Punjab
ਗੁਰਦਸਪੂਰ ‘ਚ ਕੋਵਿਡ ਦੇ 12 ਨਵੇਂ ਮਾਮਲੇ ਆਏ ਸਾਹਮਣੇ

ਗੁਰਦਸਪੂਰ, 25 ਜੂਨ (ਗੁਰਪ੍ਰੀਤ ਚਾਵਲਾ): ਗੁਰਦਸਪੂਰ ਜ਼ਿਲ੍ਹੇ ਦੇ ਵਿਚ ਕੋਰੋਨਾ ਦੇ 12 ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚ ਪੰਜਾਬ ਪੁਲਿਸ ਦੇ 9 ਮੁਲਾਜ਼ਮ ਵੀ ਸ਼ਾਮਿਲ ਹਨ। ਇਹ ਫਿਲੌਰ ਅਕੈਡਮੀ ਵਿਚ ਟ੍ਰੇਨਿੰਗ ਲੈ ਰਹੇ ਅਲੱਗ ਅਲੱਗ ਜ਼ਿਲ੍ਹੇ ਦੇ ਵਿਚ ਤਾਇਨਾਤ ਸਨ। ਸੀਨੀਅਰ ਮੈਡੀਕਲ ਆਫ਼ਿਸਰ ਕ੍ਰਿਸ਼ਨ ਚੰਦ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਗੁਰਦਸਪੂਰ ਵਿਖੇ 200 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਜਿਨ੍ਹਾਂ ਵਿੱਚੋ 107 ਲੋਕ ਕੋਰੋਨਾ ਮਹਾਮਾਰੀ ਨੂੰ ਮਾਤ ਦੇ ਕੇ ਘਰ ਨੂੰ ਪਰਤ ਚੁੱਕੇ ਹਨ। ਜਦਕਿ ਹੁਣ ਵੀ 26 ਪੀੜਤ ਜੇਰੇ ਇਲਾਜ ਹਨ। ਦੱਸ ਦੋਈਏ ਕਿ ਗੁਰਦਸਪੂਰ ਵਿੱਖੇ 8 ਮਾਮਲੇ ਹਨ, ਬਟਾਲਾ ਦੇ ਵਿਚ 5 ਹਨ, ਅੰਮ੍ਰਿਤਸਰ ਵਿਚ 2, ਫਰੀਦਕੋਟ ਵਿਖੇ 1 ਅਤੇ ਮੈਰੀਟੋਰੀਅਸ ਸਕੂਲ ਜਲੰਧਰ ਦੇ ਵਿਚ 10 ਪੀੜਤ ਜੇਰੇ ਇਲਾਜ ਹਨ। ਜ਼ਿਲ੍ਹੇ ਵਿਚ ਹੁਣ ਤੱਕ ਕੋਰੋਨਾ ਕਾਰਨ 3 ਮੌਤ ਹੋ ਚੁੱਕੀਆਂ ਹਨ। ਜ਼ਿਲ੍ਹੇ ਵਿਚ ਕੋਰੋਨਾ ਦੇ 123 ਹਜ਼ਾਰ 163 ਲੋਕਾਂ ਦੇ ਸੈਮਪਲ ਲਏ ਗਏ ਸੀ ਜਿਨ੍ਹਾਂ ਵਿੱਚੋ 11 ਹਜ਼ਾਰ 560 ਲੋਕ ਦੀ ਰਿਪੋਰਟ ਨੇਗਟਿਵ ਪਾਈ ਗਈ ਜਦਕਿ 200 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਸੀ। ਅਜੇ ਵੀ 421 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਇਨ੍ਹਾਂ ਵਿੱਚੋ 158 ਲੋਕ ਠੀਕ ਹੋ ਚੁੱਕੇ ਹਨ ਜਦਕਿ ਬਾਕੀ 13 ਲੋਕਾਂ ਨੂੰ ਘਰ ਦੇ ਵਿਚ ਹੀ ਇਕਾਂਤਵਾਸ ਵਜੋਂ ਰੱਖਿਆ ਗਿਆ ਹੈ।