Connect with us

Delhi

ਦਿੱਲੀ ਦੇ ਨਿਜ਼ਾਮੂਦੀਨ ਵਿੱਖੇ ਮਾਰਕਸ ਤੋਂ ਜਲੰਧਰ ਆਏ ਅਠਾਰਾਂ ਬੰਦਿਆਂ ਨੂੰ ਸਿਹਤ ਵਿਭਾਗ ਨੇ ਕੀਤਾ ਕੋਰਨਟਾਈਨ

Published

on

ਦਿੱਲੀ ਦੇ ਨਿਜ਼ਾਮੂਦੀਨ ਵਿਖੇ ਮਾਰਕਸ ਤੋਂ ਧਰਮ ਪ੍ਰਚਾਰ ਕਰਨ ਲਈ ਜਲੰਧਰ ਆਏ ਅਠਾਰਾਂ ਲੋਕਾਂ ਨੂੰ ਸਿਹਤ ਵਿਭਾਗ ਨੇ ਆਪਣੇ ਘਰ ਵਿੱਚ ਰਹਿਣ ਦੀ ਹਦਾਇਤ ਦਿੱਤੀ ਹੈ। ਇਹ ਅਠਾਰਾਂ ਲੋਕ ਜਲੰਧਰ ਦੇ ਬਲਾਕ ਆਦਮਪੁਰ ਵਿਖੇ ਤਿੰਨ ਪਿੰਡਾਂ ਵਿੱਚੋਂ ਟਰੇਸ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ ਨੌਂ ਲੋਕ ਪਿੰਡ ਡਰੋਲੀ ,ਛੇ ਲੋਕ ਪਿੰਡ ਅਲਾਵਲਪੁਰ ਅਤੇ ਤਿੰਨ ਲੋਕ ਪਿੰਡ ਮਦਾਰਾ ਤੋਂ ਸਾਹਮਣੇ ਆਏ ਸੀ ਜਿਨ੍ਹਾਂ ਨੂੰ ਸਿਹਤ ਵਿਭਾਗ ਨੇ ਹੋਮ ਕਾਰਨ ਟਾਈਨ ਕਰ ਦਿੱਤਾ ਹੈ।


ਇਸ ਬਾਰੇ ਗੱਲਬਾਤ ਕਰਦੇ ਹੋਏ ਆਦਮਪੁਰ ਬਲਾਕ ਦੇ ਡਾਕਟਰ ਰਾਧੇ ਸ਼ਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਇੱਕ ਚਿੱਠੀ ਆਈ ਸੀ ਜਿਸ ਵਿੱਚ ਇਨ੍ਹਾਂ ਅਠਾਰਾਂ ਬੰਦਿਆਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਹੋਮ ਕੋਰਨਟਾਈਨ ਕਰਕੇ ਇਨ੍ਹਾਂ ਤੇ ਨਜ਼ਰ ਰੱਖਣ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਬਲਾਕ ਆਦਮਪੁਰ ਦੀ ਸਿਹਤ ਵਿਭਾਗ ਦੀ ਟੀਮ ਨੇ ਫੌਰਨ ਐਕਸ਼ਨ ਲੈਂਦੇ ਹੋਏ ਇਨ੍ਹਾਂ ਅਠਾਰਾਂ ਬੰਦਿਆਂ ਨੂੰ ਹੋਮ ਕੋਰਨਟਾਈਨ ਕਰ ਦਿੱਤਾ ਹੈ ਅਤੇ ਇਨ੍ਹਾਂ ਤੇ ਨਜ਼ਰ ਵੀ ਰੱਖੀ ਜਾ ਰਹੀ ਹੈ। ਇਹੀ ਨਹੀਂ ਇਨ੍ਹਾਂ ਲੋਕਾਂ ਦੇ ਘਰਦਿਆਂ ਨੂੰ ਵੀ ਹਦਾਇਤ ਦਿੱਤੀ ਹੈ ਕਿ ਉਹ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਹਰ ਨਿਰਦੇਸ਼ ਦਾ ਪਾਲਨ ਕਰਨ। ਡਾਕਟਰ ਰਾਧੇ ਸ਼ਾਮ ਨੇ ਕਿਹਾ ਕਿ ਫਿਲਹਾਲ ਇਨ੍ਹਾਂ ਅਠਾਰਾਂ ਲੋਕਾਂ ਨੂੰ ਹੋਮ ਕੋਰਨਟਾਈਨ ਕੀਤਾ ਗਿਆ ਹੈ ਲੇਕਿਨ ਜੇ ਇਨ੍ਹਾਂ ਕਿਸੇ ਵਿੱਚ ਵੀ ਕੋਰੋੋਨਾ ਦੇ ਲੱਛਣ ਪਾਏ ਜਾਂਦੇ ਨੇ ਤਾਂ ਤੁਰੰਤ ਉਨ੍ਹਾਂ ਦੀ ਰਿਪੋਰਟ ਟੈਸਟ ਲਈ ਭੇਜੀ ਜਾਏਗੀ ਅਤੇ ਅਗਲੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਏਗਾ।