Connect with us

News

ਸਾਊਥਾਲ ਦੀ ਹੈਵਲੌਕ ਰੋਡ ਦਾ ਨਾਂ ਜਲਦ ਹੀ ਹੋਵੇਗਾ “ਗੁਰੂ ਨਾਨਕ ਰੋਡ”

Published

on

ਸਿੱਖ ਭਾਈਚਾਰਾ ਜਿੱਥੇ ਵੀ ਗਿਆ ਹੈ, ਨਾ ਤਾਂ ਉਸ ਨੇ ਗੁਰੂਆਂ ਦੀ ਕਿਰਤ ਕਰਨ ਦੀ ਮੱਤ ਨੂੰ ਵਿਸਾਰਿਆ ਹੈ ਅਤੇ ਨਾ ਹੀ ਵੰਡ ਛਕਣ ਤੇ ਨਾਮ ਨੂੰ। ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਦੇ ਕੰਮਾਂ ਨੂੰ ਮਾਣ ਮਿਲਣਾ ਫ਼ਖਰ ਵਾਲੀ ਗੱਲ ਹੈ। ਬਰਤਾਨੀਆ ਵਸਦੇ ਸਿੱਖ ਭਾਈਚਾਰੇ ਲਈ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ ਕਿ ਇੱਥੋਂ ਦੀ ਇੱਕ ਸੜਕ ਦਾ ਨਾਂ ਹੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਣ ਦੀ ਗੱਲ ਹੋ ਰਹੀ ਹੋਵੇ।

ਜੀ ਹਾਂ, ਲਿਟਲ ਇੰਡੀਆ ਵਜੋਂ ਜਾਣੇ ਜਾਂਦੇ ਸਾਊਥਾਲ ਵਿਖੇ ਪੱਛਮੀ ਯੂਰਪ ਦਾ ਸਭ ਤੋਂ ਵਿਸ਼ਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈਵਲੌਕ ਰੋਡ ‘ਤੇ ਸਥਿਤ ਹੈ। ਹੁਣ ਹੈਵਲੌਕ ਰੋਡ ਦਾ ਨਾਂ ਬਦਲ ਕੇ “ਗੁਰੂ ਨਾਨਕ ਰੋਡ” ਰੱਖਣ ਦੀ ਸ਼ਾਹਦੀ ਈਲਿੰਗ ਕੌਂਸਲ ਲੀਡਰ ਜੂਲੀਅਨ ਬਿਲ ਨੇ ਵੀਡੀਓ ਰਾਹੀਂ ਜਲਦ ਹੀ ਖ਼ਬਰ ਨੂੰ ਹਕੀਕਤ ਵਿੱਚ ਬਦਲਣ ਦੀ ਗੱਲ ਕਹੀ ਹੈ।
ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੇ ਸਰਵਹਿਤਕਾਰੀ ਕੰਮਾਂ ਕਰਕੇ ਈਲਿੰਗ ਕੌਂਸਲ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਮਾਣਮੱਤਾ ਸਥਾਨ ਰੱਖਦਾ ਹੈ।

ਲੰਡਨ ਦੇ ਮੇਅਰ ਸਾਦਿਕ ਖਾਨ ਵੱਲੋਂ ਜਨਤਕ ਥਾਵਾਂ ਦੇ ਨਾਮ ਆਦਿ ਬਦਲਣ ਸੰਬੰਧੀ ਕਾਰਵਾਈ ਨੂੰ ਅਮਲ ‘ਚ ਲਿਆਉਣ ਵੇਲੇ ਹੈਵਲੌਕ ਰੋਡ ਦਾ ਨਾਂ ਬਦਲਣ ਦੀ ਤਜਵੀਜ਼ ਨੂੰ ਵੀ ਹਰੀ ਝੰਡੀ ਦਿੱਤੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੁਹਿੰਮ ਵਜੋਂ ਇਹ ਕਾਰਜ ਸਿੱਖ ਭਾਈਚਾਰੇ ਨੂੰ ਤੋਹਫ਼ਾ ਹੋਵੇਗਾ। ਜ਼ਿਕਰਯੋਗ ਹੈ ਕਿ ਜੂਲੀਅਨ ਬਿਲ ਦਾ ਵੀਡੀਓ ਸੰਦੇਸ਼ ਜਨਤਕ ਹੋਣ ਦੀ ਦੇਰ ਹੀ ਸੀ ਕਿ ਹਰ ਇੱਕ ਦੇ ਹੱਥਾਂ ‘ਚ ਫੜ੍ਹੇ ਮੋਬਾਈਲ ਫੋਨਾਂ ਤੱਕ ਪਹੁੰਚ ਗਿਆ। ਸਿੱਖ ਭਾਈਚਾਰੇ ਦੇ ਲੋਕ ਇਸ ਐਲਾਨ ਨੂੰ ਇੱਕ ਦੂਜੇ ਨਾਲ ਸਾਂਝਾ ਕਰਕੇ ਖੁਸ਼ੀ ਮਨਾ ਰਹੇ ਹਨ ਤੇ ਹੋਰਨਾਂ ਧਰਮਾਂ ਫਿਰਕਿਆਂ ਦੇ ਲੋਕ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ।

ਇਲਿੰਗ ਸਾਊਥਾਲ ਦੇ ਐਮ ਪੀ ਤਨਮਨਜੀਤ ਸਿੰਘ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਸੰਗਤਾ ਨੂੰ ਵਧਾਇਆ ਦਿੱਤੀਆਂ।

ਵਿਦੇਸ਼ਾਂ ਵਿਚ ਇਸ ਮਾਣ ਨੂੰ ਲੈਕੇ ਸਿੱਖ ਭਾਈਚਾਰੇ ਵਿਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ।

Continue Reading
Click to comment

Leave a Reply

Your email address will not be published. Required fields are marked *