Haryana
ਹਾਈ ਕੋਰਟ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਲਿਆ ਵੱਡਾ ਫੈਸਲਾ

ਚੰਡੀਗੜ੍ਹ , 13 ਮਾਰਚ:ਕੋਰੋਨਾ ਵਾਇਰਸ ਦਾ ਕਹਿਰ ਹੁਣ ਭਾਰਤ ਦੇ ਵਿਚ ਵੀ ਆ ਚੁੱਕਿਆ ਹੈ। ਜਿਥੇ ਇੱਕ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋ ਚੁਕੀ ਹੈ ਇਸਨੂੰ ਦੇਖਦੇ ਹੋਏ ਭਾਰਤ ਦੇ ਵਿਚ ਖ਼ਾਸ ਤੌਰ ਤੇ ਹਿਦਾਇਤਾਂ ਦਿੱਤੇ ਜਾ ਰਹੇ ਹਨ। ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਹਾਈ ਕੋਰਟ ਵਲੋਂ ਅਹਿਮ ਫੈਸਲੇ ਕੀਤੇ ਗਏ ਹਨ। ਦੱਸ ਦਈਏ ਕਿ ਹੁਣ ਤੋਂ ਹਾਈ ਕੋਰਟ ਦੇ ਹਰ ਐਂਟਰੀ ਗੇਟ ਤੋਂ ਆਣ ਤੇ ਜਾਣ ਵਾਲੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਏਗੀ। ਇਸਦੇ ਲਈ ਸਕਰੀਨਿੰਗ ਮਸ਼ੀਨ ਮੰਗਾ ਲੀਤੀ ਗਈ ਹੈ। ਜਲਦ ਹੀ ਇਸ ਫੈਸਲੇ ਉਪਰ ਕੱਮ ਸ਼ੁਰੂ ਕਰ ਦਿੱਤਾ ਜਾਏਗਾ ਤਾਂਕਿ ਲੋਕਾਂ ਦੀ ਚੈਕਿੰਗ ਹੁੰਦੀ ਰਹੇ ਤੇ ਜੇਕਰ ਕੋਈ ਸ਼ਕੀ ਮਰੀਜ ਮਿਲਦਾ ਹੈ ਤਾਂ ਲੋੜ ਅਨੁਸਾਰ ਉਸਨੂੰ ਹਸਪਤਾਲ ‘ਚ ਦਾਖਿਲ ਕੀਤਾ ਜਾਵੇ।