Connect with us

Punjab

13 ਸਾਲਾ ਕੁੜੀ ਦੀ ਅਸ਼ਲੀਲ ਵੀਡੀਓ ਬਣਾ ਕਰਦਾ ਰਿਹਾ ਗਲਤ ਕੰਮ, ਤੰਗ ਹੋ ਲੜਕੀ ਨੇ ਕੀਤੀ ਅੱਤਿਆ

Published

on

27 ਮਾਰਚ 2024: 23 ਮਾਰਚ ਨੂੰ ਸਮਰਾਲਾ ਦੇ ਨੇੜਲੇ ਪਿੰਡ ਮੁਸ਼ਕਾਬਾਦ ਦੀ 13 ਸਾਲਾ ਲੜਕੀ ਨੇ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ। ਬਾਅਦ ਵਿੱਚ ਮ੍ਰਿਤਕ ਲੜਕੀ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਲੜਕੀ ਦੇ ਮੋਬਾਈਲ ਫੋਨ ’ਚੋਂ ਪਿੰਡ ਦੇ ਬਲਬੀਰ ਸਿੰਘ ਦੇ ਆਪੱਤੀਜਨਕ ਮੈਸੇਜ ਮਿਲੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਲੜਕੀ ਨੇ ਬਲਬੀਰ ਸਿੰਘ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਦੇ ਚੱਲਦਿਆਂ ਸਮਰਾਲਾ ਪੁਲਿਸ ਨੇ ਦੋਸ਼ੀ ਬਲਵੀਰ ਸਿੰਘ (46ਸਾਲਾ) ਵਾਸੀ ਪਿੰਡ ਮੁਸ਼ਕਾਬਾਦ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਮੈਂ ਅਤੇ ਮੇਰੀ ਬੇਟੀ ਆਪਣੇ ਹੀ ਪਿੰਡ ਦੇ ਵਾਸੀ ਬਲਬੀਰ ਸਿੰਘ ਦੇ ਘਰ ਕੰਮ ਕਰਦੀ ਸੀ। ਮੈਨੂੰ ਬਲਵੀਰ ਸਿੰਘ ਦੀਆਂ ਹਰਕਤਾਂ ਪਸੰਦ ਨਹੀਂ ਆਈਆਂ, ਜਿਸ ਤੋਂ ਬਾਅਦ ਮੈਂ ਅਤੇ ਮੇਰੀ ਬੇਟੀ ਨੇ ਉਸ ਦੇ ਘਰ ਕੰਮ ਕਰਨਾ ਬੰਦ ਕਰ ਦਿੱਤਾ। ਪੀੜਤਾ ਦੀ ਮਾਂ ਨੇ ਦੱਸਿਆ ਕਿ ਜਦੋਂ ਮੇਰੀ ਬੇਟੀ ਨੇ ਖੁਦਕੁਸ਼ੀ ਕਰ ਲਈ ਤਾਂ ਜਦੋਂ ਉਸ ਦੇ ਪੱਟਾਂ ‘ਤੇ ਨਿਸ਼ਾਨ ਸਨ ਅਤੇ ਜਦੋਂ ਮੇਰੀ ਬੇਟੀ ਦੇ ਫੋਨ ਨੂੰ ਦੇਖਿਆ ਗਿਆ ਤਾਂ ਉਸ ਵਿੱਚ ਬਲਵੀਰ ਸਿੰਘ ਵੱਲੋਂ ਭੇਜੇ ਹੋਏ ਅਵਤੀ ਜਨਕ ਤੱਥ ਸਾਹਮਣੇ ਆਏ ਇਸ ਤੋਂ ਪਤਾ ਲੱਗਾ ਕਿ ਮੇਰੀ ਬੇਟੀ ਨੇ ਦੋਸ਼ੀ ਬਲਬੀਰ ਸਿੰਘ ਦੇ ਕਾਰਨ ਖੁਦਕੁਸ਼ੀ ਕੀਤੀ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਬਲਬੀਰ ਸਿੰਘ ਨੇ ਹੀ ਆ ਕੇ ਮੇਰੀ ਕੁੜੀ ਦਾ ਜਲਦਬਾਜ਼ੀ ਵਿੱਚ ਸੰਸਕਾਰ ਕਰਵਾਇਆ।