Corona Virus
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਗੁਰਦਾਸਪੁਰ ਦੇ ਅਬਰੋਲ ਹਸਪਤਾਲ ਨੇ ਵੀ ਦਿੱਤਾ ਸਰਕਾਰ ਦਾ ਸਾਥ

ਗੁਰਦਾਸਪੁਰ, 11 ਅਪ੍ਰੈਲ : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਸਰਕਾਰਾਂ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀਆਂ ਹਨ ਉੱਥੇ ਹੁਣ ਇਸ ਵਾਇਰਸ ਨਾਲ ਨਜਿੱਠਣ ਲਈ ਗੁਰਦਾਸਪੁਰ ਦਾ ਨਿੱਜੀ ਅਬਰੋਲ ਹਸਪਤਾਲ ਵੀ ਸਰਕਾਰ ਦਾ ਸਾਥ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਗੁਰਦਾਸਪੁਰ ਦੇ ਨਿੱਜੀ ਅਬਰੋਲ ਹਸਪਤਾਲ ਵਲੋਂ ਇਕ 4 ਬੈਡ ਦਾ ਆਈ ਸੀ ਯੂ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੈਂਟੀਲੇਟਰ ਹੋਣਗੇ ਅਤੇ ਕੋਰੋਨਾ ਨਾਲ ਨਜਿੱਠਣ ਲਈ ਸਾਰੀਆਂ ਸਹੂਲਤਾਂ ਹੋਣਗੀਆਂ ਇਸ ਲਈ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਨੂੰ ਵੈਂਟੀਲੇਟਰ ਦੀ ਵਰਤੋਂ ਕਰਨ ਦੇ ਟੈਕਨੀਕਲ ਤਰੀਕੇ ਅਤੇ ਮਰੀਜ਼ ਨੂੰ ਕਿਸ ਤਰ੍ਹਾਂ ਟਰੀਟਮੈਂਟ ਦੇਣਾ ਹੈ ਉਸ ਸਭ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਜੇਕਰ ਹਾਲਾਤ ਖਰਾਬ ਹੁੰਦੇ ਹਨ ਤਾਂ ਉਹ ਤਿਆਰ ਰਹਿ ਸਕਣ।