International
ਕਾਬੂਲ ਤੋਂ ਸਾਹਮਣੇ ਆਇਆ ਦਿਲ ਦਹਿਲਾਉਣ ਵਾਲਾ ਵੀਡੀਓ, ਉੱਡਦੇ ਜ਼ਹਾਜ ਤੋਂ ਡਿੱਗੇ ਨੌਜਵਾਨ
ਅਫਗਾਨਿਸਤਾਨ : ਅਫਗਾਨਿਸਤਾਨ ਵਿਚ ਤਾਲਿਬਾਨੀ ਕਬਜ਼ੇ ਤੋਂ ਬਾਅਦ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ। ਅਫਗਾਨੀ ਲੋਕ ਹੁਣ ਉਥੋ ਜਾਣ ਲਈ ਮਜ਼ਬੂਰ ਹੋ ਚੁੱਕੇ ਹਨ । ਲੋਕ ਇਥੋਂ ਨਿਕਲਣ ਲਈ ਕਾਬੂਲ ਦੇ ਏਅਰਪੋਰਟ ‘ਚ ਭਾਰੀ ਗਿਣਤੀ ਵਿਚ ਲੋਕ ਉਥੇ ਪਹੁੰਚੇ ਅਤੇ ਜਿਸ ਤੋਂ ਬਾਅਦ ਅਮਰੀਕੀ ਸੈਨਿਕਾਂ ਨੇ ਗੋਲੀਬਾਰੀ ਕੀਤੀ ਜਿਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਹੈ।ਇਸ ਦੌਰਾਨ ਇਕ ਦਿਲ ਦਹਿਲਾਉਣਾ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਲੋਕ ਅਫਗਾਨਿਸਤਾਨ ਤੋਂ ਨਿਕਲਣ ਲਈ ਹਵਾਈ ਜ਼ਹਾਜ ‘ਤੇ ਵੀ ਲਟਕ ਜਾਂਦੇ ਨੇ ਅਤੇ ਇਹ ਜ਼ਹਾਜ ਅਸਮਾਨ ਤੇ ਪਹੁੰਚਦੇ ਹੀ 2 ਨੌਜਵਾਨ ਉੱਡਦੇ ਜ਼ਹਾਜ ਤੋਂ ਡਿੱਗ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ C-17 ਜ਼ਹਾਜ ‘ਤੇ ਲਟਕਣ ਦੀ ਕੋਸ਼ਿਸ ਕਰ ਰਹ ਸਨ ਅਤੇ ਇਹ ਹਾਦਸਾ ਵਾਪਰਿਆ ਗਿਆ।ਅਜੇ ਇਨ੍ਹਾਂ ਨੌਜਵਾਨਾਂ ਦੀ ਕੋਈ ਪਛਾਣ ਨਹੀਂ ਹੋ ਸਕੀ ਹੈ।ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਮੁਲਕ ਛੱਡ ਕੇ ਭੱਜ ਗਏ ਹਨ।