Connect with us

Punjab

ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਨੂੰ ਲੈਕੇ ਗੁਰਦਾਸਪੁਰ ਕੱਢਿਆ ਗਿਆ ਰੋਸ ਮਾਰਚ | ਪੁਲਿਸ ਦੇ ਕੜੇ ਪ੍ਰਬੰਧ ਦੇਖਣ ਨੂੰ ਮਿਲੇ

Published

on

ਗੁਰਦਾਸਪੁਰ: ਅਗਨੀਪਥ ਸਕੀਮ ਦੇ ਵਿਰੋਧ ਨੂੰ ਲੈ ਅੱਜ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਸੀ ਜਦਕਿ ਇਸੇ ਦੇ ਚਲਦੇ ਅੱਜ ਸਵੇਰ ਤੋਂ ਹੀ ਗੁਰਦਾਸਪੁਰ ਅਤੇ ਬਟਾਲਾ ਵਿਖੇ ਪੰਜਾਬ ਪੁਲਿਸ ਵਲੋਂ ਜਗਹ ਜਗਹ ਤੇ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਕੀਤੀ ਗਈ ਅਤੇ ਵਿਸ਼ੇਸ ਤੌਰ ਤੇ ਰੇਲਵੇ ਸਟੈਂਸ਼ਨ ਤੇ ਸੁਰਖਿਆ ਵਧਾਈ ਗਈ ਅਤੇ ਪੰਜਾਬ ਪੁਲਿਸ , ਆਰ ਪੀ ਐਫ ਅਤੇ ਜੀ ਆਰ ਪੀ ਦੇ ਮੁਲਾਜ਼ਮ ਤੈਨਾਤ ਕੀਤੇ ਗਏ ਹਨ | ਉਥੇ ਹੀ ਗੁਰਦਾਸਪੁਰ ਚ ਨੌਜਵਾਨਾਂ , ਸਾਬਕਾ ਸੈਨਿਕ ਸੰਗਰਸ਼ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਵਲੋਂ ਇਕੱਠੇ ਤੌਰ ਤੇ ਅਗਨੀਪਥ ਸਕੀਮ ਦੇ ਵਿਰੋਧ ਚ ਗੁਰਦਾਸਪੁਰ ਦੇ ਬਾਜ਼ਾਰਾਂ ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਰਥੀਫੂਕ ਰੋਸ ਮਾਰਚ ਕੱਢਿਆ ਗਿਆ ਅਤੇ ਰੋਸ ਵਜੋਂ ਦੇਸ਼ ਦੇ ਪ੍ਰਧਾਨਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ ਉਥੇ ਹੀ ਨੌਜਵਾਨਾਂ ਅਤੇ ਸਾਬਕਾ ਸੈਨਿਕਾਂ ਦਾ ਕਹਿਣਾ ਸੀ ਕਿ ਸਰਕਾਰ ਦੇਸ਼ ਦੇ ਨੌਜਵਾਨਾਂ ਨਾਲ ਵੱਡਾ ਧੋਖਾ ਕਰ ਰਹੀ ਹੈ ਅਤੇ ਉਹਨਾਂ ਵਲੋਂ ਇਸ ਸਕੀਮ ਦਾ ਲਗਾਤਾਰ ਉਦੋਂ ਤਕ ਵਿਰੋਧ ਕੀਤਾ ਜਾਵੇਗਾ ਅਤੇ ਸੰਗਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਦ ਤਕ ਸਰਕਾਰ ਇਹ ਸਕੀਮ ਵਾਪਿਸ ਨਹੀਂ ਲੈਂਦੀ |