India
ਸਕੂਲ ਫੀਸ ਭੁਗਤਾਨ ਨਾ ਕਰਨ ਤੇ ਵਿਦਿਆਰਥੀ ਨੂੰ ਸਿੱਖਿਆ ਤੋਂ ਇਨਕਾਰ ਨਹੀਂ ਕਿਤਾ ਜਾ ਸਕਦਾ- ਹਾਈ ਕੋਰਟ

ਸਕੂਲ ਫੀਸ ਦੀ ਅਦਾਇਗੀ ਲਈ ਯੂਟੀ ਚੰਡੀਗੜ੍ਹ ਦੇ ਆਦੇਸ਼ਾਂ ਵਿਰੁੱਧ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਕਿਸੇ ਵੀ ਮਾਪਿਆਂ ਵਲੋਂ ਸਕੂਲ ਫੀਸ ਦਾ ਭੁਗਤਾਨ ਨਾ ਕਰਨ ਤੇ ਵਿਦਿਆਰਥੀ ਨੂੰ ਸਿੱਖਿਆ ਤੋਂ ਇਨਕਾਰ ਨਹੀਂ ਕਿਤਾ ਜਾ ਸਕਦਾ ਅਤੇ ਨਾ ਕੋਈ ਹੋਰ ਮਾੜਾ ਐਕਸ਼ਨ ਲਿਆ ਜਾ ਸਕਦਾ ਹੈ। ਚੀਫ਼ ਜਸਟਿਸ ਨੇ ਇਸ ਗੱਲ ‘ਤੇ ਦਲੀਲ ਦਿੱਤੀ ਕਿ ਕੋਈ ਵੀ ਮਾਪਿਆਂ ਜਾਂ ਬੱਚਾ ਵਿਸ਼ੇਸ਼ ਤੌਰ’ ਤੇ ਸਕੂਲ ਫੀਸ ਖ਼ਿਲਾਫ਼ ਕੋਈ ਅਪੀਲ ਨਹੀਂ ਲੈ ਕੇ ਆ ਰਿਹਾ ਸੀ ਅਤੇ ਇਸ ਸਬੰਧ ਵਿੱਚ ਸਿਰਫ ਪੀਆਈਐਲ ਹੀ ਦਾਇਰ ਕੀਤੀ ਜਾ ਰਹੀ ਸੀ।