Haryana
ਹਰਿਆਣਾ ਦੇ ਮੁੱਖ ਮੰਤਰੀ ਘਿਰੇ ਵਿਵਾਦਾਂ ‘ਚ, ਫਰੀਦਾਬਾਦ ਅਰਦਾਸ ਦੌਰਾਨ ਨਹੀਂ ਢੱਕਿਆ ਸਿਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਜਿਸ ਦੀ ਇੱਕ ਵੀਡੀਓ ਸਾਹਮਣੇਆ ਰਹੀ ਹੈ, ਜੋ ਫਰੀਦਾਬਾਦ ਦੇ ਸੈਕਟਰ-15 ਦਾ ਹੈ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੀ ਰਸਮ ਚੱਲ ਰਹੀ ਸੀ। ਜਿਸ ਦੌਰਾਨ ਸੀਐਮ ਮਨੋਹਰ ਦਾ ਸਿਰ ਨਹੀਂ ਢੱਕਿਆ ਹੋਇਆ ਸੀ।
ਦੱਸ ਦੇਈਏ ਕਿ ਸਿੱਖ ਮਰਿਆਦਾ ਅਨੁਸਾਰ ਅਰਦਾਸ ਸਮੇਂ ‘ਤੇ ਗੁਰਦੁਆਰੇ ਜਾਣ ਸਮੇਂ ਸਿਰ ਢੱਕਣਾ ਜ਼ਰੂਰੀ ਹੈ। ਵਿਰੋਧੀ ਪਾਰਟੀਆਂ ਨੇ ਨੰਗੇ ਸਿਰ ਹੋਣ ਨੂੰ ਲੈ ਕੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਸੂਬੇ ਦੇ ਮੁੱਖ ਮੰਤਰੀ ਨੂੰ ਧਾਰਮਿਕ ਮਰਿਆਦਾ ਦਾ ਪਤਾ ਨਹੀਂ : ‘ਆਪ’
ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਇਸ ‘ਤੇ ਸੀਐਮ ਮਨੋਹਰ ਲਾਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇੱਕ ਗੱਲ ਬੜੀ ਅਜੀਬ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਧਾਰਮਿਕ ਭਾਵਨਾਵਾਂ ਜਾਂ ਇੱਜ਼ਤ ਦਾ ਪਤਾ ਨਹੀਂ। ਸਵਾਲ ਇਹ ਵੀ ਉੱਠਦਾ ਹੈ ਕਿ ਉਹ ਇੰਨਾ ਡਰਿਆ ਹੋਇਆ ਹੈ ਕਿ ਕਿਸੇ ਨੇ ਉਸ ਨੂੰ ਟੋਕਿਆ ਨਹੀਂ ਅਤੇ ਜੇਕਰ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਸੁਣਿਆ ਨਹੀਂ?