Punjab
ਰਾਮ ਭਗਤਾਂ ਦੀਆ ਟੋਲੀਆਂ ਪਰਬਤ ਫੇਰੀਆਂ ਦੇ ਰੂਪ ‘ਚ ਵੰਡ ਰਹੇ ਸ਼੍ਰੀ ਰਾਮ ਮੰਦਿਰ ਦੇ ਸੱਦਾ ਪੱਤਰ ਤੇ ਪ੍ਰਸ਼ਾਦ
12 ਜਨਵਰੀ 2024: ਅਯੁੱਧਿਆ ਸ਼੍ਰੀ ਰਾਮ ਜਨਮ ਭੂਮੀ ਤੇ 22 ਜਨਵਰੀ 2024 ਨੂੰ ਸ਼੍ਰੀ ਰਾਮ ਮੰਦਰ ‘ਚ ਭਗਵਾਨ ਸ਼੍ਰੀ ਰਾਮ ਲਲਾ ਦੀ ਮੂਰਤੀ ਦੀ ਪ੍ਰਰਾਣ ਪ੍ਰਤਿਸ਼ਠਾ ਦਾ ਧਾਰਮਿਕ ਸਮਾਗਮ ਹੋਵੇਗਾ ਇਸ ਦਿਨ ਨੂੰ ਲੈਕੇ ਅਯੁੱਧਿਆ ਚ ਵੱਡੇ ਪੱਧਰ ਤੇ ਤਿਆਰੀਆਂ ਹਨ ਉਥੇ ਹੀ ਪੰਜਾਬ ਚ ਵੀ ਰਾਮ ਭਗਤਾਂ ਵਲੋਂ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਵੱਡੇ ਪੱਧਰ ਤੇ ਪੰਜਾਬ ਦੇ ਮੰਦਿਰਾਂ ਚ ਹੋਣ ਵਾਲੇ ਧਾਰਮਿਕ ਸਮਾਗਮਾਂ ਦੇ ਸੱਦਾ ਪੱਤਰ ਘਰ ਘਰ ਵੰਡੇ ਜਾ ਰਹੇ ਹਨ |
ਭਾਵੇ ਕੜਕੇ ਦੀ ਠੰਡ ਪੈ ਰਹੀ ਹੈ ਲੇਕਿਨ ਗੁਰਦਾਸਪੁਰ ਦੇ ਬਟਾਲਾ ਦੀਆ ਗਾਲੀਆਂ ਚ ਸ਼੍ਰੀ ਰਾਮ ਨਾਮ ਦਾ ਜਾਪ ਕਰਦੇ ਰਾਮ ਭਗਤ ਹਰ ਘਰ ਚ 22 ਜਨਵਰੀ 2024 ਦੇ ਸੱਦਾ ਪੱਤਰ ਦੇ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਦਿਨ ਉਹਨਾਂ ਲਈ ਦਿਵਾਲੀ ਤੋਂ ਘੱਟ ਨਹੀਂ ਹੈ ਅਤੇ ਉਹ ਇਸ ਦਿਨ ਨੂੰ ਵਿਸ਼ੇਸ ਢੰਗ ਨਾਲ ਸਭ ਲੋਕਾਂ ਨੂੰ ਮਨਾਉਣ ਲਈ ਅਪੀਲ ਕਰ ਰਹੇ ਹਨ ਮਹਿਲਾਵਾਂ ਦੀਆ ਜਾਗਰਣ ਕੀਰਤਨ ਮੰਡਲੀਆਂ ਚ ਅਤੇ ਰਾਮ ਭਗਤਾਂ ਦੀਆ ਟੋਲੀਆਂ ਵੱਡੇ ਇਕੱਠ ਕਰ ਸਥਾਨਿਕ ਲੋਕਾਂ ਨੂੰ ਸੱਦਾ ਪੱਤਰ ਅਤੇ ਪ੍ਰਸ਼ਾਦ ਦੇ ਰੂਪ ਚ ਅਕਸ਼ਤ ਵੰਡਿਆ ਜਾ ਰਿਹਾ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਹਰ ਕੋਈ ਸਥਾਨਿਕ ਮੰਦਿਰ ਚ 22 ਜਨਵਰੀ ਨੂੰ ਆਵੇ ਜਿਥੇ ਧਾਰਮਿਕ ਸਮਾਗਮ ਵੀ ਹੋਵੇਗਾ ਅਤੇ ਉਸਦੇ ਨਾਲ ਹੀ ਮੰਦਿਰਾਂ ਚ ਵੱਡੀ ਸਕਰੀਨ ਲਗਾਈ ਜਾਵੇਗੀ, ਜਿਸ ‘ਚ ਅਯੁੱਧਿਆ ‘ਚ ਹੋਣ ਵਾਲੇ ਪਵਿੱਤਰ ਸਮਾਰੋਹ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ।