Uncategorized
ਗੁਰਨਾਮ ਭੁੱਲਰ ਤੇ ਤਾਨੀਆ ਦੀ ਫਿਲਮ ਲੇਖ ਇਸੇ ਸਾਲ ਇੱਕ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਸੁਪਰਸਟਾਰ ਗੁਰਨਾਮ ਭੁੱਲਰ ਆਪਣੀ ਨਵੀ ਫਿਲਮ ਨੂੰ ਲੈ ਕੇ ਚਰਚਾ ‘ਚ ਹਨ। ਦੱਸ ਦੇਈਏ ਕਿ ਗੁਰਨਾਮ ਭੁੱਲਰ ਅਤੇ ਅਦਾਕਾਰਾ ਤਾਨੀਆ ਦੀ ਫ਼ਿਲਮ ‘ਲੇਖ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।
ਦਰਸ਼ਕਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਇਸਦੀ ਜਾਣਕਾਰੀ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਦਿੱਤੀ ਗਈ ਹੈ।
ਦੱਸ ਦੇਈਏ ਕਿ ਗੁਰਨਾਮ ਤੇ ਤਾਨੀਆ ਦੀ ਫਿਲਮ ਲੇਖ ਇਸੇ ਸਾਲ ਇੱਕ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਇੱਕ ਪੋਸਟਰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਗੁਰਨਾਮ ਭੁੱਲਰ ਅਤੇ ਤਾਨੀਆ ਨੇ ਇੱਕ ਅਜਿਹੇ ਮੁੰਡੇ ਕੁੜੀ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਜਿਸ ‘ਚ ਦੋਵੇਂ ਸਕੂਲ ਟਾਈਮ ‘ਚ ਹੀ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪੈਂਦੇ ਹਨ।