Connect with us

Punjab

ਗੁਰਦਾਸਪੁਰ ਰੰਧਾਵਾ ਕਲੌਨੀ ਦਿ ਸੜਕ ਖ਼ਰਾਬ ਹੋਣ ਕਰਕੇ ਲੋਕ ਹੋਏ ਪ੍ਰੇਸ਼ਾਨ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨ

Published

on

ਮਿਲਕ ਪਲਾਂਟ ਗੁਰਦਾਸਪੁਰ ਨੇੜਿਉ ਗੁਰਦਾਸਪੁਰ-ਦੀਨਾਨਗਰ ਮੁੱਖ ਰੋਡ ਨੂੰ ਸ਼ਹਿਰ ਦੇ ਬਾਹਰਵਾਰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਸੜਕ ਵਿਚ ਸੀਵਰੇਜ ਪਾਉਣ ਦੇ ਬਾਅਦ ਇਸ ਸੜਕ ਦੀ ਉਸਾਰੀ ਨਾ ਕੀਤੇ ਜਾਣ ਕਾਰਨ ਸਥਾਨਕ ਲੋਕਾਂ ਨੇ ਸਰਕਾਰ ਅੱਤੇ ਵਿਭਾਗ ਦੇ ਖਿਲਾਫ਼ ਰੋਸ਼ ਪ੍ਰਦਰਸਨ ਕਿਤਾ ਅੱਤੇ ਕਿਹਾ ਕਿ ਇਸ ਜਗ੍ਹਾ ਤੇ ਸੜਕ ਖਰਾਬ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਅੱਤੇ ਇਸ ਸੜਕ ਤੇ ਰੋਜਾਨਾਂ ਹਾਦਸੇ ਹੋ ਰਹੇ ਹਨ। 

ਮਿਲਕ ਪਲਾਟ ਗੁਰਦਾਸਪੁਰ ਦੇ ਸਾਹਮਣੇ ਪੈਂਦੀ ਰੰਧਾਵਾ ਕਲੌਨੀ ਦੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਮਹੀਨੇ ਪਹਿਲਾਂ ਸੀਵਰੇਜ ਪਾਉਣ ਲਈ ਇਹ ਸੜਕ ਪੁੱਟੀ ਗਈ ਸੀ। ਪਰ ਸੀਵਰੇਜ ਪਾਉਣ ਦੇ ਤਿੰਨ ਮਹੀਨਿਆਂ ਬਾਅਦ ਵੀ ਸੜਕ ਨਹੀਂ ਬਣਾਈ ਗਈ। ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਇਹ ਸੜਕ ਬਾਈਪਾਸ ਅਤੇ ਸ਼ਹਿਰ ਵਿਚੋਂ ਪਠਾਨਕੋਟ ਨੂੰ ਜਾਣ ਵਾਲੀ ਮੁੱਖ ਸੜਕ ਨੂੰ ਜੋੜਦੀ ਹੈ ਜਿਸ ਕਾਰਨ ਇਥੇ ਆਵਾਜਾਈ ਕਾਫੀ ਰਹਿੰਦੀ ਹੈ। ਪਰ ਇਸ ਦੇ ਬਾਵਜੂਦ ਸਬੰਧਤ ਵਿਭਾਗ ਨੇ ਇਹ ਸੜਕ ਨਹੀਂ ਬਣਾਈ। ਉਹ ਪਹਿਲਾਂ ਵੀ ਸੜਕ ਦੀ ਮੁਰੰਮਤ ਕਰਨ ਲਈ ਮੰਗ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਅੱਜ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਏ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ ਡਬਯੂ ਡੀ ਵਿਭਾਗ ਦੇ ਅਧਿਕਾਰੀਆਂ ਲਵਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਬਦਲਣ ਕਰਕੇ ਇਸ ਰੋਡ ਨੂੰ ਬਣਾਉਣ ਵਿਚ ਦਿੱਕਤ ਆਈ ਹੈ ਉਨ੍ਹਾਂ ਕਿਹਾ ਕਿ ਸੀਵਰੇਜ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਸਰਕਾਰ ਨੂੰ ਇਸ ਸੜਕ ਦਾ ਟੈਂਡਰ ਲਗਾਉਣ ਦੇ ਲਈ ਅਪਰੂਵਲ ਭੇਜ ਦਿੱਤੀ ਗਈ ਹੈ ਅਤੇ ਅਪਰੂਵਲ ਆਉਣ ਤੋਂ ਬਾਅਦ ਇਸ ਦਾ ਟੈਂਡਰ ਲਗਾ ਕੇ ਇਹ ਸੜਕ ਜਲਦ ਬਣਾ ਦਿੱਤੀ ਜਾਵੇਗੀ