Punjab
ਹਵਲਦਾਰ ਰਣਧੀਰ ਸਿੰਘ ਸੜਕ ਹਾਦਸੇ ‘ਚ ਹੋਏ ਸ਼ਹੀਦ..

7ਅਕਤੂਬਰ 2023: ਭਾਰਤੀ ਫੋਜ ਦੇ ਬਤੋਰ ਇੰਜੀਨੀਅਰ ਹਵਲਦਾਰ ਰਣਧੀਰ ਸਿੰਘ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਸ਼ਹੀਦ ਹੋ ਗਏ।ਰੋਪੜ ਜਿਲੇ ਦੇ ਪਿੰਡ ਸੈਣੀ ਮਾਜਰਾ ਢੱਕੀ ਵਾਸੀ ਹਵਲਦਾਰ ਰਣਧੀਰ ਸਿੰਘ ਛੁੱਟੀ ਤੇ ਆਏ ਹੋਏ ਸਨ ਤੇ ਇਸ ਦੋਰਾਨ ਸੜਕ ਹਾਦਸੇ ਦੇ ਵਿੱਚ ਜਖਮੀ ਹੋ ਜਾਣ ਤੋਂ ਬਾਅਦ ਉਹ ਸ਼ਹੀਦ ਹੋ ਗਏ ਹਨ।ਓਹਨਾ ਨੇ ਬੀਤੇ ਦਿਨ ਕਮਾਂਡ ਹੋਸਪਿਟਲ ਚੰਡੀਗੜ੍ਹ ਵਿਖੇ ਰਣਧੀਰ ਸਿੰਘ ਨੇ ਜ਼ਿੰਦਗ਼ੀ ਦੇ ਆਖਰੀ ਸਾਹ ਲਏ । ਅੱਜ ਹਵਲਦਾਰ ਰਣਧੀਰ ਸਿੰਘ ਦਾ ਸਰਕਾਰੀ ਹਸਪਤਾਲ ਰੋਪੜ ਵਿਖੇ ਪੋਸਟਮਾਰਟਮ ਕੀਤਾ ਗਿਆ ਅਤੇ ਫੌਜ ਦੇ ਜਵਾਨਾਂ ਦੇ ਵੱਲੋ ਉਸਨੂੰ ਸਨਮਾਨ ਪੂਰਵਕ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਦਾ ਅੰਤਿਮ ਸੰਸਕਾਰ ਪਿੰਡ ਸੈਣੀ ਮਾਜਰਾ ਢੱਕੀ ਵਿਖੇ ਕੀਤਾ ਗਿਆ ਹੈ। ਸ਼ਹੀਦ ਰਣਧੀਰ ਸਿੰਘ 51 ਇੰਜੀਨੀਅਰਿੰਗ ਡਿਪਾਰਟਮੈਂਟ ਵਿੱਚ ਰਾਂਚੀ ਵਿਖੇ ਤਾਇਨਾਤ ਸੀ, ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਦੋ ਭਰਾਵਾਂ ਸਮੇਤ ਦੋ ਬੇਟੀਆਂ ਨੂੰ ਪਿੱਛੇ ਛੱਡ ਗਏ ਹਨ ।