Uncategorized
ਇਕ ਵਾਰ ਫਿਰ ਹੋਲੀ ਮਨਾਉਣ ਤੇ ਕੋਰੋਨਾ ਕਾਰਣ ਰੋਕ, ਕੁਝ ਰਾਜਾਂ ਨੂੰ ਮਿਲੀ ਛੋਟ
ਕੋਰੋਨਾ ਮਹਾਮਾਰੀ ਆਪਣਾ ਕਹਿਰ ਦੇਸ਼ ਭਰ ‘ਚ ਇਕ ਵਾਰ ਫਿਰ ਤੇਜ਼ੀ ਨਾਲ ਦਿਖਾ ਰਹੀ ਹੈ। ਕੋਰੋਨਾ ਦੇ ਮਾਮਲੇ ਇਨ੍ਹੇ ਜ਼ਿਆਦਾ ਵੱਧ ਗਏ ਹਨ ਕਿ ਕੁਝ ਰਾਜਾਂ ‘ਚ ਹੋਲੀ ਪਾਰਟੀ ਤੇ ਇਵੇਂਟਸ ਤੇ ਰੋਕ ਲਗਾ ਦਿੱਤੀ ਗਈ ਹੈ। ਤੇ ਕੁਝ ਅਜਿਹੇ ਰਾਜ ਹਨ ਜਿੱਥੇ ਹੋਲੀ ਮਨਾਉਣ ਤੇ ਕੋਈ ਰੋਕ ਨਹੀਂ ਹੈ। ਕੋਰੋਨਾ ਕਰਕੇ ਇਹ ਕੁਝ ਰਾਜ ਹਨ ਜਿਨ੍ਹਾਂ ‘ਚ ਹੋਲੀ ਮਨਾਉਣ ਤੇ ਰੋਕ ਲਗਾ ਦਿੱਤੀ ਗਈ ਹੈ ਜਿਵੇਂ ਕਿ ਦਿੱਲੀ, ਮਹਾਰਾਸ਼ਟਰ , ਬਿਹਾਰ, ਮੱਧ ਪ੍ਰਦੇਸ਼, ਪੰਜਾਬ ਦੀਆ ਕੁਝ ਜਿਲ੍ਹੇਂ ਤੇ ਕੁਝ ਹੋਰ ਰਾਜ ਹਨ। ਰਾਜਸਥਾਨ ਸਮੇਤ ਕੁਝ ਅਜਿਹੇ ਰਾਜ ਹਨ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧਦੇ ਜਾ ਰਹੇ ਹਨ। ਕੋਰੋਨਾ ਮਹਾਮਾਰੀ ਇਨ੍ਹੀ ਫੈਲ ਰਹੀ ਹੈ ਕਿ ਰਾਜਾਂ ਦੀਆ ਸਰਕਾਰਾਂ ਨੇ ਪਹਿਲਾ ਹੀ ਲੌਕਡਾਊਨ ਤੇ ਰਾਤ ਦਾ ਕਰਫ਼ਿਊ ਲਾਇਆ ਹੋਇਆ ਹੈ। ਇਸ ਦੌਰਾਨ ਲੋਕਾਂ ਨੂੰ ਹੋਲੀ ਮਨਾਉਣ ਲਈ ਹੁਣ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਦਿੱਲੀ ‘ਚ ਖਾਸਕਰ ਲੋਕਾਂ ਦੇ ਇੱਕਠ ਤੇ ਰੋਕ ਲੱਗਾ ਦਿੱਤੀ ਗਈ ਹੈ। ਕੋਰੋਨਾ ਨਾਲ ਸਬੰਧਤ ਮਹਾਰਾਸ਼ਟਰ ‘ਚ ਕਈ ਪਾਬੰਦੀਆਂ ਲਾਈਆ ਗਈਆ ਹਨ। ਇਸ ਦੌਰਾਨ ਰਿਹਾਇਸ਼ੀ ਸੁਸਾਇਟੀ ‘ਚ ਜੇਕਰ ਮਾਮਲੇ ਵੱਧ ਹੋਣਗੇ ਤਾਂ ਉਨ੍ਹਾਂ ਜਗ੍ਹਾਂ ਨੂੰ ਸੀਲ ਕਰ ਦਿੱਤਾ ਜਾਵੇਗਾ। ਜੇਕਰ ਕੋਈ ਬਿਨਾਂ ਮਾਸਕ ਵਾਲਾ ਦਿਖ ਜਾਵੇਗਾ ਤਾਂ ਹੁਣ ਉਸ ਤੋਂ 500 ਰੁਪਏ ਜੁਰਮਾਨਾ ਲਿਆ ਜਾਵੇਗਾ। ਕੁਝ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।