Punjab
ਗੁਰਦਾਸਪੁਰ ਦਾ ਗੋਲਡ ਮੈਡਲਿਸਟ ਖਿਡਾਰੀ ਨੌਕਰੀ ਲਈ ਖਾ ਰਿਹਾ ਦਰ ਦਰ ਦੀਆਂ ਠੋਕਰਾਂ’ ਸਬਜ਼ੀ ਵੇਚ ਕਰ ਰਿਹਾ ਪਰਿਵਾਰ ਦਾ ਗੁਜ਼ਾਰਾ

ਇਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਦਾਵੇ ਕੀਤੇ ਜਾਂਦੇ ਹਨ ਉੱਥੇ ਹੀ ਪੰਜਾਬ ਦੇ ਵਿੱਚ ਅਜੇ ਵੀ ਕਈ ਅਜਿਹੇ ਖਿਡਾਰੀ ਹਨ ਜੋ ਸਰਕਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋਏ ਹਨਅਤੇ ਨੌਕਰੀ ਲੈਣ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਜਿਹਾ ਹੀ ਇਕ ਹੈਂਡ ਬਾਲ ਦਾ ਖਿਡਾਰੀ ਸਰਬਜੀਤ ਸਿੰਘ ਜੋ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਜਿਸ ਨੇ ਸਕੂਲ ਨੈਸ਼ਨਲ ਹੈਂਡਬਾਲ ਗੇਮ ਵਿੱਚ ਗੋਲਡ ਮੈਡਲ ਜਿੱਤਿਆ ਹੋਇਆ ਹੈ ਅਤੇ ਉਸ ਨੂੰ ਉਸ ਸਮੇਂ ਦੇ ਰਾਜਪਾਲ ਵੱਲੋਂ ਉਸ ਨੂੰ ਸਨਮਾਨਤ ਕੀਤਾ ਗਿਆ ਸੀ ਜੋ ਇੱਕ ਚਪੜਾਸੀ ਦੀ ਨੌਕਰੀ ਲੈਣ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਸ ਨੂੰ ਚਪੜਾਸੀ ਤੱਕ ਦੀ ਨੌਕਰੀ ਨਹੀਂ ਦਿੱਤੀ ਇਹ ਖਿਡਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਮਿਲ ਕੇ ਅਪੀਲ ਕਰ ਚੁੱਕਾ ਹੈ ਕਿ ਇਸਦੀ ਸਾਰ ਲਈ ਜਾਵੇ ਪਰ ਅਜੇ ਤਕ ਉਸਨੂੰ ਕੋਈ ਨੌਕਰੀ ਨਹੀਂ ਮਿਲੀ ਜਿਸਕਰਕੇ ਅਜ ਇਹ ਖਿਡਾਰੀ ਆਪਣਾ ਪਰਿਵਾਰ ਪਾਲਣ ਲਈ ਗੱਲ ਵਿੱਚ ਆਪਣੇ ਜਿੱਤੇ ਹੋਏ ਮੈਡਲ ਪਾ ਕੇ ਸਬਜ਼ੀ ਵੇਚਣ ਲਈ ਮਜਬੂਰ ਹੈ