Punjab
ਜ਼ਿਲ੍ਹਾ ਪੱਧਰੀ ਖੇਡਾਂ ‘ਚ ਖਿਡਾਰੀਆਂ ਦੀ ਸਹੂਲਤ ਲਈ ਖੇਡ ਵਿਭਾਗ ਵੱਲੋਂ ਹੈਲਪਲਾਈਨ ਨੰਬਰ ਜਾਰੀ
ਪਟਿਆਲਾ:
ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲਿਆਂ ਤੋਂ ਬਾਅਦ 12 ਸਤੰਬਰ ਤੋਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਸੁਚਾਰੂ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਬਾਕਸਿੰਗ, ਬੈਡਮਿੰਟਨ, ਬਾਸਕਟਬਾਲ, ਫੁੱਟਬਾਲ, ਗਤਕਾ, ਹਾਕੀ, ਜੂਡੋ, ਕਬੱਡੀ, ਕਿੱਕ ਬਾਕਸਿੰਗ, ਲਾਅਨ ਟੈਨਿਸ, ਨੈਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ, ਕੁਸ਼ਤੀ, ਰੋਲਰ ਸਕੇਟਿੰਗ, ਹੈਂਡਬਾਲ, ਪਾਵਰ ਲਿਫਟਿੰਗ, ਵੇਟਲਿਫਟਿੰਗ, ਸਾਫਟਬਾਲ ਅਤੇ ਖੋ-ਖੋ ਗੇਮਾਂ ‘ਚ 10 ਹਜ਼ਾਰ ਦੇ ਲਗਭਗ ਖਿਡਾਰੀ/ਖਿਡਾਰਨਾਂ ਹਿੱਸਾ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਆਗਾਜ਼ 12 ਸਤੰਬਰ ਨੂੰ ਸ਼ਾਮ 4.00 ਵਜੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋਰ ਗਰਾਊਂਡ ਵਿਖ ਹੋਵੇਗਾ ਅਤੇ ਇਹ ਖੇਡਾਂ 22 ਸਤੰਬਰ ਤੱਕ ਕਰਵਾਈਆਂ ਜਾਣਗੀਆਂ ਜਿਸ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਦੇ 10 ਹਜ਼ਾਰ ਦੇ ਲਗਭਗ ਖਿਡਾਰੀ ਅਤੇ ਖਿਡਾਰਨਾਂ ਹਿੱਸਾ ਲੈਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਡਾਂ ਵਿੱਚ ਖਿਡਾਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ। ਕੋਈ ਵੀ ਖਿਡਾਰੀ/ਖਿਡਾਰਨ ਆਪਣੀ ਖੇਡ ਨਾਲ ਸਬੰਧਤ ਲਈ ਸਬੰਧਤ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐਥਲੈਟਿਕਸ ਲਈ ਮਲਕੀਤ ਸਿੰਘ ਮੋਬਾਇਲ ਨੰਬਰ 9915975600, ਬਾਕਸਿੰਗ ਲਈ ਰਾਕੇਸ਼ਇੰਦਰ ਸਿੰਘ ਮੋਬਾਇਲ ਨੰਬਰ 9872284501, ਬੈਡਮਿੰਟਨ ਲਈ ਸੁਰੇਸ਼ ਕੁਮਾਰ ਮੋਬਾਇਲ ਨੰਬਰ 9914192799, ਬਾਸਕਟਬਾਲ ਲਈ ਜਸਪ੍ਰੀਤ ਸਿੰਘ ਮੋਬਾਇਲ ਨੰਬਰ 9815102889 ਤੇ ਕੰਵਲਦੀਪ ਸਿੰਘ ਮੋਬਾਇਲ ਨੰਬਰ 9815346783 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਫੁੱਟਬਾਲ ਲਈ ਨਵਿੰਦਰ ਸਿੰਘ ਮੋਬਾਇਲ ਨੰਬਰ 8146920011 ਤੇ ਨਵਜੋਤਪਾਲ ਸਿੰਘ ਵਿਰਕ ਮੋਬਾਇਲ ਨੰਬਰ 9855597595, ਗਤਕਾ ਲਈ ਜਸਵਿੰਦਰ ਸਿੰਘ ਮੋਬਾਇਲ ਨੰਬਰ 9877073063, ਹਾਕੀ ਲਈ ਗੁਰਵਿੰਦਰ ਸਿੰਘ ਮੋਬਾਇਲ ਨੰਬਰ 9815745001 ਤੇ ਸ਼ਰਨਜੀਤ ਕੌਰ ਮੋਬਾਇਲ ਨੰਬਰ 9041246881, ਜੂਡੋ ਲਈ ਨਵਜੋਤ ਸਿੰਘ ਮੋਬਾਇਲ ਨੰਬਰ 8146536515, ਕਬੱਡੀ ਨੈਸ਼ਨਲ ਸਟਾਇਲ, ਸਰਕਲ ਸਟਾਇਲ ਲਈ ਗੁਰਪ੍ਰੀਤ ਸਿੰਘ ਮੋਬਾਇਲ ਨੰਬਰ 8968443743 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿੱਕ ਬਾਕਸਿੰਗ ਲਈ ਬਲਬੀਰ ਚੰਦ ਮੋਬਾਇਲ ਨੰਬਰ 9815091912, ਲਾਅਨ ਟੈਨਿਸ ਲਈ ਅਮਨਦੀਪ ਸਿੰਘ ਮੋਬਾਇਲ ਨੰਬਰ 9914135682, ਨੈਟਬਾਲ ਲਈ ਸ਼ਾਸ਼ਵਤ ਰਾਜ਼ਦਾਨ 6239694050, ਤੈਰਾਕੀ ਲਈ ਰਾਜਪਾਲ ਸਿੰਘ ਚਹਿਲ 9878549440, ਟੇਬਲ ਟੈਨਿਸ ਲਈ ਹਰਮਨਪ੍ਰੀਤ ਸਿੰਘ 9872801722, ਵਾਲੀਬਾਲ ਲਈ ਚਮਨ ਸਿੰਘ 9814246971, ਕੁਸ਼ਤੀ ਲਈ ਸਾਰਜ ਸਿੰਘ 9809800122, ਤੇਜਪਾਲ ਸਿੰਘ 9888535236 ਤੇ ਰਣਧੀਰ ਸਿੰਘ 9876366033 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਰੋਲਰ ਸਕੇਟਿੰਗ ਲਈ ਇੰਦਰਜੀਤ ਸਿੰਘ 9815125772, ਹੈਂਡਬਾਲ ਲਈ ਇੰਦਰਜੀਤ ਸਿੰਘ 9872355185, ਲਤੀਫ ਮੁਹੰਮਦ 9855222786 ਤੇ ਜਤਿੰਦਰ ਕੁਮਾਰ 6283100172, ਪਾਵਰ ਲਿਫਟਿੰਗ ਲਈ ਗੌਰਵ ਸ਼ਰਮਾ 9814611398 ਤੇ ਸਚਿਨ ਸ਼ਰਮਾ 8815000081 ਨਾਲ ਸੰਪਰਕ ਕੀਤਾ ਜਾ ਸਕਦੇ। ਇਸੇ ਤਰ੍ਹਾਂ ਵੇਟ ਲਿਫਟਿੰਗ ਲਈ ਗੌਰਵ ਸ਼ਰਮਾ 9814611398 ਤੇ ਸਚਿਨ ਸ਼ਰਮਾ 8815000081, ਸਾਫਟਬਾਲ ਲਈ ਗੌਰਵ ਵਿਰਦੀ 9855695793 ਅਤੇ ਖੋਹ ਖੋਹ ਲਈ ਸੁਖਦੀਪ ਸਿੰਘ 89688-25700 ਤੇ ਸੁਖਵਿੰਦਰ ਕੌਰ 7820810673 ਨਾਲ ਸੰਪਰਕ ਕੀਤਾ ਜਾ ਸਕਦਾ ਹੈ।