Delhi
ਦਿੱਲੀ ਹਿੰਸਾ ‘ਚ ਗੋਲੀਆਂ ਚਲਾਉਣ ਵਾਲਾ ਹੋਇਆ ਗ੍ਰਿਫ਼ਤਾਰ

03 ਮਾਰਚ: ਮੌਜਪੁਰ ਹਿੰਸਾ ਦੌਰਾਨ ਦਿੱਲੀ ਪੁਲਿਸ ਦੇ ਹੌਲਦਾਰ ਦੀਪਕ ਦਹੀਆ ‘ਤੇ ਪਿਸਤੌਲ ਤਾਣਨ ਵਾਲੇ ਸ਼ਾਹਰੁਖ਼ ਨੂੰ ਕਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸ਼ਾਹਰੁਖ਼ ਨੂੰ ਉਤਰ ਪ੍ਰਦੇਸ਼ ਵਿਚ ਬਰੇਲੀ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈਲ ਨੂੰ ਉਸ ਨੂੰ ਫੜਨ ਲਈ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਕਰਾਈਮ ਬ੍ਰਾਂਚ ਨੂੰ ਸਫ਼ਲਤਾ ਮਿਲੀ ਹੈ। ਦੱਸ ਦਈਏ ਕਿ ਦਿੱਲੀ ਵਿਚ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਲਗਾਤਾਰ ਸ਼ਾਹਰੁਖ਼ ਦੀ ਤਲਾਸ਼ ਕਰ ਰਹੀ ਸੀ। ਇਸ ਲਈ ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਸੀ।