Connect with us

Corona Virus

ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕ ਦੇਹ ਬੇਕਦਰ ਕਰਨ ਦੀ ਉਚ-ਪੱਧਰੀ ਹੋਵੇ ਪੜਤਾਲ – ਰਵੀਇੰਦਰ ਸਿੰਘ

Published

on

ਚੰਡੀਗ੍ਹੜ, 3 ਅਪ੍ਰੈਲ – ਰਵੀਇੰਦਰ ਸਿੰਘ ਪ੍ਰਧਾਨ ਅਕਾਲੀ ਦਲ 1920 ਤੇ ਸਾਬਕਾ ਸਪੀਕਰ ਪੰਜਾਬ ਵਿਧਾਨਸਭਾ ਨੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ ਦੀ ਮ੍ਰਿਤਕ ਦੇਹ ਨੂੰ ਸਸਕਾਰ ਕਰਨ ਸਮੇਂ ,ਜਿਸ ਤਰਾਂ ਬੇਕਦਰ ਕੀਤਾ ਗਿਆ,ਇਸ ਦੀ ਉਚ ਪੱਧਰੀ ਪੜਤਾਲ ਦੀ ਮੰਗ ਕੀਤੀ ਹੈ,ਤਾਂ ਜੋ ਭਵਿਖ ਵਿਚ ਅਜਿਹਾ ਵਰਤਾਰਾ ਕਰਨ ਦੀ ਕੋਈ ਵੀ ਹਿੰਮਤ ਨਾ ਕਰ ਸਕੇ। ਇਸ ਲਈ ਉਨ੍ਹਾਂ ਨੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਇਸ ਦਾ ਨੋਟਿਸ ਲੈਣ ਲਈ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਇਸ ਮਸਲੇ ਨੂੰ ਗੰਭੀਰ ਆਖਦਿਆਂ, ਅੰਮ੍ਰਿਤਸਰ ਪ੍ਰਸ਼ਾਸਨ ਨੂੰ ਇਸ ਲਈ ਜੁੰਮੇਵਾਰ ਦੱਸਿਆ ਹੈ, ਜੋ ਰਜਿਸਟਰਡ ਸ਼ਮਸਾਨ ਘਾਟ,ਚੌਕ ਚਾਟੀਵਿੰਡ ਅਤੇ ਦੁਰਗਿਆਣਾ ਮੰਦਰ ਨਜ਼ਦੀਕ, ਨਿਰਮਲ ਸਿੰਘ ਦੀ ਮ੍ਰਿਤਕ ਦੇਹ ਲੈ ਜਾਣ ਦੀ ਥਾਂ ਕਸਬਾ ਵੇਰਕਾ ਸਥਿਤ ਸ਼ਮਸ਼ਾਨ ਘਾਟ ਲੈ ਗਏ। ਅਖਬਾਰੀ ਖਬਰਾਂ ਦੇ ਹਵਾਲੇ ਨਾਲ ਸਾਬਕਾ ਸਪੀਕਰ ਰਵੀਇੰਦਰ ਸ਼ਿੰਘ ਨੇ ਕਿਹਾ ਕਿ ਚਾਟੀਵਿੰਡ ਸ਼ਮਸ਼ਾਨ ਘਾਟ ਨਜ਼ਦੀਕ ਹੀ ਭਾਈ ਨਿਰਮਲ ਸਿੰਘ ਦਾ ਘਰ ਹੈ। ਚਾਟੀਵਿੰਡ ਗੇਟ ਵਾਂਗ ਹੀ ਕਸਬਾ ਵੇਰਕਾ ਦਾ ਸ਼ਮਸ਼ਾਨ ਘਾਟ ਵੀ ਸੰਘਣੀ ਅਬਾਦੀ ਵਿਚ ਹੈ।

ਇਸ ਦੇ ਨਾਲ ਹੀ ਪ੍ਰੈਸ-ਬਿਆਨ ਜਾਰੀ ਕਰਦਿਆਂ ਉਨਾ ਕਿਹਾ ਕਿ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਯੂਨੀਵਰਸਿਟੀ ਅੰਮ੍ਰਿਤਸਰ ਦੇ ਹਸਪਤਾਲ ਵਿਚ ਪਦਮ ਸ੍ਰੀ ਨਿਰਮਲ ਸਿੰਘ ਦਾ ਇਲਾਜ ਚਲਦਾ ਰਿਹਾ, ਪਰ ਉਥੋਂ ਦੇ ਡਾਕਟਰਾਂ ਉਨਾ ਨੂੰ ਗੁਰੂ ਨਾਨਕ ਹਸਪਤਾਲ ਰੈਫਰ ਕਿਉਂ ਕੀਤਾ ? ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।ਉਨਾ ਪੰਜਾਬ ਸਰਕਾਰ ਤੇ ਜ਼ੋਰ ਦਿੱਤਾ ਕਿ ਉਹ ਭਵਿਖ ਵਿਚ ਅਜਿਹੇ ਕਾਂਡ ਰੋਕਣ ਲਈ ਠੋਸ ਨੀਤੀ ਬਣਾਵੇ ਤੇ ਸਖਤੀ ਨਾਲ ਉਸ ਦੀ ਪਾਲਣਾ ਕਰੇ। ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਜੇਕਰ ਭਾਈ ਸਾਹਿਬ ਦੀ ਮ੍ਰਿਤਕ ਦੇਹ ਦੀ ਬੇਕਦਰੀ ਇਸ ਤਰਾਂ ਹੋ ਸਕਦੀ ਹੈ ਤਾਂ ਆਮ ਵਿਅਕਤੀ ਦਾ ਕੀ ਹਾਲ ਹੋਵੇਗਾ ?

ਉਨਾ ਬਾਦਲਾਂ ਤੇ ਨਿਸ਼ਾਨ ਸਾਧਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਤੇ ਏਕਾਧਿਕਾਰ ਬਣਾਈ ਬੈਠੇ ਹਨ, ਜਿਸ ਦਾ ਸਿਸਟਮ ਸ਼ੱਕ ਦੇ ਘੇਰੇ ਵਿਚ ਹੈ ।ਸ਼੍ਰੋਮਣੀ ਕਮੇਟੀ ਅਧੀਨ ਗੁਰੂ ਰਾਮ ਦਾਸ ਮੈਡੀਕਲ ਯੂਨੀਵਰਸਿਟੀ ਤੇ ਹਸਪਤਾਲ ਹੈ ਪਰ ਇਸ ਦੇ ਡਾਕਟਰ ਪਤਾ ਹੀ ਨਹੀ ਲਾ ਸਕੇ ਕਿ ਨਿਰਮਲ ਸਿੰਘ ਖਾਲਸਾ ਕੋਰੋਨਾ ਵਾਇਰਸ ਦੇ ਮਰੀਜ਼ ਹਨ, ਜਿਸ ਦਾ ਉਹ ਇਲਾਜ ਕਰਦੇ ਰਹੇ ਹਨ। ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਬਾਦਲਾਂ ਦਾ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਹੋਣ ਕਰਕੇ ,ਸਿੱਖੀ ਦਾ ਪ੍ਰਚਾਰ ਹੀ ਨਹੀਂ ਹੋ ਰਿਹਾ ।ਇਸ ਕਾਰਨ ਸਿੱਖ,ਬਾਣੀ ਤੇ ਬਾਣੇਂ ਨਾਲ ਨਹੀਂ ਜੁੜ ਸਕੇ ।ਉਨਾ ਭਾਈ ਖਾਲਸਾ ਦੇ ਸਸਕਾਰ ਦੇ ਵਿਵਾਦ ਨਾਲ ਜੁੜੇ ਸਵਾਲ ਬਾਰੇ ਦਸਿਆ ਕਿ ਵਿਸ਼ਵ ਪੱਧਰ ਤੇ ਇਸਾਈ ਅਤੇ ਮੁਸਲਮ –ਭਾਈਚਾਰਾ ਮ੍ਰਿਤਕ ਦੇਹਾਂ ਜਮੀਨ-ਸੋਪੁਰਦ ਕਰਨ ਦੀ ਥਾਂ ਅਗਨ ਭੇਟ ਕਰਨ ਲਗ ਪਏ ਹਨ, ਇਸ ਨਾਲ ਕੀਟਾਣੂੰ ਨਸ਼ਟ ਹੋ ਜਾਂਦੇ ਹਨ।ਇਹ ਸਿਧਾਂਤ ਸਾਡੇ ਗੁਰੂ ਸਾਹਿਬਾਨ ਦਾ ਹੈ। ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਜਿਸ ਤਰਾਂ ਰਾਸ਼ਟਰਪਤੀ ਵਲੋਂ ਸਨਮਾਨਿਤ ਤੇ ਸੱਚਖੰਡ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕਦੇਹ ਨੂੰ ਰੋਲਿਆ ਗਿਆ ,ਉਸ ਦੀ ਜਿੰਨੀ ਵੀ ਨਿੰਦਿਆਂ ਕੀਤੀ ਜਾਵੇ ,ਉਨੀਂ ਥੋੜੀ ਹੈ।

Continue Reading
Click to comment

Leave a Reply

Your email address will not be published. Required fields are marked *