Uncategorized
ਜ਼ਿਆਦਾ ਚਾਹ ਪੀਣ ਵਾਲੇ ਹੋ ਜਾਓ ਸਾਵਧਾਨ, ਹੋ ਸਕਦੀਆਂ ਹਨ ਇਹ ਸਮੱਸਿਆਵਾਂ

ਭਾਰਤ ‘ਚ ਹਰ ਵਿਅਕਤੀ ਚਾਹ ਪੀਣ ਦਾ ਸ਼ੋਂਕੀ ਹੈ| ਚਾਹੇ ਗਰਮੀ ਹੋਵੇ ਸਰਦੀ…
ਜੇਕਰ ਤੁਸੀਂ ਵੀ ਸਵੇਰੇ ਖਾਲੀ ਪੇਟ ਚਾਹਪੀ ਰਹੇ ਹੋ ਤਾਂ ਅੱਜ ਤੋਂ ਹੀ ਇਸ ਨੂੰ ਬੰਦ ਕਰ ਦਿਓ। ਕਿਉਂਕਿ ਖਾਲੀ ਪੇਟ ਚਾਹ ਪੀਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਭਾਰਤ ਵਿੱਚ ਚਾਹ ਸਿਰਫ਼ ਇੱਕ ਪੀਣ ਵਾਲੀ ਚੀਜ਼ ਨਹੀਂ ਹੈ ਸਗੋਂ ਇਸ ਤੋਂ ਵੀ ਕਿਤੇ ਵੱਧ ਹੈ। ਸਾਡੇ ਵਿੱਚੋਂ ਜ਼ਿਆਦਾਤਰ ਸਵੇਰੇ ਉੱਠਦੇ ਹੀ ਇੱਕ ਕੱਪ ਗਰਮ ਚਾਹ ਪੀਣਾ ਪਸੰਦ ਕਰਦੇ ਹਨ। ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਹਨ ਕਿ ਜੇਕਰ ਉਹ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਨਹੀਂ ਕਰਦੇ ਤਾਂ ਉਹ ਆਲਸ ਮਹਿਸੂਸ ਕਰਦੇ ਹਨ। ਪਰ ਤੁਹਾਡੀ ਇਹ ਆਦਤ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜੇਕਰ ਤੁਸੀਂ ਵੀ ਸਵੇਰੇ ਖਾਲੀ ਪੇਟ ਚਾਹ ਪੀਣਾ ਪਸੰਦ ਕਰਦੇ ਹੋ ਤਾਂ ਅੱਜ ਤੋਂ ਹੀ ਇਸ ਨੂੰ ਬੰਦ ਕਰ ਦਿਓ। ਕਿਉਂਕਿ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿਸ ਨੂੰ ਸਵੇਰੇ ਖਾਲੀ ਢਿੱਡ ਚਾਹ ਨਹੀਂ ਪੀਣੀ ਚਾਹੀਦੀ….
ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿਚ ਆਇਰਨ ਦੀ ਕਮੀ ਹੋ ਸਕਦੀ ਹੈ। ਕਿਉਂਕਿ ਇਸ ਵਿਚ ਟੈਨਿਨ ਹੁੰਦਾ ਹੈ, ਜੋ ਆਇਰਨ ਨੂੰ ਸੋਖਣ ਤੋਂ ਰੋਕ ਸਕਦਾ ਹੈ। ਇਸ ਤੋਂ ਇਲਾਵਾ ਚਿੰਤਾ, ਤਣਾਅ, ਬੇਚੈਨੀ, ਨੀਂਦ ਦੀ ਕਮੀ, ਮਤਲੀ, ਦਿਲ ਵਿੱਚ ਜਲਨ, ਸਿਰ ਦਰਦ, ਚੱਕਰ ਆਉਣਾ, ਕੈਫੀਨ ਦੀ ਲਤ ਵਰਗੇ ਮਾੜੇ ਪ੍ਰਭਾਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਸਵੇਰੇ ਖਾਲੀ ਪੇਟ ਚਾਹ ਪੀਣ ਦੇ ਨੁਕਸਾਨ:
1. ਐਸੀਡਿਟੀ
ਖਾਲੀ ਢਿੱਡ ਚਾਹ ਪੀਣ ਨਾਲ ਗੈਸਟਿਕ ਐਸੀਡਿਟੀ ਹੋ ਸਕਦੀ ਹੈ। ਜਿਸ ਕਾਰਨ ਤੁਹਾਨੂੰ ਪੇਟ ਵਿੱਚ ਜਲਨ ਅਤੇ ਬੇਅਰਾਮੀ ਮਹਿਸੂਸ ਹੋ ਸਕਦੀ ਹੈ। ਜੇਕਰ ਤੁਹਾਨੂੰ ਅਜਿਹੀ ਕੋਈ ਸਮੱਸਿਆ ਹੈ ਤਾਂ ਸਵੇਰੇ ਖਾਲੀ ਢਿੱਡ ਚਾਹ ਪੀਣਾ ਬੰਦ ਕਰ ਦਿਓ।
2. ਨੀਂਦ ਦੀ ਸਮੱਸਿਆ
ਜੇਕਰ ਤੁਹਾਨੂੰ ਇਨਸੌਮਨੀਆ ਦੀ ਸਮੱਸਿਆ ਹੈ ਤਾਂ ਰਾਤ ਨੂੰ ਗਲਤੀ ਨਾਲ ਵੀ ਚਾਹ ਦਾ ਸੇਵਨ ਨਾ ਕਰੋ। ਚਾਹ ਵਿੱਚ ਮੌਜੂਦ ਕੈਫੀਨ ਦੀ ਮਾਤਰਾ ਨੀਂਦ ਨੂੰ ਪ੍ਰਭਾਵਿਤ ਕਰ ਸਕਦੀ ਹੈ।
3.ਗਰਭਵਤੀ ਔਰਤਾਂ ਲਈ
ਗਰਭਵਤੀ ਔਰਤਾਂ ਨੂੰ ਚਾਹ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਉਨ੍ਹਾਂ ਲਈ ਗੰਭੀਰ ਨੁਕਸਾਨਦਾਇਕ ਹੋ ਸਕਦਾ ਹੈ।
4. ਆਇਰਨ ਦੀ ਕਮੀ
ਜਿਨ੍ਹਾਂ ਲੋਕਾਂ ਨੂੰ ਆਇਰਨ ਦੀ ਕਮੀ ਹੈ, ਉਨ੍ਹਾਂ ਨੂੰ ਖਾਲੀ ਢਿੱਡ ਚਾਹ ਨਹੀਂ ਪੀਣੀ ਚਾਹੀਦੀ। ਚਾਹ ਵਿੱਚ ਟੈਨਿਨ ਹੁੰਦੇ ਹਨ ਜੋ ਆਇਰਨ ਦੀ ਸਮਾਈ ਨੂੰ ਘਟਾ ਸਕਦੇ ਹਨ।
5. ਦੰਦਾਂ ਲਈ
ਜੇਕਰ ਤੁਸੀਂ ਸਵੇਰੇ ਖਾਲੀ ਪੇਟ ਚਾਹ ਪੀਂਦੇ ਹੋ ਤਾਂ ਤੁਹਾਡੇ ਦੰਦ ਖਰਾਬ ਹੋ ਸਕਦੇ ਹਨ। ਚਾਹ ‘ਚ ਟੈਨਿਕ ਐਸਿਡ ਹੁੰਦਾ ਹੈ ਜੋ ਦੰਦਾਂ ‘ਤੇ ਧੱਬੇ ਅਤੇ ਪੀਲੇਪਨ ਦਾ ਕਾਰਨ ਬਣ ਸਕਦਾ ਹੈ।