Connect with us

Corona Virus

ਕਿਵੇ ਆਈ 10 ਸਾਲਾਂ ਕੁੜੀ ਦੀ ਰਿਪੋਰਟ ਕੋਰੋਨਾ ਪੋਜ਼ੀਟਿਵ

Published

on

1 april : ਮੋਹਾਲੀ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 3 ਹੋਰ ਪੋਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਤਿੰਨੋ ਕੇਸ ਚੰਡੀਗੜ੍ਹ ਵਿੱਚ ਆਏ ਕੋਰੋਨਾ ਪੋਜ਼ੀਟਿਵ ਦੇ ਨੇੜਲੇ ਸੰਪਰਕ ਵਿੱਚੋ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ 3 ਪੋਜ਼ੀਟਿਵ ਮਾਮਲਿਆਂ ਵਿਚੋਂ 2 ਕੇਸ ਮੋਹਾਲੀ ਫੇਜ਼ 9 ਦੇ ਹਨ। ਇਕ 10 ਸਾਲਾਂ ਦੀ ਲੜਕੀ ਹੈ ਅਤੇ ਦੂਸਰਾ 74 ਸਾਲ ਦੀ ਇਕ ਔਰਤ ਹੈ ਅਤੇ ਇਹ ਚੰਡੀਗੜ੍ਹ ਦੇ ਕੋਰੋਨਾ ਸਕਾਰਾਤਮਕ ਦੇ ਸੰਪਰਕ ਵਿੱਚ ਆਏ ਸੀ। ਤੀਜਾ ਪੋਜ਼ੀਟਿਵ ਮਾਮਲਾ ਜਗਤਪੁਰਾ ਦਾ ਰਹਿਣ ਵਾਲਾ 55 ਸਾਲ ਦੇ ਆਦਮੀ ਦਾ ਹੈ। ਉਹ ਵੀ ਚੰਡੀਗੜ੍ਹ ਪੋਜ਼ੀਟਿਵ ਕੇਸ ਦੇ ਸੰਪਰਕ ਵਿੱਚ ਆਇਆ ਸੀ। ਇਸ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਕੁੱਲ 3 ਟੀਮਾਂ ਡੋਰ ਟੂ ਡੋਰ ਸਰਵੇਖਣ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਡੀਸੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਮੰਗਲਵਾਰ ਨੂੰ ਮਰਨ ਵਾਲੇ 65 ਸਾਲ ਦੇ ਬਜ਼ੁਰਗ ਵਿਅਕਤੀ ਦੇ ਕਰੀਬੀ ਸੰਪਰਕਾਂ ਦੇ 13 ਨਮੂਨੇ ਨਕਾਰਾਤਮਕ ਪਾਏ ਗਏ ਹਨ।