Connect with us

Governance

ਹੁਣੇ- ਹੁਣੇ ਆਈ ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ

Published

on

ਕੈਪਟਨ ਦੇ ਵੱਡੇ ਬਿਆਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀਆਂ ਔਰਤਾਂ ਨੂੰ ਵੱਡੀ ਖੁਸ਼ਖਬਰੀ ਦਿੰਦਿਆਂ ਸਰਕਾਰੀ ਬੱਸਾਂ ‘ਚ ਅੱਧਾ ਕਿਰਾਇਆ ਮੁਆਫ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਔਰਤਾਂ ਸਰਕਾਰੀ ਬੱਸਾਂ ‘ਚ ਅੱਧੀ ਟਿਕਟ ਦੇ ਕੇ ਸਫਰ ਕਰ ਸਕਣਗੀਆਂ। ਕੈਪਟਨ ਵਲੋਂ ਇਹ ਐਲਾਨ ਬਜਟ ਇਜਲਾਸ ਦੌਰਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੇ 40 ਸਾਲਾਂ ਦੇ ਸਿਆਸੀ ਜੀਵਨ ‘ਚ ਪਹਿਲੀ ਵਾਰ ਕਿਸੇ ਬਜਟ ‘ਚ ਉਨ੍ਹਾਂ ਨੂੰ ਇੰਨੀ ਖੁਸ਼ੀ ਮਿਲੀ ਹੈ। ਹੋਰ ਵੀ ਕੀਤੇ ਵੱਡੇ ਐਲਾਨ ਹਰ ਇਕ ਰਿਟਾਇਰ ਹੋਣ ਵਾਲੇ ਮੁਲਾਜ਼ਮ ਦੇ ਏਵਰੇਜ ‘ਚ 3 ਨਵੇਂ ਮੁਲਾਜ਼ਮ ਭਰਤੀ ਹੋਣਗੇ। ਸਿਹਤ ਵਿਭਾਗ ‘ਚ ਤਾਇਨਾਤ ਸਾਰੇ ਡਾਕਟਰ ਕਿਸੇ ਵੀ ਡਿਊਟੀ ਐਡਮਿਨੀਸਟ੍ਰੇਸ਼ਨ ‘ਤੇ ਲੱਗੇ ਹੋਣ, ਉਨ੍ਹਾਂ ਲਈ ਕਲੀਨੀਕਲ ਪ੍ਰੈਕਟਿਸ ਕਰਨੀ ਜ਼ਰੂਰੀ ਹੋਵੇਗੀ। ਸਾਰੇ ਵਿਭਾਗਾਂ ‘ਚ ਖਾਲੀ ਆਸਾਮੀਆਂ ‘ਤੇ ਲਗਾਤਾਰ ਚੱਲੇਗੀ ਭਰਤੀ ਅਤੇ ਸਭ ਤੋਂ ਪਹਿਲਾਂ ਬੈਕਲਾਗ ਪੂਰਾ ਕਰਨ ਨੂੰ ਮਿਲੇਗੀ ਪਹਿਲ। ਟਰਾਂਸਪੋਰਟ ਵਿਭਾਗ ‘ਚ ਏਕਾਧਿਕਾਰ ਅਤੇ ਨਾਜਾਇਜ਼ ਫਾਇਦੇ ਰੋਕਣ ਲਈ ਜੋ ਵੀ ਪਰਮਿਟ ਗੈਰ ਕਾਨੂੰਨੀ ਪਾਇਆ ਜਾਵੇਗਾ, ਉਸ ਨੂੰ ਰੱਦ ਕੀਤਾ ਜਾਵੇਗਾ।

ਏਕਾਧਿਕਾਰ ਨੂੰ ਤੋੜਨ ਲਈ 2000 ਰੂਟ ਪਰਮਿਟ ਵੱਖਰੇ ਤੌਰ ‘ਤੇ ਦਿੱਤੇ ਜਾਣਗੇ। ਨੌਜਵਾਨਾਂ ਨੂੰ ਮਿਲਣਗੇ 5000 ਮਿੰਨੀ ਬੱਸ ਰੂਟ ਪਰਮਿਟ। ਦਾਲਾਂ, ਨਰਮਾ, ਮੱਕੀ ਅਤੇ ਕੁਝ ਹੋਰ ਫਸਲਾਂ ਲਈ ਵਿਭਿੰਨਤਾ ਨੀਤੀ ਤਹਿਤ ਮਿਲਣਗੀਆਂ ਸਹੂਲਤਾਵਾਂ। ਰੇਤ ਮਾਫੀਆ ਨੂੰ ਲੈ ਕੇ ਬਹੁਤ ਜਲਦ ਆਵੇਗੀ ਨਵੀਂ ਨੀਤੀ ਬਿਜਲੀ ਦੇ ਮੁੱਦੇ ‘ਤੇ ਵਾਈਟ ਪੇਪਰ ਬਣਾਇਆ ਜਾ ਰਿਹਾ ਹੈ ਅਤੇ ਸਾਰੇ ਵਿਧਾਇਕਾਂ ਨੂੰ ਉਸ ਦੀ ਕਾਪੀ ਭੇਜ ਦਿੱਤੀ ਜਾਵੇਗੀ।