Punjab
ਬਰਸਾਤ ਦੇ ਮੌਸਮ ਨਾਲ ਡੇਂਗੂ ਆਦਿ ਹੋਰ ਬਿਮਾਰੀਆਂ ਨਾ ਫੈਲਣ ਸਿਹਤ ਵਿਭਾਗ ਸਤਰਕ

ਬਰਸਾਤ ਦੇ ਇਸ ਮੌਸਮ ਚ ਅਕਸਰ ਖੜੇ ਪਾਣੀ ਅਤੇ ਸਾਫ ਸਫਾਈ ਨਾ ਹੋਣ ਦੇ ਚਲਦੇ ਡੇਂਗੂ,ਮਲੇਰੀਆ ਅਤੇ ਚਿਕਨਗੁਨੀਆ ਆਦਿ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ ਅਤੇ ਉਸ ਤੋਂ ਬਚਾਅ ਲਈ ਸਿਹਤ ਵਿਭਾਗ ਦੀਆ ਵੱਖ ਵੱਖ ਟੀਮਾਂ ਵਲੋਂ ਬਟਾਲਾ ਦੇ ਵੱਖ-ਵੱਖ ਮੁਹੱਲਿਆਂ ਦੇ ਘਰ-ਘਰ ਜਾ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਦਵਾਈਆਂ ਸਪੇਰੇ ਕੀਤੀਆਂ ਜਾ ਰਹੀਆਂ ਹਨ
ਇਸਦੇ ਨਾਲ ਹੀ ਇਹਨਾਂ ਟੀਮਾਂ ਦੇ ਮੈਂਬਰਾਂ ਨੇ ਦੱਸਿਆ ਕਿ ਪੂਰੇ ਸ਼ਹਿਰ ਚ ਦੋ ਵੱਖ ਵੱਖ ਟੀਮਾਂ ਹਨ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਘਰਾਂ ਦੀ ਜਾਂਚ ਦੌਰਾਨ ਕੁਝ ਘਰਾਂ ਵਿਚੋਂ ਫਰਿੱਜਾਂ ਦੇ ਪਿੱਛਲੇ ਹਿੱਸੇ ਦੀਆਂ ਟ੍ਰੇਆਂ, ਛੱਤ ਉੱਪਰ ਪਏ ਟਾਇਰਾਂ ਅਤੇ ਪਾਣੀ ਵਾਲੀਆਂ ਟੈਂਕੀਆਂ ਵਿੱਚੋ ਡੇਂਗੂ ਦਾ ਲਾਰਵਾ ਪਾਇਆ ਜਾ ਰਿਹਾ ਹੈ ਉਸ ਨੂੰ ਸਪਰੇ ਕਰ ਨਸ਼ਟ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਦੌਰਾਨ ਚੈਕਿੰਗ ਟੀਮਾਂ ਨੇ ਲੋਕਾਂ ਨੂੰ ਅਗਾਹ ਕੀਤਾ ਕਿ ਉਹ ਆਪਣੇ ਘਰਾਂ ਵਿੱਚ ਕੂਲਰਾਂ, ਫਰਿੱਜਾਂ ਜਾਂ ਜਿਥੇ ਵੀ ਪਾਣੀ ਖੜਾ ਹੁੰਦਾ ਹੈ ਉਸਨੂੰ ਚੰਗੀ ਤਰਾਂ ਸਾਫ਼ ਕਰਕੇ ਸੁਕਾਉਣ।