Punjab
ਘੋੜੀ ਚੋਰ ਨੂੰ ਕਾਬੂ ਕਰਵਾਇਆ ਖੁਦ ਘੋੜੀ ਨੇ ਪੁਲਿਸ ਦਾ ਕਹਿਣਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਦਿਮਾਗੀ ਤੌਰ ਤੇ ਪਰੇਸ਼ਾਨ

ਆਖਦੇ ਹਨ ਕੁਤਾ ਵਫ਼ਾਦਾਰ ਜਾਨਵਰ ਹੈ ਲੇਕਿਨ ਇਕ ਘੋੜਾ ਮਲਿਕ ਦਾ ਵਫ਼ਾਦਾਰ ਹੋਵੇਗਾ ਇਹ ਦੇਖਣ ਨੂੰ ਮਿਲਿਆ ਹੈ ਇਹ ਮਾਮਲਾ ਹੈ ਕਿ ਗੁਰਦਾਸਪੁਰ ਦੇ ਕਸਬਾ ਕਾਦੀਆ ਦਾ ਜਿਥੇ ਇਲਾਕੇ ਸਿਵਲ ਲਾਈਨ ਚ ਇਕ ਚੋਰ ਵਲੋਂ ਇਕ ਘਰ ਚ ਬੰਨੀ ਘੋੜੀ ਨੂੰ ਤੜਕਸਾਰ ਪੰਜ ਵਜੇ ਖੋਲ੍ਹ ਕੇ ਲੈ ਗਿਆ ਥੋੜ੍ਹੀ ਦੂਰ ਜਾਂਦਿਆਂ ਹੀ ਜਦੋਂ ਚੋਰ ਘੋੜੀ ਉੱਤੇ ਬੈਠਾ ਤਾਂ ਘੋੜੀ ਚੋਰ ਨੂੰ ਆਪਣੇ ਮਾਲਕ ਦੇ ਹੀ ਘਰ ਵਾਪਸ ਲੈ ਆਈ ਜਿੱਥੇ ਘੋੜੀ ਦੇ ਮਾਲਕਾਂ ਵੱਲੋਂ ਚੋਰ ਨੂੰ ਕਾਬੂ ਕਰ ਪੁਲੀਸ ਦੇ ਹਵਾਲੇ ਕਰ ਦਿੱਤਾ | ਇਸ ਮਾਮਲੇ ਚ ਪੁਲਿਸ ਥਾਣਾ ਦੇ ਅਧਕਾਰੀ ਦਾ ਕਹਿਣਾ ਸੀ ਕਿ ਚੋਰ ਦਿਮਾਗੀ ਤੌਰ ਤੇ ਪ੍ਰੇਸ਼ਾਨ ਲੱਗ ਰਿਹਾ ਹੈ ਜਦਕਿ ਉਹਨਾਂ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ |