Punjab
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

ਪੰਜਾਬ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 80ਸਾਲ ਦੇ ਹੋ ਗਏ ਹਨ ਉਨ੍ਹਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਤੁਹਾਨੂੰ ਇੱਕ ਸ਼ਾਨਦਾਰ ਜਨਮਦਿਨ ਅਤੇ ਅੱਗੇ ਇੱਕ ਸ਼ਾਨਦਾਰ ਸਾਲ ਦੀ ਕਾਮਨਾ ਕਰਦਾ ਹਾਂ। ਇਸਦੇ ਨਾਲ ਹੀ ਉਨ੍ਹਾਂ ਨੇ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆ ਹਨ।
ਜ਼ਿਕਰਯੋਗ ਹੈ ਕਿ 11 ਮਾਰਚ 1942 ਨੂੰ ਪਟਿਆਲਾ ਰਾਜਘਰਾਨੇ ‘ਚ ਜਨਮੇ ਕੈਪਟਨ ਅਮਰਿੰਦਰ ਸਿੰਘ ਸਿਆਸਤ ‘ਚ ਆਉਣ ਤੋਂ ਪਹਿਲਾਂ ਭਾਰਤੀ ਫ਼ੌਜ ‘ਚ ਸਨ। ਉਨ੍ਹਾਂ ਨੇ ਜੂਨ 1963 ਤੋਂ ਦਸੰਬਰ 1966 ਤੱਕ ਭਾਰਤੀ ਸੈਨਾ ਵਿੱਚ ਸੇਵਾ ਨਿਭਾਈ ਹੈ। ਉਨ੍ਹਾਂ ਨੇ ਦਸੰਬਰ 1964 ਤੋਂ ਪੱਛਮੀ ਕਮਾਂਡ ਦੇ ਚੀਫ ਜਨਰਲ ਅਫਸਰ ਕਮਾਂਡਰ-ਇਨ-ਚੀਫ਼ ਦੇ ਸਹਾਇਤਾ-ਕੈਂਪ ਵਜੋਂ ਸਹਾਇਤਾ ਕੀਤੀ। ਉਨ੍ਹਾਂ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿਚ ਹਿੱਸਾ ਲਿਆ ਸੀ ਅਤੇ ਸਿੱਖ ਰੈਜੀਮੈਂਟ ‘ਚ ਸੇਵਾ ਨਿਭਾਈ ਹੈ।