National
ਗੋਲਡ ਮੈਡਲਿਸਟ ਨੀਰਜ ਚੋਪੜਾ ਲਈ ਹਰਿਆਣਾ ਸਰਕਾਰ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਜੈਵਲਿਨ ਥ੍ਰੋ ਵਿੱਚ ਸੋਨ ਤਮਗਾ ਜਿੱਤਿਆ ਹੈ। ਇਸਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਤੇ ਕਲਾਸ 1 ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਨੀਰਜ ਚੋਪੜਾ ਦੀ ਜਿੱਤ ਤੋਂ ਬਾਅਦ ਉਸ ਦੇ ਘਰ ਵਿਚ ਜਸ਼ਨ ਦਾ ਮਾਹੌਲ ਹੈ। ਦੱਸ ਦਈਏ ਕਿ ਜੈਵਲਿਨ ਥ੍ਰੋ ਮੁਕਾਬਲੇ ਵਿਚ ਉਸ ਦਾ ਸਰਬੋਤਮ ਥ੍ਰੋਅ 87.58 ਮੀਟਰ ਹੈ। ਭਾਰਤ ਨੇ ਓਲੰਪਿਕਸ ਦੇ ਵਿਅਕਤੀਗਤ ਈਵੈਂਟ ਵਿੱਚ 13 ਸਾਲਾਂ ਬਾਅਦ ਆਪਣਾ ਦੂਜਾ ਸੋਨ ਤਮਗਾ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਨੁਭਵੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਦੇ ਬੀਜਿੰਗ ਓਲੰਪਿਕਸ ਵਿੱਚ ਪਹਿਲੀ ਵਾਰ ਸੋਨ ਤਮਗਾ ਜਿੱਤਣ ਦੀ ਪ੍ਰਾਪਤੀ ਹਾਸਲ ਕੀਤੀ ਸੀ।