Uncategorized
ਡੇਟਸ ਚਾਕਲੇਟ ਬਣਾਉਣ ਦੀ ਘਰੇਲੂ ਵਿਧੀ

ਡੇਟਸ ਚਾਕਲੇਟ ਨਾ ਸਿਰਫ ਸਵਾਦਿਸ਼ਟ ਹੁੰਦੀ ਹੈ ਬਲਕਿ ਐਂਟੀਆਕਸੀਡੈਂਟ ਅਤੇ ਵਿਟਾਮਿਨਾਂ ਨਾਲ ਵੀ ਭਰਪੂਰ ਹੁੰਦੀ ਹੈ। ਜੇਕਰ ਤੁਸੀਂ ਆਪਣੇ ਹੀਮੋਗਲੋਬਿਨ ਦੇ ਪੱਧਰ ਨੂੰ ਸੁਧਾਰਨਾ ਚਾਹੁੰਦੇ ਹੋ, ਤਾਂ ਇਹ ਸਧਾਰਨ ਚਾਕਲੇਟ ਸਭ ਤੋਂ ਸਵਾਦਿਸ਼ਟ ਉਪਾਅ ਹੋ ਸਕਦੀ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਵੀ ਤੁਸੀਂ ਇਸ ਸੁਆਦੀ ਚਾਕਲੇਟ ਟ੍ਰੀਟ ਨੂੰ ਅਜ਼ਮਾ ਸਕਦੇ ਹੋ।
ਡੇਟਸ ਚਾਕਲੇਟ ਬਣਾਉਣ ਲਈ ਲੋੜੀਂਦੀ ਸਮੱਗਰੀ
1. 1 ਕੱਪ ਖਜੂਰਾਂ
2. ਡਾਰਕ ਚਾਕਲੇਟ
3. 2 ਚਮਚ ਸ਼ਹਿਦ
ਡੇਟਸ ਚਾਕਲੇਟ ਬਣਾਉਣ ਦੀ ਵਿਧੀ
1. ਚਾਕੂ ਦੀ ਮਦਦ ਨਾਲ ਖਜੂਰਾਂ ਵਿੱਚੋ ਬੀਜ ਕੱਢ ਦਿਓ।
2. 1 ਭਾਂਡੇ ਵਿੱਚ ਪਾਣੀ ਉਬਾਲ ਲਿਓ।
3. ਉਸ ਪਾਣੀ ਵਿੱਚ 1 ਕੰਚ ਦੀ ਕੋਲੀ ਰੱਖ ਕੇ ਉਸ ਵਿੱਚ ਚਾਕਲੇਟ ਦੇ ਟੁੱਕੜੇ ਪਾ ਦਿਓ।
4. ਚਾਕਲੇਟ ਨੂੰ ਪਿਘਲਾ ਲੋ ਤੇ ਗੈਸ ਬੰਦ ਕਰਕੇ ਉਸਨੂੰ ਥੋੜਾ ਠੰਡਾ ਹੋਣ ਲਈ ਰੱਖ ਦਿਓ।
5. ਪਿਘਲੀ ਹੋਏ ਚਾਕਲੇਟ ਵਿੱਚ 2 ਚਮਚ ਸ਼ਹਿਦ ਤੇ ਖਜੂਰ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਟੌਸ ਕਰੋ।
6. 1 ਪਲੇਟ ਵਿੱਚ ਪਾਰਚਮੈਂਟ ਪੇਪਰ ਉੱਤੇ ਚਾਕਲੇਟ ਵਾਲੀ ਖਜੂਰਾਂ ਨੂੰ ਰੱਖ ਕੇ 2 ਘੰਟੇ ਲਈ ਫਰਿਜ ਵਿੱਚ ਰੱਖ ਦਿਓ।
ਸਵਾਦਿਸ਼ਟ ਘਰੇਲੂ ਡੇਟਸ ਚਾਕਲੇਟ ਬਣ ਕੇ ਤਿਆਰ ਹੈ।