National
ਜੰਮੂ ਕਸ਼ਮੀਰ ਦੇ ਕਠੂਆ ‘ਚ ਹੈਲੀਕੈਪਟਰ ਹੋਇਆ ਕ੍ਰੈਸ਼
ਸ੍ਰੀਨਗਰ: ਜੰਮੂ -ਕਸ਼ਮੀਰ ਦੇ ਕਠੂਆ ਵਿੱਚ ਆਰਮੀ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਹ ਹੈਲੀਕਾਪਟਰ ਕਠੂਆ ਦੇ ਰਣਜੀਤ ਸਾਗਰ ਡੈਮ ਵਿੱਚ ਡਿੱਗਿਆ ਹੈ। ਫਿਲਹਾਲ ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਆਈ ਹੈ।ਹਾਦਸੇ ਤੋਂ ਬਾਅਦ ਐਨਡੀਆਰਐਫ ਦੀ ਟੀਮ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਬਚਾਅ ਕਾਰਜ ਜਾਰੀ ਹੈ। ਕਠੂਆ ਜ਼ਿਲ੍ਹੇ ਦੇ ਐਸਐਸਪੀ ਆਰਸੀ ਕੋਤਵਾਲ ਦੇ ਅਨੁਸਾਰ, ਗੋਤਾਖੋਰਾਂ ਦੀ ਤਰਫੋਂ ਹੁਣ ਝੀਲ ਵਿੱਚ ਖੋਜ ਅਭਿਆਨ ਚਲਾਇਆ ਜਾ ਰਿਹਾ ਹੈ। ਹੈਲੀਕਾਪਟਰ ਵਿੱਚ ਕਿੰਨੇ ਲੋਕ ਸਨ, ਕੁੱਲ ਨੁਕਸਾਨ ਕੀ ਹੈ. ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ।
ਜਾਣਕਾਰੀ ਅਨੁਸਾਰ 3 ਅਗਸਤ ਨੂੰ ਸਵੇਰੇ 10.20 ਵਜੇ ਦੇ ਕਰੀਬ ਭਾਰਤੀ ਫੌਜ ਦੇ 254 ਆਰਮੀ ਏਵੀਐਨ ਸਕੁਐਡਰਨ ਦੇ ਇੱਕ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ। ਜ਼ਿਕਰਯੋਗ ਹੈ ਕਿ ਹੈਲੀਕਾਪਟਰ ਡੈਮ ਖੇਤਰ ਦੇ ਨੇੜੇ ਘੱਟ ਉਚਾਈ ‘ਤੇ ਚੱਕਰ ਲਗਾ ਰਿਹਾ ਸੀ, ਜਿਸ ਤੋਂ ਬਾਅਦ ਉਹ ਡੈਮ ਨਾਲ ਟਕਰਾ ਗਿਆ ।