Punjab
ਫਿਰੋਜ਼ਪੁਰ ਦੇ ਵਿੱਕੀ ਦੀ ਹਾਲਤ ਦੇਖ ਸਾਬਿਤ ਹੋਏ ਸਿਹਤ ਮੰਤਰੀ ਦੇ ਝੂਠ
ਸਿਹਤ ਮੰਤਰੀ ਸੇਵਾਵਾਂ ਤੇ ਘੱਟ ਆਪਣੀ ਮਸ਼ਹੂਰੀ ਤੇ ਲਗਾ ਰਿਹਾ ਪੈਸੇ

ਹਸਪਤਾਲ ਵਾਲਿਆਂ ਨੇ ਧੱਕੇ ਮਾਰ ਕੱਢਿਆ ਬਾਹਰ
ਹਸਪਤਾਲਾਂ ਵਿੱਚ ਤੜਫ਼ ਰਹੇ ਨੇ ਮਰੀਜ਼
ਸਿਹਤ ਮੰਤਰੀ ਸੇਵਾਵਾਂ ਤੇ ਘੱਟ ਆਪਣੀ ਮਸ਼ਹੂਰੀ ਤੇ ਲਗਾ ਰਿਹਾ ਪੈਸੇ
ਕੈਪਟਨ ਸਰਕਾਰ ਦੀ ਫ੍ਰੀ-ਇਲਾਜ਼ ਸਕੀਮ ਦੀ ਨਿਕਲੀ ਫੂਕ
ਫਿਰੋਜ਼ਪੁਰ ,22 ਅਗਸਤ :(ਪਰਮਜੀਤ ਪੰਮਾ),ਪੰਜਾਬ ਵਿੱਚ ਸਿਹਤ ਸਹੂਲਤਾਂ ਬਾਰੇ ਬੜੀਆਂ ਮੰਦੀਆਂ ਖ਼ਬਰਾਂ ਆ ਰਹੀਆਂ ਹਨ ਦੂਜੇ ਪਾਸੇ ਸਾਡੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸੋਸ਼ਲ ਮੀਡੀਆ ਤੇ ਆਪਣੇ ਵੱਲੋਂ ਸਿਹਤ ਸੇਵਾਵਾਂ ਵਿੱਚ ਲਿਆਂਦੇ ਬਦਲਾਵ ਬਾਰੇ ਫੜਾਂ ਮਾਰ ਰਹੇ ਹਨ। ਕੈਪਟਨ ਸਰਕਾਰ ਗਰੀਬ ਲੋਕਾਂ ਲਈ ਸਰਬੱਤ ਸਿਹਤ ਬੀਮੇ ਦੇ ਦੌਰਾਨ ਹਸਪਤਾਲਾਂ ਵਿੱਚ ਪੰਜ ਲੱਖ ਰੁਪਏ ਦਾ ਫਰੀ ਇਲਾਜ ਕਰਾਉਣ ਦੇ ਨਾਲ ਨਾਲ ਕਈ ਹੋਰ ਸਿਹਤ ਯੋਜਨਾਵਾਂ ਦੇਣ ਦਾ ਦਾਅਵਾ ਕਰ ਰਹੀ ਹੈ। ਅਤੇ ਦੂਜੇ ਪਾਸੇ ਗਰੀਬ ਲੋਕਾਂ ਕੋਲ ਪੈਸਾ ਨਾ ਹੋਣ ਕਾਰਨ ਹਸਪਤਾਲ ਉਨ੍ਹਾਂ ਨੂੰ ਥੜ੍ਹੇ ਨਹੀਂ ਚੜਨ ਦੇ ਰਹੇ। ਗਰੀਬ ਇਲਾਜ ਖੁਣੋਂ ਘਰ ਵਿੱਚ ਹੀ ਤਿਲ ਤਿਲ ਕੇ ਦਿਨ ਕੱਟੀਆਂ ਕਰ ਰਹੇ ਹਨ। ਗੱਲ ਕਰਨ ਜਾ ਰਹੇ ਹਾਂ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੀ ਬਸਤੀ ਨਿਜਾਮਦੀਨ ਦੀ ਜਿੱਥੇ ਇੱਕ ਗਰੀਬ ਪਰਿਵਾਰ ਗਰੀਬੀ ਨਾਲ ਤਾਂ ਜੂਝ ਹੀ ਰਿਹਾ ਹੈ। ਉੱਤੋਂ ਉਸਨੂੰ ਬਿਮਾਰੀਆ ਨੇ ਵੀ ਜਕੜ ਰੱਖਿਆ ਹੈ। ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਘਰ ਦਾ ਮੁੱਖੀ ਵਿੱਕੀ ਪਿਛਲੇ ਦੋ ਮਹੀਨੇ ਤੋਂ ਬਿਮਾਰੀ ਨਾਲ ਜੂਝ ਰਿਹਾ ਹੈ। ਉਸਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਘਰ ਦੇ ਹਾਲਾਤ ਨਾਜ਼ੁਕ ਹੋਣ ਕਰਕੇ ਉਸਦਾ ਪੂਰਨ ਤੌਰ ਤੇ ਇਲਾਜ ਨਹੀਂ ਕਰਵਾਇਆ ਜਾ ਸਕਿਆ ਅਤੇ ਹੁਣ ਵਿੱਕੀ ਮੰਜੇ ਤੇ ਪਿਆ ਦਿਨ ਕੁੱਟ ਕਰ ਰਿਹਾ ਹੈ। ਪੀੜਤ ਦੀ ਪਤਨੀ ਨੇ ਦੱਸਿਆ ਕਿ ਘਰ ਦੇ ਹਾਲਾਤ ਬਹੁਤ ਮਾੜੇ ਹਨ ਘਰ ਵਿੱਚ ਉਸਦੇ ਪਤੀ ਤੋਂ ਇਲਾਵਾ ਕਮਾਉਣ ਵਾਲਾ ਵੀ ਕੋਈ ਨਹੀ ਹੈ। ਅਤੇ ਹੁਣ ਉਹ ਵੀ ਮੰਜੇ ਤੇ ਪਿਆ ਹੈ ਘਰ ਦੇ ਹਾਲਾਤ ਬਦ ਤੋਂ ਬੱਤਰ ਬਣਦੇ ਜਾ ਰਹੇ ਹਨ। ਉਨ੍ਹਾਂ ਦੀ ਇੱਕ ਛੋਟੀ ਜਿਹੀ ਬੱਚੀ ਹੈ ਉਸਦੀ ਵੀ ਪੜ੍ਹਾਈ ਛੁੱਟ ਚੁੱਕੀ ਹੈ। ਜੋ ਪੜ੍ਹਾਈ ਛੱਡ ਮਾਂ ਧੀ ਦੋਨੋ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਰਹੀਆਂ ਹਨ। ਤਾਂ ਕਿ ਉਹ ਪੈਸਾ ਇਕੱਠਾ ਕਰ ਵਿੱਕੀ ਦਾ ਇਲਾਜ ਕਰਵਾ ਸਕਣ। ਦੂਜੇ ਪਾਸੇ ਉਹ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਘਰ ਦਾ ਕਿਰਾਇਆ ਵੀ ਪੂਰਾ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਹਸਪਤਾਲਾਂ ਵਾਲਿਆਂ ਦੇ ਬਹੁਤ ਮਿੰਨਤਾਂ ਤਰਲੇ ਕੀਤੇ ਕਿ ਉਹ ਵਿੱਕੀ ਦਾ ਇਲਾਜ ਕਰ ਦੇਣ ਪਰ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ।
ਬੇਸੱਕ ਸਰਕਾਰਾਂ ਗਰੀਬਾਂ ਨੂੰ ਵਧੀਆ ਸਹੂਲਤਾਂ ਅਤੇ ਫਰੀ ਇਲਾਜ ਕਰਾਉਣ ਦੇ ਦਾਅਵੇ ਕਰ ਰਹੀਆਂ ਹਨ ਪਰ ਇਸ ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੈਪਟਨ ਸਰਕਾਰ ਦੇ ਸਭ ਦਾਅਵੇ ਖੋਖਲੇ ਸਾਬਤ ਹੁੰਦੇ ਨਜਰ ਆ ਰਹੇ ਹਨ। ਇੱਕ ਪਾਸੇ ਕੈਪਟਨ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਫਰੀ ਇਲਾਜ ਕਰਾਉਣ ਦੇ ਇਸਤਿਹਾਰ ਅਤੇ ਫੇਸਬੁੱਕ ਤੇ ਪੋਸਟਾਂ ਪਾ ਸੁਰਖੀਆਂ ਬਟੋਰ ਰਹੇ ਹਨ ਅਤੇ ਦੂਜੇ ਪਾਸੇ ਗਰੀਬ ਲੋਕ ਇਲਾਜ ਬਾਝੋਂ ਤੜਫ ਰਹੇ ਹਨ।
ਸਰਕਾਰਾਂ ਦੇ ਵਾਅਦੇ ਸਿਰਫ ਭਾਸ਼ਣ ਤੱਕ ਹੀ ਸੀਮਿਤ ਰਹਿ ਜਾਂਦੇ ਹਨ। ਪੰਜਾਬ ਵਿੱਚ ਪਤਾ ਨਹੀਂ ਕਿੰਨੇ ਹੀ ਵਿੱਕੀ ਗ਼ੁਰਬਤ ਤੇ ਬਿਮਾਰੀ ਨਾਲ ਲੜ ਰਹੇ ਹਨ ਜੋ ਸਰਕਾਰ ਤੇ ਉਸਦੇ ਸਰਪ੍ਰਸਤਾਂ ਨੂੰ ਨਜ਼ਰ ਨਹੀਂ ਆ ਰਹੇ।
Continue Reading