Connect with us

Punjab

ਪੰਜਾਬ ‘ਚ ਕੋਵਿਡ -19 ਸਬੰਧੀ ਮਈ ਦੌਰਾਨ ਔਸਤਨ 2,088 ਨਮੂਨੇ ਲਏ ਗਏ

Published

on

  • ਸਿਹਤ ਮੰਤਰੀ ਵੱਲੋਂ ਸਿਵਲ ਸਰਜਨਾਂ ਨੂੰ ਕੁਆਰੰਟੀਨ ਕੀਤੇ ਵਿਅਕਤੀਆਂ ‘ਤੇ ਨੇੜਿਓ ਨਜ਼ਰ ਰੱਖਣ ਲਈ ਨਿਰਦੇਸ਼

ਚੰਡੀਗੜ੍ਹ, 24 ਮਈ: ਸੂਬੇ ਵਿੱਚ ਟੈਸਟਿੰਗ ਸਮਰੱਥਾ ਵਧਾਉਣ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਗਏ ਹਨ। ਉੱਚ ਅਤੇ ਘੱਟ ਜੋਖ਼ਮ ਵਾਲੇ ਵਿਅਕਤੀਆਂ ਦੇ 100 ਫ਼ੀਸਦੀ ਸੰਪਰਕ ਟਰੇਸਿੰਗ ਨੂੰ ਯਕੀਨੀ ਬਣਾਉਣ ਲਈ ਮਈ ਦੌਰਾਨ ਕੋਵਿਡ -19 ਸਬੰਧੀ ਔਸਤਨ 2088 ਨਮੂਨੇ ਲਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਕੋਵਿਡ -19 ਦੇ ਜੋ ਕੇਸ ਸਾਹਮਣੇ ਆਏ ਹਨ ਉਹ ਜ਼ਿਆਦਾਤਰ ਯਾਤਰਾ ਅਤੇ ਸਥਾਨਕ ਸੰਪਰਕ ਵਿੱਚ ਆਉਣ ਨਾਲ ਸਬੰਧਤ ਹਨ। ਇਸ ਮਹਾਮਾਰੀ ਦੇ ਕਮਿਊਨਿਟੀ ਫੈਲਾਵ ਦੀ ਅਜੇ ਤੱਕ ਕੋਈ ਅੰਦੇਸ਼ਾਂ ਨਹੀਂ ਹੈ।
ਪੰਜਾਬ ਵਿਚ ਕੋਵਿਡ-19 ਦੀ ਜਾਂਚ ਰਣਨੀਤੀ ਬਾਰੇ ਦੱਸਦਿਆਂ ਸਿੱਧੂ ਨੇ ਕਿਹਾ ਕਿ ਅੰਤਰਰਾਸ਼ਟਰੀ ਯਾਤਰੀਆਂ ਤੋਂ ਇਲਾਵਾ, ਲੈਬਾਰਟਰੀਆਂ ਦੇ ਪੁਸ਼ਟੀ ਕੀਤੇ ਕੇਸਾਂ ‘ਚ ਲੱਛਣ, ਸਿਹਤ ਸੰਭਾਲ ਕਰਮਚਾਰੀਆਂ, ਸਮੂਹ/ਕੰਟੇਨਮੈਂਟ ਏਰੀਆ ਵਿਚ ਰਹਿਣ ਵਾਲੀਆਂ ਗਰਭਵਤੀ ਮਹਿਲਾਵਾਂ ਜਾਂ ਹਾਟ ਸਪਾਟ ਜ਼ਿਲ੍ਹਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਜਾਂ ਅਗਲੇ ਪੰਜ ਦਿਨਾਂ ਵਿੱਚ ਪ੍ਰਵਾਸ ਕਰਨ ਵਾਲੇ ਮਜ਼ਦੂਰਾਂ ਦੀ ਵੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਗੰਭੀਰ ਸਾਹ ਦੀ ਬਿਮਾਰੀ (ਬੁਖਾਰ ਅਤੇ ਖੰਘ ਜਾਂ ਸਾਹ ਲੈਣ ਵਿੱਚ ਤਕਲੀਫ਼) ਵਾਲੇ ਸਾਰੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ ਅਤੇ ਵਧੇਰੇ ਜੋਖ਼ਮ ਵਾਲੇ ਪੁਸ਼ਟੀ ਕੀਤੇ ਕੇਸਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ 5ਵੇਂ ਅਤੇ 14ਵੇਂ ਦਿਨ ਟੈਸਟ ਵੀ ਕੀਤਾ ਜਾਂਦਾ ਹੀ।

ਮੰਤਰੀ ਨੇ ਸਿਵਲ ਸਰਜਨਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਕੁਆਰੰਟਾਈਨ ਕੀਤੇ ਵਿਅਕਤੀਆਂ ‘ਤੇ ਨਜ਼ਦੀਕੀ ਨਜ਼ਰ ਰੱਖਣ ਅਤੇ ਰੈਪਿਡ ਟੈਸਟਿੰਗ ਟੀਮਾਂ ਦੇ ਕੰਮਕਾਜ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਤਾਂ ਜੋ ਘਰ ਅਤੇ ਕੁਆਰੰਟੀਨ ਸੈਂਟਰਾਂ ‘ਤੇ ਵੱਧ ਤੋਂ ਵੱਧ ਦੌਰਿਆਂ ਨੂੰ ਯਕੀਨੀ ਬਣਾਇਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ, ਕੁਆਰੰਟੀਨ ਵਿਅਕਤੀ ਨੂੰ ਆਪਣੇ ਮੋਬਾਈਲ ‘ਤੇ (ਐਂਡਰਾਇਡ ਪਲੇ ਸਟੋਰ ਅਤੇ ਐਪਲ ਪਲੇ ਸਟੋਰ ‘ਤੇ ਉਪਲਬਧ) ਕਿਰਿਆਸ਼ੀਲ ਹੋਣਾ ਚਾਹੀਦਾ ਹੈ ਅਤੇ ਇਹ ਐਪ ਹਰ ਸਮੇਂ (ਬਲੂਟੁੱਥ ਜਾਂ ਵਾਈ-ਫਾਈ) ਉਸ ਵਿਅਕਤੀ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਕਿਰਿਆਸ਼ੀਲ ਹੋਵੇਗੀ।
ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਸੂਬੇ ਵਿੱਚ ਘਰੇਲੂ ਉਡਾਣਾਂ, ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਆਉਣ ਵਾਲੇ ਸਾਰੇ ਲੋਕਾਂ ਨੂੰ 14 ਦਿਨਾਂ ਲਈ ਘਰੇਲੂ ਕੁਆਰੰਟੀਨ ਕੱਟਣਾ ਲਾਜ਼ਮੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਕੁੱਲ 531 ਆਰ.ਆਰ.ਟੀਜ਼. ਗਠਿਤ ਕੀਤੇ ਗਏ ਹਨ ਜਿਹਨਾਂ ਦਾ ਮੁੱਖ ਕੰਮ ਸੰਪਰਕ ਟਰੇਸਿੰਗ, ਸ਼ੱਕੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਟੈਸਟਿੰਗ ਲਈ ਭੇਜਣਾ, ਘਰੇਲੂ ਕੁਆਰੰਟੀਨ ਨੂੰ ਸੁਨਿਸ਼ਚਿਤ ਕਰਨਾ, ਘਰ ਦੇ ਅਲੱਗ ਅਲੱਗ ਵਿਅਕਤੀਆਂ ਦੀ ਕੋਵਿਡ ਕਾਉਂਸਲਿੰਗ ਤੋਂ ਬਚਾਅ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਹ ਰੋਗੀ ਵਿਅਕਤੀਆਂ ਸੰਬੰਧੀ 104 ‘ਤੇ ਫੋਨ ਕਾਲਾਂ ਲੈਂਦੇ ਹਨ ਤੇ ਉਨ੍ਹਾਂ ਦੀ ਜਾਂਚ ਕਰਦੇ ਹਨ ਅਤੇ ਟੈਸਟਿੰਗ ਲਈ ਹਵਾਲਾ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅਪ੍ਰੈਲ, 2020 ਵਿੱਚ ਤਕਰੀਬਨ 1,57,13,789 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਫਲੂ ਕਾਰਨਰ ਸਥਾਪਤ ਕੀਤੇ ਗਏ ਹਨ ਜਿਥੇ ਰੋਜ਼ਾਨਾ ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਜਾ ਰਹੇ ਹਨ।

Continue Reading
Click to comment

Leave a Reply

Your email address will not be published. Required fields are marked *