮਨਦੀਪ ਕੌਰ ਫਾਰਮੇਸੀ ਵਿਭਾਗ, ਦਫ਼ਤਰੀ ਵਿਭਾਗ ਦੇ ਸੁਪਰਡੈਂਟ ਜਰਨੈਲ ਕੌਰ ਨੇ ਵੀ ਪੌਦੇ ਲਗਾਏ।

Continue Reading
Click to comment

Leave a Reply

Your email address will not be published. Required fields are marked *