Punjab
ਗੁਰਦਾਸਪੁਰ ਪੁਲਿਸ ਨੇ 2 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਗਿਰਫ਼ਤਾਰ

ਗੁਰਦਾਸਪੁਰ ਪੁਲਿਸ ਨੇ ਪਿੰਡ ਕਾਲਾਬਾਲਾ ਵਿੱਖੇ ਨਾਕੇਬੰਦੀ ਕਰ ਸੀ ਕੈਟਾਗਿਰੀ ਦੇ 2 ਗੈਂਗਸਟਰ ਸ਼ੁਭਮ ਭੰਡਾਰੀ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ 2 ਪਿਸਟਲ ਅਤੇ ਇਕ ਦੇਸੀ ਕਟਾਂ 21 ਰੋਂਦਾ ਸਮੇਤ ਕੀਤਾ ਗਿਰਫ਼ਤਾਰ ਯੂਪੀ ਤੋਂ ਨਜਾਇਜ ਹੱਥਿਆਰ ਲਿਆ ਕੇ ਵੇਚਣ ਦੀ ਫ਼ਿਰਾਕ ਵਿਚ ਸ਼ਨ ਨੌਜਵਾਨ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ ਕਿਹਾ ਹੋ ਸਕਦੇ ਹਨ ਹੋਰ ਖ਼ੁਲਾਸੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਵਲੋਂ ਸਪੈਸ਼ਲ ਨਾਕੇਬੰਦੀ ਦੌਰਾਨ ਗੁਰਦਾਸਪੁਰ ਦੇ ਪਿੰਡ ਕਾਲਾਬਾਲਾ ਤੋਂ 2 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ ਸ਼ੁਭਮ ਭੰਡਾਰੀ ਅਤੇ ਗੁਰਪ੍ਰੀਤ ਸਿੰਘ ਗੋਪੀ ਜਿਹਨਾਂ ਦੇ ਕੋਲੋ 2 ਪਿਸਟਲ ਇਕ ਦੇਸੀ ਕਟਾਂ 21 ਅਤੇ 21 ਰੋਂਦ ਬਰਾਮਦ ਕੀਤੇ ਗਏ ਹਨ ਉਹਨਾਂ ਦਸਿਆ ਕਿ ਇਹਨਾਂ ਗੈਂਗਸਟਰਾਂ ਉਪਰ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਉਹਨਾਂ ਦਸਿਆ ਕਿ ਇਹ ਨੌਜਵਾਨ ਯੂਪੀ ਤੋਂ ਹਥਿਆਰ ਲਿਆ ਕੇ ਅਗੇ ਕਿਸੇ ਨੂੰ ਵੇਚਣ ਦੀ ਫ਼ਿਰਾਕ ਵਿਚ ਸ਼ਨ ਉਹਨਾਂ ਦਸਿਆ ਕਿ ਇਹਨਾਂ ਨੌਜਵਾਨਾਂ ਕੋਲੋ ਅਗਲੀ ਪੁੱਛਗਿਛ ਕੀਤੀ ਜਾ ਰਹੀ ਹੈ ਇਸ ਵਿਚ ਹੋਰ ਵੱਡੇ ਖ਼ੁਲਾਸੇ ਹੋ ਸਕਦੇ ਹਨ