Connect with us

Punjab

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਹੈਲਪਲਾਈਨ ਨੰ: 14567 ਬਜੁਰਗਾਂ ਲਈ ਸਾਬਿਤ ਹੋ ਰਹੀ ਹੈ ਵਰਦਾਨ

Published

on

ਚੰਡੀਗੜ੍ਹ:

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਜੁਰਗਾਂ ਦੀ ਭਲਾਈ ਲਈ ਵਚਨਬੱਧ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਟੋਲ ਫਰੀ ਹੈਲਪਲਾਈਨ ਨੰਬਰ 14567 ਰਾਹੀਂ ਬਜੁਰਗਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕੀਤਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਬਜੁਰਗਾਂ ਦੀ ਹਮਦਰਦੀ ਨਾਲ ਸੇਵਾ ਕਰਕੇ ਖੁਸ਼ਹਾਲ ਅਤੇ ਸਿਹਤਮੰਦ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਹ ਹੈਲਪਲਾਈਨ ਪੰਜਾਬ ਦੇ ਬਜੁਰਗਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦੀ ਹੈ, ਜਿਸ ਕਾਰਣ ਬਜੁਰਗਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆ ਰਹੇ ਹਨ।

ਡਾ.ਬਲਜੀਤ ਕੌਰ ਨੇ ਦੱਸਿਆ ਕਿ ਬਜੁਰਗਾਂ ਨੂੰ ਜਿੰਦਗੀ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਦੇ ਬਜੁਰਗ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਟੋਲ ਫਰੀ ਨੰਬਰ 14567 ਤੇ ਸੰਪਰਕ ਕਰ ਸਕਦੇ ਹਨ। ਉਹਨਾ ਅੱਗੇ ਦੱਸਿਆ ਕਿ ਹੁਣ ਤੱਕ ਇਸ ਟੋਲ ਫਰੀ ਨੰਬਰ ਉੱਤੇ  61413 ਕਾਲਾਂ (ਸੇਵਾਯੋਗ ਅਤੇ ਗੈਰ-ਸੇਵਾਯੋਗ) ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਪ੍ਰਾਪਤ ਹੋਈਆ ਹਨ, ਜਿਹਨਾ ਵਿੱਚ 17235 ਕਾਲਾਂ (ਸੇਵਾਯੋਗ) ਤੇ ਕਾਰਵਾਈ ਕੀਤੀ ਗਈ।

 ਇਸ ਤੋਂ ਇਲਾਵਾ ਇਸ ਨੰਬਰ ਤੇ 27893 ਗੈਰ-ਕਾਰਵਾਈ ਯੋਗ ਕਾਲਾਂ ਪ੍ਰਾਪਤ ਹੋਈਆ ਅਤੇ 16285 ਕਾਲਾਂ ਤੇ ਕੇਸਾਂ ਦੀ ਪੈਰਵੀ ਕੀਤੀ ਜਾ ਰਹੀ ਹੈ। ਸੇਵਾਯੋਗ ਕਾਲਾਂ ਜਿਹਨਾਂ ਵਿੱਚੋਂ ਪੜਤਾਲ ਸਬੰਧੀ 9413, ਪੈਨਸ਼ਨ ਨਾਲ ਸਬੰਧਤ 4587, ਕਾਨੂੰਨੀ 988, ਦੁਰਵਿਵਹਾਰ 535, ਕੋਵਿਡ ਸਹਾਇਤਾਂ 548 ਕਾਲਾਂ, ਹੋਰ 389, ਸਿਹਤ ਸਬੰਧੀ 294, ਭਾਵਨਾਤਮਕ ਸਹਾਇਤਾਂ ਸਬੰਧੀ 210, ਓ.ਏ.ਐਚ ਸਬੰਧੀ 165, ਦੇਖਭਾਲ ਕਰਨ ਵਾਲੇ 52, ਬਚਾਓ 42, ਗਤੀਵਿਧੀ ਕੇਂਦਰ 10, ਵਲੰਟੀਅਰਿੰਗ 02 ਪ੍ਰਾਪਤ ਹੋਈਆਂ ਹਨ। 

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਬਜੁਰਗਾਂ ਨੂੰ ਅਪੀਲ ਕੀਤੀ ਕਿ ਹੈਲਪਲਾਈਨ ਨੰਬਰ 14567 ਦਾ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ, ਤਾਂ ਜੋ ਬਜੁਰਗ ਆਪਣੀਆਂ ਮੁਸ਼ਕਿਲਾਂ ਨੂੰ ਸੁਖਾਲਿਆ ਹੱਲ ਕਰ ਸਕਣ।