Punjab
ਤਰਨਤਾਰਨ ‘ਚ ਪਾਕਿ ਵੱਲੋਂ ਡ੍ਰੋਨ ਦੀ ਮਦਦ ਨਾਲ ਭੇਜੀ ਗਈ ਹੈਰੋਇਨ, ਡਰੋਨ ਦੀ ਭਾਲ ਜਾਰੀ
7 ਮਾਰਚ 2024: ਭਾਰਤ-ਪਾਕਿਸਤਾਨ ਸਰਹੱਦ ’ਤੇ ਵੱਸੇ ਇਲਾਕੇ ਵਲਟੋਹਾ ਦੇ ਨਜ਼ਦੀਕ BOP ਕਾਲੀਆ ਦੇ ਇਲਾਕੇ ਵਿੱਚੋਂ BSF ਅਤੇ ਪੰਜਾਬ ਪੁਲਿਸ ਦੀ ਟੀਮ ਨੇ ਸਾਂਝੇ ਆਪੇ੍ਰਸ਼ਨ ਦੌਰਾਨ ਖੇਤਾਂ ਵਿੱਚੋਂ 505 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਡ੍ਰੋਨ ਦੀ ਮਦਦ ਨਾਲ ਭਾਰਤੀ ਸਰਹੱਦ ਅੰਦਰ ਭੇਜੀ ਗਈ ਸੀ। ਡ੍ਰੋਨ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਬ ਡਵੀਜ਼ਨ ਭਿੱਖੀਵਿੰਡ ਦੇ DSP ਪ੍ਰੀਤਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ BSF ਦੇ ਜਵਾਨਾਂ ਨੂੰ ਸੂਚਨਾ ਮਿਲੀ ਸੀ ਕਿ ਬੀਓਪੀ ਕਾਲੀਆ ਦੇ ਏਰੀਏ ਵਿਚ ਡ੍ਰੋਨ ਦੀ ਹਲਚਲ ਹੋਈ ਹੈ, ਅਤੇ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਵੀ ਸੰਭਾਵਨਾ ਹੈ। ਇਸ ਦੇ ਚੱਲਦਿਆਂ ਬੀਐੱਸਐੱਫ਼ ਦੇ ਅਧਿਕਾਰੀਆਂ ਅਤੇ ਥਾਣਾ ਵਲਟੋਹਾ ਦੀ ਮੁਖੀ ਸੁਨੀਤਾ ਰਾਣੀ ਦੀ ਅਗਵਾਈ ਹੇਠ ਸਾਂਝੇ ਤੌਰ ’ਤੇ ਸਰਚ ਅਭਿਆਨ ਚਲਾਇਆ ਗਿਆ| ਜਿਸ ਦੌਰਾਨ ਇਕ ਖੇਤ ਵਿੱਚੋਂ ਚਿੱਟੇ ਰੰਗ ਦਾ ਇਕ ਪੈਕੇਟ ਬਰਾਮਦ ਹੋਇਆ ਜਿਸ ਵਿਚੋਂ 505 ਗ੍ਰਾਮ ਹੈਰੋਇਨ ਮਿਲੀ | ਡੀਐੱਸਪੀ ਨੇ ਕਿਹਾ ਹੈ ਕਿ ਇਸ ਸਬੰਧੀ ਥਾਣਾ ਵਲਟੋਹਾ ਵਿਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।