Life Style
ਆਨਲਾਈਨ ਕਲਾਸਾਂ ਦੌਰਾਨ ਵਿਦਿਆਰਥੀਆਂ ਨੂੰ ਰੱਖਣਾ ਚਾਹੀਦਾ ਹੈ ਇਨ੍ਹਾਂ ਕੁਝ ਗੱਲਾਂ ਦਾ ਧਿਆਨ

ਕੋਰੋਨਾ ਮਹਾਂਮਾਰੀ ਕਰਕੇ ਸਾਰੇ ਸਕੂਲ ਕਾਲਜ ਸਾਲ ਭਰ ਤੋਂ ਬੰਦ ਹਨ। ਸਕੂਲ ਕਾਲਜ ਬੰਦ ਹੋਣ ਕਾਰਨ ਬੱਚੇ ਸਕੂਲਾਂ ‘ਚ ਜਾ ਕੇ ਤਾਂ ਪੜਾਈ ਨਹੀਂ ਕਰ ਸਕਦੇ ਤਾਂ ਉਨ੍ਹਾਂ ਦੀ ਪੜਾਈ ਜਾਰੀ ਰੱਖਣ ਲਈ ਉਹਨਾਂ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲੱਗਦੀਆਂ ਹਨ। ਆਨਲਾਈਨ ਕਲਾਸਾਂ ਦੌਰਾਨ ਬੱਚਿਆਂ ਦੀਆਂ ਅੱਖਾਂ ਤੇ ਸ਼ਰੀਰ ‘ਤੇ ਮਾੜਾ ਅਸਰ ਪੈ ਸਕਦਾ ਹੈ। ਕਿਉਂਕਿ ਬੱਚਿਆਂ ਸ਼ਰੀਰਕ ਤੌਰ ਤੇ ਕਾਫ਼ੀ ਨਾਜੂਕ ਹੁੰਦੇ ਹਨ। ਇਸ ਲਈ ਉਨ੍ਹਾਂ ਦੇ ਸਰੀਰ ਦੇ ਕੋਈ ਵੀ ਚੀਜ਼ ਅਸਰ ਜਲਦੀ ਦਿਖਾਉਂਦੀ ਹੈ। ਇਸ ਤਰ੍ਹਾਂ ਹੀ ਬੱਚੇ ਸਾਰਾ ਦਿਨ ਫੌਨ ਤੇ ਲੱਗੇ ਰਹਿੰਦੇ ਹਨ ਕਦੇ ਆਨਲਾਈਨ ਕਲਾਸਾ ਲਗਾਉਣ ਤੇ ਕਦੇ ਮੋਬਾਇਲ ਫੌਨ ਤੇ ਗੇਮਸ ਖੇਡਣ ਲੱਗੇ ਰਹਿੰਦੇ ਹਨ। ਇਸ ਨਾਲ ਬੱਚਿਆਂ ਦੀਆ ਅੱਖਾ ਤੇ ਮਾੜਾ ਅਸਰ ਪੈ ਰਿਹਾ ਹੈ। ਇਨ੍ਹਾਂ ਮਾਡ਼ੇ ਅਸਰਾਂ ਪਿੱਛੇ ਕਲਾਸ ਦੌਰਾਨ ਉਨ੍ਹਾਂ ਦੇ ਬੈਠਣ ਦੇ ਤੌਰ-ਤਰੀਕਿਆਂ ਤੋਂ ਲੈ ਕੇ ਸਕ੍ਰੀਨ ਦੀ ਲਾਈਟਿੰਗ ਤੇ ਕਮਰੇ ’ਚ ਰੋਸ਼ਨੀ ਦੀ ਵਿਵਸਥਾ ਤਕ ਕਈ ਕਾਰਨ ਹਨ। ਸਹੀ ਤਰੀਕੇ ਨਾਲ ਨਾ ਬੈਠਣ ਨਾਲ ਗਰਦਨ ਤੇ ਕਮਰ ’ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਲਗਾਤਾਰ ਸਕ੍ਰੀਨ ’ਤੇ ਦੇਖਣ ਨਾਲ ਅੱਖਾਂ ‘ਚੋਂ ਪਾਣੀ ਆਉਣ ਵਰਗੀਆਂ ਪਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ।
ਬੱਚਿਆਂ ਨੂੰ ਕੁਝ ਗੱਲਾਂ ਦਾ ਧਿਆਨ ਰੱਖ ਕੇ ਇਨ੍ਹਾਂ ਤੋਂ ਬਚਣਾ ਸੰਭਵ ਹੈ। ਗੋਡਿਆਂ ਤੇ ਡੈਸਕ ਵਿਚਕਾਰ ਪੂਰੀ ਥਾਂ ਹੋਵੇ ਤੇ ਉਚਾਈ ਏਨੀ ਹੋਵੇ ਕਿ ਹੱਥ ਸੌਖਿਆਂ ਕੀਬੋਰਡ ’ਤੇ ਪਹੁੰਚਣ। ਜ਼ਰੂਰਤ ਪੈਣ ’ਤੇ ਝੁਕੋ ਨਾ ਬਲਕਿ ਸਕ੍ਰੀਨ ਐਡਜਸਟ ਕਰੋ। ਮਾਨੀਟਰ ਦੀ ਬਰਾਈਟਨੈੱਸ ਸਹੀ ਰੱਖੋ, ਜਿਸ ਨਾਲ ਅੱਖਾਂ ’ਤੇ ਬਹੁਤਾ ਜ਼ੋਰ ਨਾ ਪਵੇ ਤੇ ਆਸਾਨੀ ਨਾਲ ਸਭ ਕੁਝ ਦਿਖਾਈ ਦੇ ਸਕੇ। ਕਮਰੇ ’ਚ ਪੂਰੀ ਰੋਸ਼ਨੀ ਰਹੇ। ਇਹ ਯਕੀਨੀ ਬਣਾਓ ਕਿ ਸਕ੍ਰੀਨ ਤੇ ਤੁਹਾਡੀਆਂ ਅੱਖਾਂ ਵਿਚਕਾਰ ਘੱਟੋ-ਘੱਟ 20 ਇੰਚ ਦੀ ਦੂਰੀ ਹੋਵੇ। ਮਾਨੀਟਰ ਅੱਖਾਂ ਦੀ ਸੇਧ ’ਚ ਜਾਂ ਥੋੜ੍ਹਾ ਹੇਠਾਂ ਰਹੇ। ਲਗਾਤਾਰ ਬੈਠੇ ਰਹਿਣ ਦੀ ਬਜਾਏ ਥੋੜ੍ਹੀ ਬ੍ਰੇਕ ਲਓ। ਬੈਠੇ-ਬੈਠੇ ਵੀ ਕੁਝ ਦੇਰ ਏਧਰ-ਓਧਰ ਦੇਖਣਾ ਅੱਖਾਂ ਲਈ ਸਹੀ ਹੁੰਦਾ ਹੈ। ਘਰ ’ਚ ਬੈਠਦੇ ਸਮੇਂ ਬੱਚਿਆਂ ਲਈ ਸਹੀ ਮਿਸਾਲ ਬਣੋ। ਕੁਰਸੀ ’ਤੇ ਸਿੱਧੇ ਬੈਠੋ, ਜਿਸ ਨਾਲ ਬੱਚੇ ਵੀ ਦੇਖ ਕੇ ਇਸ ਲਈ ਪ੍ਰੇਰਿਤ ਹੋਣ। ਲਗਾਤਾਰ ਬੈਠੇ ਰਹਿਣ ਦੀ ਆਦਤ ਤੋਂ ਬਚੋ ਤੇ ਬੱਚਿਆਂ ਨੂੰ ਵੀ 20-3- ਮਿੰਟ ਤਕ ਬ੍ਰੇਕ ਲੈਣ ਤੇ ਸਟ੍ਰੈਚ ਲਈ ਉਤਸ਼ਾਹਤ ਕਰੋ। ਇਸ ’ਤੇ ਪੂਰੀ ਨਜ਼ਰ ਰੱਖੋ ਕਿ ਬੱਚੇ ਸਕ੍ਰੀਨ ’ਤੇ ਕੀ ਦੇਖ ਰਹੇ ਹਨ। ਬੱਚਿਆਂ ਨੂੰ ਗ਼ਲਤ ਆਦਤ ਤੋਂ ਬਚਾਉਣਾ ਮਾਂ-ਬਾਪ ਦੀ ਜ਼ਿੰਮੇਵਾਰੀ ਹੈ। ਬੱਚਿਆਂ ਦੇ ਖਾਣ-ਪਾਨ ’ਤੇ ਪੂਰਾ ਧਿਆਨ ਦਿਓ। ਕੋਰੋਨਾ ਕਾਲ ਨੂੰ ਦੇਖਦਿਆਂ ਇਨਿਊਨਿਟੀ ਵਧਾਉਣ ਵਾਲੇ ਪੋਸ਼ਕ ਤੱਤਾਂ ਦਾ ਵੀ ਰੈਗੂਲਰ ਸੇਵਨ ਕਰੋ। ਯੋਗ, ਪ੍ਰਾਣਾਯਾਮ ਤੇ ਹਲਕੀ ਕਸਰਤ ਆਦਿ ਲਈ ਵੀ ਬੱਚਿਆਂ ਨੂੰ ਉਤਸ਼ਾਹਤ ਕਰੋ।