Punjab
ਗੁਰਦਾਸਪੁਰ ਦਾ ਕਿਸਾਨ ਸੁਖਵੰਤ ਸਿੰਘ ਆਪਣੇ ਖੇਤਾਂ ਵਿੱਚ ਦੇਸੀ ਗੁੜ ਤਿਆਰ ਕਰ ਕਮਾ ਰਿਹਾ 1.50 ਲੱਖ ਰੁਪਏ ਮਹੀਨਾ

ਗੁਰਦਾਸਪੁਰ: ਗੁਰਦਾਸਪੁਰ ਦਾ ਕਿਸਾਨ ਸੁਖਵੰਤ ਸਿੰਘ ਆਪਣੇ ਖੇਤਾਂ ਵਿੱਚ ਦੇਸੀ ਗੁੜ ਤਿਆਰ ਕਰ ਮਹੀਨੇ ਦਾ ਕਮਾ ਰਿਹਾ 1.50 ਲੱਖ ਰੁਪਏ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਨੌਜਵਾਨਾਂ ਨੂੰ ਸਹਾਇਕ ਧੰਦਿਆਂ ਨੂੰ ਅਪਨਾਉਣ ਦੀ ਕੀਤੀ ਅਪੀਲ ਸੁਖਵੰਤ ਸਿੰਘ ਨੇ ਕਿਹਾ ਪਹਿਲਾ ਮੈ ਗੰਨੇ ਦੀ ਖੇਤੀ ਕਰਦਾ ਸੀ ਪਰ ਸਰਕਾਰਾਂ ਦੀਆ ਗਲਤ ਨੀਤੀਆਂ ਕਰਕੇ ਉਹਨਾਂ ਨੇ ਦੇਸੀ ਗੁੜ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਿਸਤੋਂ ਬਾਦ ਉਹਨਾਂ ਨੂੰ ਕਾਫੀ ਮੁਨਾਫ਼ਾ ਹੋਇਆ ਤੇ ਉਹ ਕਰੀਬ 1.50 ਲੱਖ ਰੁਪਏ ਮਹੀਨਾ ਕਮਾਉਂਦੇ ਹਨ ਉਹਨਾਂ ਨੇ ਕਿਹਾ ਕਿ ਮੇਰੇ ਕੋਲੋਂ ਗੁੜ ਲੈਣ ਲੋਕ ਬਹੁਤ ਬਹੁਤ ਦੂਰੋਂ ਆਉਂਦੇ ਹਨ ਉਹਨਾਂ ਕਿਹਾ ਕਿ ਜੋ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਰੁਖ ਕਰ ਰਹੇ ਹਨ ਇਸ ਤਰਾਂ ਨਾਲ ਸਹਾਇਕ ਧੰਦਿਆਂ ਨਾਲ ਇੱਥੇ ਵੀ ਚੰਗਾ ਮੁਨਾਫ਼ਾ ਕਮਾ ਸਕਦੇ ਹਨ।