Connect with us

Punjab

ਮਹਾਂ ਡਿਬੇਟ ਲੁਧਿਆਣਾ: ਸੁਖਬੀਰ ਬਾਦਲ ਓਪਨ ਡਿਬੇਟ ‘ਚ ਨਹੀਂ ਪਹੁੰਚੇ, ਸੋਸ਼ਲ ਮੀਡੀਆ ‘ਤੇ ਦੱਸੀ ਵਜ੍ਹਾ

Published

on

ਲੁਧਿਆਣਾ 1 ਨਵੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਅੱਜ ਲੁਧਿਆਣਾ ਦੇ ਪੀਏਯੂ ਵਿੱਚ ਮਹਾਂ ਡਿਬੇਟ ਰੱਖੀ ਗਈ ਹੈ, ਜਿਸ ਵਿੱਚ ਹੁਣ ਤੱਕ CM ਮਾਨ ਹੀ ਪਹੁੰਚੇ ਹੋਏ ਹਨ|ਓਥੇ ਹੀ ਦੱਸ ਦੇਈਏ ਕਿ ਸਟੇਜ ਤੇ ਪੰਜ ਕੁਰਸੀਆਂ ਲਗਾਇਆ ਗਿਆ ਸਨ, ਜਿਨ੍ਹਾਂ ਵਿੱਚੋਂ 4 ਕੁਰਸੀਆਂ ਹਜੇ ਤੱਕ ਖਾਲੀ ਪਿਆ ਹਨ| ਓਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਸੋਸ਼ਲ ਮੀਡਿਆ ‘ਤੇ ਦੱਸਿਆ ਗਿਆ ਹੈ ਕਿ ਉਹ ਇਸ ਡਿਬੇਟ ਵਿੱਚ ਸ਼ਾਮਿਲ ਨਹੀਂ ਹੋਣਗੇ| ਉਨ੍ਹਾਂ ਨੇ ਟਵਿੱਟਰ ਅਤੇ ਫੇਸਬੁੱਕ ਪੇਜ ‘ਤੇ ਇਕ ਬਿਆਨ ਸਾਂਝਾ ਕਰਦਿਆਂ ਕਿਹਾ ਹੈ ਕਿ ਪੀ.ਏ.ਯੂ. ਲੁਧਿਆਣਾ 1 ਨਵੰਬਰ 2023 (ਪੰਜਾਬ ਦਿਵਸ) ਨੂੰ ਲੁਧਿਆਣਾ ਵਿੱਚ ਇੱਕ ਖੁੱਲੀ ਬਹਿਸ ਦਾ ਸਮਾਂ ਤਹਿ ਕੀਤਾ ਗਿਆ ਹੈ।

ਇਸ ਸਬੰਧੀ ਕਰਫਿਊ ਲਗਾ ਦਿੱਤਾ ਗਿਆ ਹੈ, ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਹੈ, ਦੰਗਾ ਵਿਰੋਧੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜਥੇਬੰਦੀਆਂ, ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਨਿਰਪੱਖ ਮੀਡੀਆ ਬਾਹਰ ਹੈ। ਸੁਖਬੀਰ ਬਾਦਲ ਨੇ ਸਵਾਲ ਉਠਾਇਆ ਕਿ ਇੰਨੀਆਂ ਪਾਬੰਦੀਆਂ ਦੇ ਵਿਚਕਾਰ ਕਿਸ ਤਰ੍ਹਾਂ ਦੀ ਖੁੱਲ੍ਹੀ ਬਹਿਸ ਹੋ ਰਹੀ ਹੈ?

 

PunjabKesari