Punjab
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਅੰਦਰ 4-5-6-7 ਮਾਰਚ ਨੂੰ ਜ਼ਬਰਦਸਤ ਮੀਂਹ ਦੀ ਉਮੀਦ ਹੈ। ਇਸ ਦੇ ਨਾਲ ਹੀ ਵਿਭਾਗ ਨੇ ਦੱਸਿਆ ਕਿ ਦਿਨ ਦੇ ਪਾਰੇ ‘ਚ ਭਾਰੀ ਗਿਰਾਵਟ ਨਾਲ਼ ਮੁੜ ਠੰਢ ਦਾ ਅਹਿਸਾਸ ਹੋਵੇਗਾ। ਹਾਲਾਂਕਿ ਸਿਸਟਮ 4 ਮਾਰਚ ਤੋਂ ਹੀ ਸੂਬੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ ਤੇ ਕੁਝ ਸਰਹੱਦੀ ਜਿਲਿਆਂ ਚ ਸ਼ਾਮ/ਰਾਤ ਤੋਂ ਹੀ ਬਰਸਾਤ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਦਕਿ 5 ਮਾਰਚ ਤੜਕਸਾਰ ਤੋਂ ਹੌਲੀ-ਹੌਲੀ ਬਰਸਾਤ ਸਮੁੱਚੇ ਸੂਬੇ ਚ ਆਪਣੇ ਪੈਰ ਪਸਾਰ ਲਵੇਗੀ,

6 ਮਾਰਚ ਨੂੰ ਹਰਿਆਣਾ, ਦਿੱਲੀ ਤੇ ਸਮੁੱਚੇ ਪੰਜਾਬ ਚ ਤੇਜ਼ ਹਵਾਂਵਾਂਨਾਲ਼ ਲਗਾਤਾਰ ਭਾਰੀ ਮੀਂਹ ਦੀ ਉਮੀਦ ਹੈ। ਫਾਜਿਲਕਾ, ਗੰਗਾਨਗਰ, ਹਨੂੰਮਾਨਗੜ ਚ ਮੀਂਹ ਦਰਮਿਆਨਾ ਰਹੇਗਾ। ਸ਼ਨੀਵਾਰ ਤੱਕ ਸੂਬੇ ਚ ਹਲਕੀ ਕਾਰਵਾਈ ਦੀ ਉਮੀਦ ਬਣੀ ਰਹੇਗੀ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਨਾਭਾ, ਪਟਿਆਲਾ, ਅੰਬਾਲਾ, ਚੰਡੀਗੜ੍ਹ ਵਿਸ਼ੇਸ਼ ਤੌਰ ‘ਤੇ ਚਮਕ, ਭਾਰੀ ਮੀਂਹ ਤੇ ਗੜੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਸੂਬੇ ‘ਚ ਬਿਜਲੀ ਡਿੱਗਣ ਦੀਆਂ ਅਨੇਕਾਂ ਘਟਨਾਵਾਂ ਹੋਣਗੀਆਂ ਸੋ ਗਰਜ-ਚਮਕ ਤੇ ਖਰਾਬ ਮੌਸਮ ਦੌਰਾਨ ਘਰ ਜਾਂ ਸੁਰੱਖਿਅਤ ਥਾਵਾਂ ‘ਚ ਰਿਹਾ ਜਾਵੇ। ਪਹਾੜੀ ਸੂਬਿਆਂ ਚ ਭਿਆਨਕ ਬਰਫਬਾਰੀ ਹੋਵੇਗੀ ਸੋ ਪਹਾੜਾਂ ‘ਚ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਹੋਣ ਵਾਲੀ ਗੜ੍ਹੇਮਾਰੀ ਨਾਲ ਕਿਸਾਨਾਂ ਦੀਆਂ ਫ਼ਸਲਾ ਦਾ ਨੁਕਸਾਨ ਜਰੂਰ ਹੋਵੇਗਾ।