Punjab
7900 ਵਾਪਸ ਦਿਵਾਉਣ ਲਈ ਹਵਲਦਾਰ ਨੇ ਲਈ 15000 ਰਿਸ਼ਵਤ

ਮੋਹਾਲੀ, 27 ਜੂਨ (ਬਲਜੀਤ ਮਰਵਾਹਾ): ਲਾਕਡਾਊਨ ਵਿੱਚ ਜਿੱਥੇ ਕੰਪਨੀਆ ਮੁਲਾਜਮਾਂ ਨੂੰ ਤਨਖਾਹ ਨਹੀਂ ਦੇ ਰਹੀਆਂ ਹਨ ਓਥੇ ਹੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ ਮੁਲਾਜਮ ਨੇ ਪਹਿਲਾ ਤਾ ਮਾਲਕ ਤੋਂ ਕਿਸੀ ਬਹਾਨੇ ਪੈਸੇ ਮੰਗੇ ਫਿਰ ਵਾਪਿਸ ਕਰਨ ਦੇ ਨਾਮ ਤੇ ਉਸਦੇ ਖਿਲਾਫ ਉਸ ਨੂੰ ਪਰੇਸ਼ਾਨ ਕਰਨ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ। ਓਥੇ ਪੁਲਿਸ ਮੁਲਾਜਮ ਨੇ ਵੀ 15 ਹਜਾਰ ਰੁਪਏ ਰਿਸ਼ਵਤ ਲੈ ਕੇ ਦੋਹਾ ਧਿਰਾਂ ਦਾ ਰਾਜੀਨਾਮਾ ਕਰਾਇਆ.ਇਹ ਘਟਨਾ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਵਿਖੇ ਵਾਪਰੀ।
ਪੀੜਿਤ ਨੀਲੇਸ਼ ਕੋਚਰ ਵਾਸੀ ਜ਼ੀਰਕਪੁਰ ਨੇ ਦਸਿਆ ਕਿ ਓਹਨਾ ਦੀ ਐੱਡ ਵਰਲਡ ਨਾਮੀ ਕੰਪਨੀ ਹੈ। ਜਿੱਥੇ ਕੁਝ ਸਮਾਂ ਪਹਿਲਾ ਇੱਕ ਕੁੜੀ ਨੂੰ 33 ਹਜਾਰ ਰੁਪਏ ਮਾਸਿਕ ਤੇ ਨੌਕਰੀ ਦਿੱਤੀ ਸੀ. ਜਿਸ ਤੋਂ ਬਾਅਦ ਲਾਕ ਡਾਓਨ ਹੋ ਗਿਆ। ਕੁੜੀ ਦੀ ਹਾਜਰੀ ਦੇ ਲਿਹਾਜ ਨਾਲ ਓਹਨਾ 19 ਹਜਾਰ ਦੇ ਕਰੀਬ ਸੈਲਰੀ ਦਿੱਤੀ। ਇਸ ਤੇ ਉਕਤ ਮੁਲਾਜਮ ਨੇ ਕਿਹਾ ਕਿ ਓਹਨਾ ਨੂੰ ਪੂਰੀ ਸੈਲਰੀ ਦੇ ਦੋ ਕਿਉਂਕਿ ਓਹਨਾ ਨੇ ਕਾਰ ਲੈਣ ਲਈ ਬੈਂਕ ਖਾਤੇ ਵਿੱਚ ਪੈਸੇ ਦਿਖਾਉਣੇ ਹਨ। ਵਾਧੂ ਪੈਸੇ ਉਹ ਬਾਅਦ ਵਿੱਚ ਵਾਪਿਸ ਕਰ ਦੇਵੇਗੀ।
ਨੀਲੇਸ਼ ਨੇ ਦਸਿਆ ਕਿ ਓਹਨਾ ਉਕਤ ਮੁਲਾਜਮ ਕੁੜੀ ਦੇ ਕਹਿਣ ਤੇ ਪੂਰੇ ਪੈਸੇ ਦੇ ਦਿੱਤੇ.ਇਸ ਵਿੱਚ 13 ਹਜਾਰ ਰੁਪਏ ਓਹਨਾ ਨੂੰ ਵਾਪਿਸ ਹੋਣੇ ਸਨ. ਉਕਤ ਕੁੜੀ ਨੇ ਓਹਨਾ ਨੂੰ 5500 ਰੁਪਏ ਵਾਪਿਸ ਵੀ ਕਰ ਦਿਤੇ , ਪਰ ਬਾਕੀ ਦੇ 7900 ਰੁਪਏ ਵਾਪਿਸ ਕਰਨ ਦੇ ਨਾਮ ਦੇ ਅਮਰਾਵਤੀ ਪੁਲਿਸ ਚੋਕੀ ਜਿਲਾ ਪੰਚਕੂਲਾ ਵਿਖੇ ਝੂਠੀ ਸ਼ਿਕਾਇਤ ਦੇ ਦਿੱਤੀ ਕਿ ਨੀਲੇਸ਼ ਕੁੜੀ ਨੂੰ ਪਰੇਸ਼ਾਨ ਕਰਦਾ ਹੈ। ਦੱਸਣ ਯੋਗ ਹੈ ਕਿ ਉਕਤ ਮੁਲਾਜਮ ਕੁੜੀ ਦੇ ਕਜਿਨ ਭੈਣ ਤੇ ਜੀਜਾ ਦੋਨੋ ਚੰਡੀਗੜ੍ਹ ਪੁਲਿਸ ਵਿੱਚ ਥਾਣੇਦਾਰ ਹਨ।
ਪੁਲਿਸ ਵਲੋਂ ਇਹ ਕੇਸ ਹਵਲਦਾਰ ਸੰਦੀਪ ਨੂੰ ਪੜਤਾਲ ਲਈ ਦਿੱਤਾ ਗਿਆ.ਨੀਲੇਸ਼ ਦੇ ਦੱਸਣ ਮੁਤਾਬਿਕ ਸੰਦੀਪ ਨੇ ਉਸ ਨੂੰ ਪੁਲਿਸ ਚੋਕੀ ਬੁਲਾਇਆ ਤੇ ਕਿਹਾ ਕਿ ਉਸਦੇ ਖਿਲਾਫ ਕਾਰਵਾਈ ਕਾਰਵਾਈ ਹੋਵੇਗੀ , ਤੇ ਜੇਕਰ ਉਹ ਅਜਿਹਾ ਨਹੀਂ ਚਾਹੁੰਦਾ ਤਾ ਪੈਸੇ ਦੇਣੇ ਪੈਣਗੇ , ਸੰਦੀਪ ਨੇ ਇੱਕ ਲੱਖ ਰੁਪਏ ਮੰਗੇ ਤੇ ਸੌਦਾ 15 ਹਜਾਰ ਰੁਪਏ ਵਿੱਚ ਤੈਅ ਹੋ ਗਿਆ। ਹਾਲਾਂਕਿ ਸੰਦੀਪ ਨੇ ਉਸਨੂੰ ਕਿਹਾ ਸੀ ਕਿ ਉਹ ਉਸਦੇ 7900 ਰੁਪਏ ਵੀ ਵਾਪਿਸ ਕਰਾ ਦਵੇਗਾ , ਪਰ ਉਸਨੇ ਅਜਿਹਾ ਵੀ ਨਾ ਕੀਤਾ।
ਨੀਲੇਸ਼ ਦਾ ਦਾਅਵਾ ਹੈ ਕਿ ਜਿਸ ਵੇਲੇ ਉਸਨੇ ਸੰਦੀਪ ਨੂੰ ਪੈਸੇ ਦਿੱਤੇ ਤਾ ਉਹ ਉਸਦੀ ਗੱਡੀ ਵਿੱਚ ਬੈਠ ਕੇ ਏਟੀਐੱਮ ਤੱਕ ਗਿਆ ਅਤੇ ਉਸਨੇ 2 ਹਜਾਰ ਰੁਪਏ ਦੇ ਨੋਟ 15 ਹਜਾਰ ਰੁਪਏ ਦੇ ਰੂਪ ਵਿੱਚ ਉਸਨੂੰ ਦਿੱਤੇ.ਇਸ ਦੌਰਾਨ ਉਸਦਾ ਇੱਕ ਹੋਰ ਮੁਲਾਜਮ ਵੀ ਕਾਰ ਵਿੱਚ ਸੀ .ਉਸ ਕੋਲ ਇਸਦਾ ਮੋਬਾਈਲ ਵੀਡੀਓ ਹੈ। ਜਿਸ ਵਿੱਚ ਸੰਦੀਪ ਉਸਦੀ ਗੱਡੀ ਵਿੱਚ ਬੈਠਾ ਉਸ ਨੂੰ ਕਹਿ ਰਿਹਾ ਹੈ ਕਿ ਪਹਿਲਾ ਉਹ ਗੱਡੀ ਵਿੱਚ ਬੈਠੇ ਆਪਣੇ ਮੁਲਾਜਮ ਨੂੰ ਉਤਾਰੇ ਫਿਰ ਉਹ ਪੈਸੇ ਫੜੇਗਾ। ਪੈਸੇ ਲੈਣ ਤੋਂ ਬਾਅਦ ਸੰਦੀਪ ਨੇ ਉਸਦੇ ਹਕ਼ ਵਿੱਚ ਰਿਪੋਰਟ ਬਣਾ ਕ ਕੇਸ ਖਤਮ ਕਰ ਦਿੱਤਾ।
ਨਿਲੇਸ਼ ਨੇ ਦਸਿਆ ਕਿ ਓਹਨਾ ਨਾਲ ਹੋਈ ਇਸ ਧੱਕੇ ਸ਼ਾਹੀ ਨੂੰ ਲੈ ਕੇ ਓਹਨਾ ਨੇ ਹੁਣ ਇਨਸਾਫ ਲੈਣ ਲਈ ਅਦਾਲਤ ਦਾ ਦਰਵਾਜਾ ਖੜਕਾਇਆ ਹੈ , ਜਿਥੋਂ ਓਹਨਾ ਨੂੰ ਇਨਸਾਫ ਮਿਲਣ ਦੀ ਉਮੀਦ ਹੈ। ਦੂਜੇ ਪਾਸੇ ਹਵਲਦਾਰ ਸੰਦੀਪ ਨੇ ਰਿਸ਼ਵਤ ਲਏ ਜਾਣ ਦੇ ਦੋਸ਼ਾਂ ਨੂੰ ਪੂਰੀ ਤਰਾਂ ਝੂਠ ਦਸਿਆ ਹੈ, ਉਸਦਾ ਕਹਿਣਾ ਹੈ ਕਿ ਦੋਨਾਂ ਧਿਰਾਂ ਦਾ ਆਪਸੀ ਰਾਜੀਨਾਮਾ ਹੋਣ ਤੋਂ ਬਾਅਦ ਸ਼ਿਕਾਇਤ ਬੰਦ ਕਰ ਦਿੱਤੀ ਹੈ।