International
ਕੀਵ ‘ਚ ਹੈਲੀਕਾਪਟਰ ਹਾਦਸਾਗ੍ਰਸਤ, ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਦੋ ਬੱਚਿਆਂ ਸਮੇਤ 16 ਲੋਕਾਂ ਦੀ ਮੌਤ

ਯੂਕਰੇਨ ਦੀ ਰਾਜਧਾਨੀ ਕੀਵ ਨੇੜੇ ਇੱਕ ਹੈਲੀਕਾਪਟਰ ਹਾਦਸੇ ਵਿੱਚ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਦੋ ਬੱਚਿਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ। ਯੂਕਰੇਨ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਯੂਕਰੇਨ ਦੇ ਰਾਸ਼ਟਰੀ ਪੁਲਿਸ ਮੁਖੀ ਇਹੋਰ ਕਲਿਮੇਂਕੋ ਨੇ ਕਿਹਾ ਕਿ ਐਮਰਜੈਂਸੀ ਸੇਵਾ ਦਾ ਹੈਲੀਕਾਪਟਰ ਕਿਯੇਵ ਦੇ ਪੂਰਬੀ ਉਪਨਗਰ ਬ੍ਰੋਵਰੀ ਵਿੱਚ ਹਾਦਸਾਗ੍ਰਸਤ ਹੋ ਗਿਆ। ਜਾਨ ਗਵਾਉਣ ਵਾਲਿਆਂ ਵਿੱਚ ਹੈਲੀਕਾਪਟਰ ਵਿੱਚ ਨੌਂ ਲੋਕ ਸਵਾਰ ਸਨ।
ਪੁਲਸ ਮੁਤਾਬਕ ਹੈਲੀਕਾਪਟਰ ਹਾਦਸੇ ‘ਚ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਅਤੇ ਉਪ ਮੰਤਰੀ ਕਿਰੀਲੋ ਟਿਮੋਸ਼ੇਨਕੋ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ 10 ਬੱਚਿਆਂ ਸਮੇਤ 22 ਲੋਕ ਜ਼ਖਮੀ ਹੋਏ ਹਨ। ‘ਕਿੰਡਰਗਾਰਟਨ’ ਨੇੜੇ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਸੰਬੰਧੀ ਸਮਾਚਾਰ ਏਜੰਸੀ ਰਾਇਟਰਜ਼ ਨੇ ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਉਪ ਮੁਖੀ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਕਿਯੇਵ ਤੋਂ ਲਗਭਗ 20 ਕਿਲੋਮੀਟਰ ਉੱਤਰ-ਪੂਰਬ ਵਿਚ ਬ੍ਰੋਵਰੀ ਸ਼ਹਿਰ ਵਿਚ ਹਾਦਸਾਗ੍ਰਸਤ ਹੋ ਗਿਆ, ਜਦੋਂ ਕਿ ਬੱਚੇ ਅਤੇ ਸਟਾਫ ਕਿੰਡਰਗਾਰਟਨ ਦੇ ਅੰਦਰ ਸਨ।