Punjab
ਜਾਅਲੀ ਸਰਟੀਫਿਕੇਟ ਬਣਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਵਿਅਕਤੀ ਨੂੰ ਗੁਰਦਾਸਪੁਰ ਪੁਲਿਸ ਨੇ ਕੀਤਾ ਗਿਰਫ਼ਤਾਰ

ਗੁਰਦਾਸਪੁਰ ਪੁਲਿਸ ਵਲੋਂ ਖੇਡਾਂ ਨਾਲ ਸਬੰਧਤ ਜਾਅਲੀ ਸਰਟੀਫਿਕੇਟ ਬਣਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਇਕ ਦਵਿੰਦਰ ਨਾਮਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਦੋਸ਼ੀ ਤੋਂ 11 ਤਿਆਰ ਕੀਤੇ ਗਏ ਜਾਅਲੀ ਸਰਟੀਫਿਕੇਟ 8 ਜਾਅਲੀ ਮੋਹਰਾਂ, 8 ਪੱਤੇ ਹੋਲੋਗ੍ਰਾਮ ਅਤੇ ਹੋਰ ਵੀ ਸਾਮਾਨ ਕੀਤਾ ਬਰਾਮਦ ਦੋਸ਼ੀ ਤੋਂ ਕੀਤੀ ਜਾ ਰਹੀ ਅਗਲੀ ਪੁੱਛਗਿੱਛ |
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਗੁਰਦਾਸਪੁਰ ਡਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਖੇਡਾਂ ਨਾਲ ਸਬੰਧਤ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਇਕ ਵਿਅਕਤੀ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨੇ ਇਕ ਆਪਣੀ ਜਾਅਲੀ ਵੈਬਸਾਈਟ ਬਣਾਈ ਹੋਈ ਸੀ ਅਤੇ ਇਸ ਵਿਅਕਤੀ ਕੋਲੋ 11 ਤਿਆਰ ਕੀਤੇ ਗਏ ਜਾਅਲੀ ਸਰਟੀਫਿਕੇਟ 8 ਜਾਅਲੀ ਮੋਹਰਾਂ, 8 ਪੱਤੇ ਹੋਲੋਗ੍ਰਾਮ ਇਕ ਲੈਪਟਾਪ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ ਇਹ ਵਿਅਕਤੀ 10 ਤੋਂ 15 ਹਜ਼ਾਰ ਰੁਪਏ ਬੱਚਿਆਂ ਤੋਂ ਲੈਕੇ ਜਾਅਲੀ ਸਰਟੀਫਿਕੇਟ ਬਣਾ ਕੇ ਦਿੰਦਾ ਸੀ ਉਹਨਾਂ ਕਿਹਾ ਕਿ ਇਸ ਨਾਲ ਹੋਰ ਵੀ ਕਈ ਵਿਆਕਤੀ ਸ਼ਾਮਿਲ ਹੋ ਸਕਦੇ ਹਨ ਇਹ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ