Connect with us

Punjab

ਹੁਸ਼ਿਆਰਪੁਰ: ਦਾਣਾ ਮੰਡੀ ਮਾਹਿਲਪੁਰ ਕੋਲ ਦੋ ਧਿਰਾਂ ਨੇ ਕੀਤੀ ਇੱਕ ਦੂਜੇ ’ਤੇ ਫ਼ਾਇਰਿੰਗ

Published

on

ਹੁਸ਼ਿਆਰਪੁਰ 29 ਦਸੰਬਰ 2023:  ਬੀਤੀ ਰਾਤ 11 ਵਜੇ ਦੇ ਕਰੀਬ ਮਾਹਿਲਪੁਰ ਸ਼ਹਿਰ ਦੇ ਬਾਹਰਲੇ ਪਾਸੇ ਦਾਣਾ ਮੰਡੀ ਨਜ਼ਦੀਕ ਨਿੱਜੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦੀ ਆਪਸ ਵਿਚ ਤਕਰਾਰ ਤੋਂ ਬਾਅਦ ਦੋਹਾਂ ਧਿਰਾਂ ਨੇ ਇੱਕ ਦੂਜੇ ’ਤੇ ਗੈਰ ਕਾਨੂੰਨੀ ਹਥਿਆਰਾਂ ਨਾਲ ਫ਼ਾਇਰਿੰਗ ਕਰ ਦਿੱਤੀ ਅਤੇ ਤੇਜਧਾਰ ਹਥਿਆਰਾਂ ਨਾਲ ਇੱਕ ਦੂਜੇ ’ਤੇ ਹਮਲਾ ਕਰ ਦਿੱਤਾ ਜਿਸ ਵਿਚ ਵਿਚ ਸੱਤ ਦੇ ਕਰੀਬ ਨੌਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਉਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜੁਕ ਦੇਖ਼ਦੇ ਹੋਏ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ।

ਜ਼ਖਮੀਆਂ ਵਿਚ ਇਮਾਨਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਜੱਸੋਵਾਲ ਦੀ ਖ਼ੱਬੀ ਲੱਤ, ਰਮਨ ਭਟੋਟ ਪੁੱਤਰ ਬਲਭੱਦਰ ਸਿੰਘ ਵਾਸੀ ਸਲੇਮਪੁਰ ਦੀ ਸੱਜੀ ਬਾਂਹ ਅਤੇ ਇੱਕ ਹੋਰ ਨੌਜਵਾਨ ਦੇ ਗੋਲੀ ਲੱਵੀ ਹੈ ਜਦਕਿ ਬਾਕੀਆਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਕਿ ਵੀਰਵਾਰ ਦੀ ਦੁਪਹਿਰ ਪਿੰਡ ਚੰਦੇਲੀ ਵਿਖ਼ੇ ਇੱਕ ਵਿਅਕਤੀ ਦੇ ਪੈਸਿਆਂ ਨੂੰ ਲੈਣ ਦੇਣ ਕਰਕੇ ਝਗੜਾ ਹੋਇਆ ਸੀ ਜਿਸ ਵਿਚ ਇੱਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਮਾਮਲੇ ਵਿਚ ਇੱਕ ਔਰਤ ਜ਼ਖਮੀ ਵੀ ਹੋੲਂੀ ਸੀ। ਇਹੀ ਝਗੜਾ ਦੇਰ ਸ਼ਾਮ ਖ਼ੂੰਨੀ ਜੰਗ ਵਿਚ ਬਦਲ ਗਿਆ। ਮੌਕੇ ’ਤੇ ਡੀ ਐਸ ਪੀ ਦਲਜੀਤ ਸਿੰਘ ਨੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਧਿਰਾਂ ਦੇ ਬਿਆਨ ਲੈ ਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ।