Punjab
ਭਾਗਾਂ ਵਾਲਾ ਕਿਵੇਂ ਬਣਿਆ ਭਗਤ ਸਿੰਘ ?
ਕਿਵੇਂ ਬਚਪਨ ਵਿੱਚ ਹੀ ਭਗਤ ਸਿੰਘ ਦੇ ਦਿਲ ਦੀ ਜ਼ਮੀਨ ਤੇ ਕ੍ਰਾਂਤੀ ਦਾ ਬੀਜ਼ ਫੁੱਟਦਾ ਅਤੇ ਨਿੱਕਾ ਜਿਹਾ ਭਗਤ ਸਿੰਘ ਬਦੂੰਕਾਂ ਬੀਜਣ ਦੀਆਂ ਗੱਲਾਂ ਕਰਨ ਲੱਗਦਾ

28 ਸਤੰਬਰ :ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ 28 ਸਤੰਬਰ ਸੰਨ1907 ਨੂੰ ਸਵੇਰੇ ਪੌਣੇ ਨੌ ਵਜੇ ਦਿਨ ਸ਼ਨੀਵਾਰ ਨੂੰ ਹੁੰਦਾ ਹੈ,ਜੋ ਸਮਿਆਂ ਦੀਆਂ ਹਿੱਕਾਂ ਚੀਰਦਾ ਗੋਰੀ ਸਰਕਾਰ ਦੀ ਕਿਸਮਤ ਤੇ ਸ਼ਨੀ ਗ੍ਰਹਿ ਵਾਂਗ ਲੱਗਿਆ ਅਤੇ ਅੰਗਰੇਜ਼ਾਂ ਦੀਆਂ ਜੜਾਂ ਹਿਲਾ ਦਿੱਤੀਆਂ। ਉਸਦੀ ਦਾਦੀ ਉਸਨੂੰ ਪਿਆਰ ਨਾਲ ਭਾਗਾਂ ਵਾਲ ਕਿਹਾ ਕਰਦੀ ਸੀ। ਭਗਤ ਸਿੰਘ ਦਾ ਜੱਦੀ ਪਿੰਡ ਜਲੰਧਰ ਨਵਾਂ ਸ਼ਹਿਰ ਵਿੱਚ ਖਟਕੜ ਕਲਾਂ ਹੈ,ਪਰ 19ਵੀਂ ਸਦੀ ਦੇ ਅਖੀਰ ‘ਚ ਸੰਨ 1899 ਨੂੰ ਭਗਤ ਸਿੰਘ ਦੇ ਦਾਦਾ ਸ. ਅਰਜਨ ਸਿੰਘ ਲਾਇਲਪੁਰ ਬੰਗਾ ਜੋ ਅੱਜ-ਕੱਲ੍ਹ ਪਾਕਿਸਤਾਨ ਫੈਸਲਾਬਾਦ, ਜਾਣ ਦਾ ਫੈਸਲਾ ਕਰ ਉੱਥੇ ਜਾ ਕਿਰਤ ਕਰਨੀ ਸ਼ੁਰੂ ਕੀਤੀ। , ਜਿਸ ਧਰਤੀ ਤੇ ਭਗਤ ਸਿੰਘ ਸੂਰਮੇ ਦਾ ਜਨਮ ਹੁੰਦਾ।
ਕਿਵੇਂ ਬਚਪਨ ਵਿੱਚ ਹੀ ਭਗਤ ਸਿੰਘ ਦੇ ਦਿਲ ਦੀ ਜ਼ਮੀਨ ਤੇ ਕ੍ਰਾਂਤੀ ਦਾ ਬੀਜ਼ ਫੁੱਟਦਾ ਅਤੇ ਨਿੱਕਾ ਜਿਹਾ ਭਗਤ ਸਿੰਘ ਬੰਦੂਕਾਂ ਬੀਜਣ ਦੀਆਂ ਗੱਲਾਂ ਕਰਨ ਲੱਗਦਾ
ਭਗਤ ਸਿੰਘ ਦੇ ਦਾਦਾ ਅਰਜਨ ਸਿੰਘ ਆਰੀਆ ਸਮਾਜ ਲਹਿਰ ਦੇ ਸਰਗਰਮ ਮੈਂਬਰ ਸਨ,ਜੋ ਉਸ ਸਮੇਂ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੇ ਸਨ। ਉਸਦੇ ਬਾਅਦ ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ,ਚਾਚਾ ਅਜੀਤ ਸਿੰਘ ਤੇ ਸਵਰਨ ਸਿੰਘ ਗਰਮ ਖਿਆਲੀ ਧਿਰ ਵਿੱਚ ਸ਼ਾਮਿਲ ਹੋ ਕੇ ਅੰਗਰੇਜ਼ਾਂ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ ,ਉਸ ਸਮੇਂ 1905 ਵਿੱਚ ਬੰਗਾਲ ਦੀ ਵੰਡ ਦੇ ਬਾਅਦ ਪੰਜਾਬ ਨੂੰ ਵੀ ਗੋਰੀ ਸਰਕਾਰ ਢਾਅ ਲਾਉਣ ਲੱਗੀ,ਜਿਸ ਅਧਾਰ ਤੇ ‘ਪੰਜਾਬ ਕੋਲੋਨਾਈਜ਼ੇਸ਼ਨ ਐਕਟ’ ਬਣਿਆ,ਜਿਸ ਤਹਿਤ ਗੋਰੀ ਸਰਕਾਰ ਕਿਸਾਨਾਂ ਦੇ ਹੱਕ ਖੋਹਣ,ਨਹਿਰੀ ਕਲੋਨੀਆਂ ਵਿੱਚ ਵਸੇ ਕਿਸਾਨਾਂ ਤੋਂ ਜ਼ਮੀਨਾਂ ਹਥਿਆਉਣ ਵਿੱਚ ਲੱਗੀ ਸੀ। ਫਿਰ ਇਸ ਕ੍ਰਾਂਤੀਕਾਰੀ ਪਰਿਵਾਰ ਨੇ ਝੰਡਾ ਚੱਕਿਆ ਸ. ਸਰਦਾਰ ਅਜੀਤ ਸਿੰਘ ਨੇ ਪੱਗੜੀ ਸੰਭਾਲ ਜੱਟਾ ਲਹਿਰ ਦੀ ਸ਼ੁਰੂਆਤ ਕੀਤੀ ਜਿਸ ਕਾਰਨ ਭਗਤ ਸਿੰਘ ਦੇ ਪਿਤਾ ਨੂੰ ਗੋਰੀ ਸਰਕਾਰ ਨੇ ਨੇਪਾਲ ਦਾ ਦੇਸ਼ ਨਿਕਾਲਾ,ਅਜੀਤ ਸਿੰਘ ਨੂੰ ਬਰਮਾਂ ਦੀ ਜਲਾ -ਵਤਨੀ ਤੇ ਸਵਰਨ ਸਿੰਘ ਨੂੰ ਕੈਦ ਕਰ ਲਿਆ।
ਗੱਲ ਅੱਜ ਦੀ ਕਰੀਏ ਤਾਂ ਇਹ ਆਰਡੀਨੈਂਸ ਵੀ ‘ਪੰਜਾਬ ਕੋਲੋਨਾਈਜ਼ੇਸ਼ਨ ਐਕਟ’ ਹੀ ਹਨ ਅਤੇ ਇਹਨਾਂ ਦਿਨਾਂ ਵਿੱਚ ਵੀ ਪੰਜਾਬ ਵਿੱਚ ਪੱਗੜੀ ਸੰਭਾਲ ਜੱਟਾ ਲਹਿਰ ਚੱਲ ਰਹੀ ਹੈ,ਦੇਖਣਾ ਇਹ ਹੋਵੇਗਾ ਕਿ ਇੱਥੇ ਕਿਹਨੂੰ-ਕਿਹਨੂੰ ਕੈਦ ਹੁੰਦੀ ਹੈ ਅਤੇ ਕਿਹਨੂੰ ਜਲਾ-ਵਤਨੀ
ਇਹਨਾਂ ਸਾਰੀਆਂ ਗੱਲਾਂ ਦਾ ਪ੍ਰਭਾਵ ਭਗਤ ਸਿੰਘ ਦੇ ਮਨ ਤੇ ਪਿਆ।,ਬਚਪਨ ਵਿੱਚ ਉਹਨੇ ਆਪਣੇ ਚਾਚਿਆਂ ਦੀ ਕਹਾਣੀਆਂ ਸੁਣੀਆਂ ਸਨ ,ਜਿੱਥੋਂ ਉਸਨੂੰ ਆਜ਼ਾਦੀ ਦੀ ਚਿਣਗ ਲੱਗਣੀ ਸ਼ੁਰੂ ਹੋਈ।
ਦੂਜੀ ਗੱਲ ਜਿਸਨੇ ਭਗਤ ਸਿੰਘ ਦੇ ਮਨ ਤੇ ਗਹਿਰਾ ਅਸਰ ਪਾਇਆ ਉਹ ਸੀ,13 ਅਪ੍ਰੈਲ ਸਨ 1919 ਜਲ੍ਹਿਆਂ ਵਾਲ ਬਾਗ ਦੀ ਘਟਨਾ,ਜਿੱਥੇ ਰੋਲਟ ਐਕਟ ਦੇ ਵਿਰੁੱਧ ਇਕੱਠੇ ਹੋਏ ਲੋਕਾਂ ਨੂੰ ਅੰਗਰੇਜ਼ੀ ਹਕੂਮਤ ਦੇ ਹੁਕਮਾਂ ਨੇ ਲਾਸ਼ਾਂ ਦੇ ਢੇਰਾਂ ਵਿੱਚ ਬਦਲ ਦਿੱਤਾ। ਜਿੱਥੋਂ ਭਗਤ ਸਿੰਘ ਦੇ ਦਿਲ ਵਿੱਚ ਅੰਗਰੇਜ਼ੀ ਹਕੂਮਤ ਪ੍ਰਤੀ ਨਫ਼ਰਤ ਦੀ ਅੱਗ ਭਰ ਗਈ। ਭਗਤ ਸਿੰਘ ਉਸ ਲਹੂ ਭਿੱਜੀ ਜਲਿਆਂ ਵਾਲਾ ਬਾਗ ਦੀ ਰੇਤ ਨੂੰ ਚੁੱਕ ਕੇ ਲੈ ਜਾਂਦਾ,ਜਿਸਨੂੰ ਦੇਖ ਕੇ ਹਮੇਸ਼ਾ ਉਸ ਅੰਦਰ ਬਦਲੇ ਦੀ ਅੱਗ ਬਲਦੀ ਰਹੀ।
ਤੀਜਾ ਸੀ ਗਾਂਧੀ ਜੀ ਦੁਆਰਾ 1920 ਵਿੱਚ ਚਲਾਏ ਸਵਦੇਸ਼ੀ ਅੰਦੋਲਨ ਨੂੰ ਵਾਪਿਸ ਲੈਣਾ,ਜਿਸ ਵਿੱਚ ਭਗਤ ਸਿੰਘ ਵੀ ਸ਼ਾਮਿਲ ਸੀ।
ਇਹਨਾਂ ਸਾਰੇ ਹਾਲਾਤਾਂ ਕਰਕੇ ਉਸਦੇ ਅੰਦਰ ਦੀ ਜ਼ਮੀਨ ਤਿਆਰ ਸੀ,ਇੱਕ ਕ੍ਰਾਂਤੀ ਦੇ ਰੁੱਖ ਨੂੰ ਜਨਮ ਦੇਣ ਲਈ
ਲਾਹੌਰ ਕਾਲਜ ਵਿੱਚ ਪੜਦੇ ਉਸਦੇ ਕ੍ਰਾਂਤੀਕਾਰੀ ਲੇਖ ਉਸ ਸਮੇਂ ਦੇ ਅਖਬਾਰਾਂ ਵਿੱਚ ਛਪਦੇ ਸਨ,ਉਸ ਸਮੇਂ ਦੇ ਵੱਡੇ-ਵੱਡੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੀ ਵਿਵੇਕ-ਬੁੱਧੀ ,ਉਸਦੀ ਸੰਵੇਦਨਸ਼ੀਲਤਾ ਦੀ ਤਰੀਫ਼ ਕਰਦੇ ਸਨ,ਉਹ ਲਾਹੌਰ ਕਾਲਜ ‘ਚ ਪੜ੍ਹਦੇ ਵੀ ਅੰਗਰੇਜ਼ਾਂ ਵਿਰੁੱਧ ਰਣਨੀਤੀਆਂ ਘੜਦਾ ਰਿਹਾ।
ਕਾਲਜ ਦੀ ਪੜਾਈ ਪੂਰੀ ਕਰਨ ਦੀ ਬਾਅਦ ਜਦ ਭਗਤ ਸਿੰਘ ਵਾਪਿਸ ਘਰ ਜਾਂਦਾ ਹੈ,ਤਾਂ ਉਸਦੇ ਘਰਦੇ ਉਸਦਾ ਵਿਆਹ ਕਰਨਾ ਚਾਹੁੰਦੇ ਸੀ,ਪਰ ਉਹ ਤਾਂ ਪਹਿਲਾਂ ਹੀ ਆਜ਼ਾਦੀ ਨੂੰ ਆਪਣੀ ਦੁਲਹਨ ਮੰਨੀ ਬੈਠਾ ਸੀ। ਉਹ ਫੈਸਲਾ ਕਰੀ ਬੈਠਾ ਸੀ ਕਿ ਉਸਦਾ ਇਹ ਜੀਵਨ ਦੇਸ਼ ਨੂੰ ਸਮਰਪਿਤ ਹੈ।
ਵਿਆਹ ਦੇ ਚੱਕਰਾਂ ਤੋਂ ਬਚਣ ਲਈ ਭਗਤ ਸਿੰਘ ਸੰਨ 1923 ਵਿੱਚ ਘਰੋਂ ਭੱਜ ਜਾਂਦਾ ਹੈ ਅਤੇ ਕਾਨ੍ਹਪੁਰ ਨੂੰ ਜਾਂਦੀ ਰੇਲ ਤੇ ਚੜ ਜਾਂਦਾ,ਕਾਲਾ ਧੂੰਆਂ ਛੱਡਦੀ ਜਾਂਦੀ ਰੇਲ ਵਿੱਚ ਅੱਗ ਦੀ ਲਾਟ ਵਰਗੇ ਸੁਨਹਿਰੀ ਵਿਚਾਰਾਂ ਵਾਲਾ ਰਾਹੀ ਸਵਾਰ ਹੋ ਜਾਂਦਾ,ਜੋ ਕਾਨ੍ਹਪੁਰ ਪਹੁੰਚ ਕੇ ਉਥੋਂ ਪੱਤਰਕਾਰੀ ਦੇ ਦਾਅ ਪੇਚ ਸਿੱਖਦਾ ਹੈ।
ਕਾਨਪੁਰ ਤੋਂ ਵਾਪਿਸ ਆ ਭਗਤ ਸਿੰਘ ਨੇ ਕਈ ਅਖਬਾਰਾਂ ਲਈ ਆਪਣੇ ਜੋਸ਼ੀਲੇ ਵਿਚਾਰਾਂ ਵਾਲੇ ਲੇਖ ਵੀ ਲਿਖੇ।
1926 ਵਿੱਚ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲਕੇ ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਕੀਤੀ,ਜਿਸਦੇ ਅੰਤਰਗਤ ਅੰਗਰੇਜ਼ਾਂ ਵਿਰੁੱਧ ਕ੍ਰਾਂਤੀਕਾਰੀ ਗਤੀਵਿਧੀਆਂ ਸ਼ੁਰੂ ਕੀਤੀਆਂ ਸਨ।
ਭਗਤ ਸਿੰਘ ਨੇ ਰਾਮ ਪ੍ਰਸਾਦ ਬਿਸਮਿਲ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਪਾਰਟੀ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿੰਕਨ ਐਸੋਸੀਏਸ਼ਨ’ ਵਿੱਚ ਸ਼ਾਮਿਲ ਹੋ ਕੇ ਭਾਰਤ ਦੀ ਆਜ਼ਾਦੀ ਲਈ ਆਪਣਾ ਵੱਡਾ ਯੋਗਦਾਨ ਦਿੱਤਾ।
ਸੰਨ 1928 ਵਿੱਚ ‘ਸਾਈਮਨ ਗੋ ਬੈਕ’ ਅੰਦੋਲਨ ਦੀ ਅਗਵਾਈ ਕਰਦੇ ਲਾਲਾ ਲਾਜਪਤ ਰਾਏ ਜੀ ਅੰਗਰੇਜ਼ਾਂ ਦੇ ਲਾਠੀ ਚਾਰਜ ਕਾਰਨ ਜ਼ਖਮੀ ਹੋ ਗਏ ਸਨ ਅਤੇ ਕੁਝ ਦਿਨਾਂ ਬਾਅਦ ਉਹਨਾਂ ਦਿਹਾਂਤ ਹੋ ਗਿਆ ਸੀ।
ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਜੈ ਗੋਪਾਲ,ਰਾਜਗੁਰੂ ਅਤੇ ਚੰਦਰ ਸ਼ੇਖਰ ਆਜ਼ਾਦ ਨਾਲ ਮਿਲ ਕੇ 17 ਦਸੰਬਰ 1928 ਵਿੱਚ ਸਾਂਡਰਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬੁੱਟਕੇਸ਼ਵਰ ਦੱਤ ਨੇ ਬੋਲੀ ਅੰਗਰੇਜ਼ ਸਰਕਾਰ ਦੇ ਕੰਨ ਖੋਲ੍ਹਣ ਲਈ ਲਾਹੌਰ ਅਸੈਂਬਲੀ ਵਿੱਚ ਬੰਬ ਵਿਸਫੋਟ ਕੀਤਾ ਸੀ,ਜਿਸ ਬਾਅਦ ਭਗਤ ਸਿੰਘ ਤੇ ਦੱਤ ਨੇ ਖ਼ੁਦ ਆਪਣੀ ਗ੍ਰਿਫਤਾਰੀ ਦੇ ਦਿੱਤੀ ਸੀ।
ਜੇਲ੍ਹ ਅੰਦਰ ਵੀ ਭਗਤ ਸਿੰਘ ਦਾ ਸੰਘਰਸ਼ ਜਾਰੀ ਰਹਿੰਦਾ,ਜੇਲ੍ਹ ਵਿੱਚ ਕੈਦੀਆਂ ਨਾਲ ਦੁਰ ਵਿਵਹਾਰ,ਮਾੜੇ ਖਾਣ-ਪੀਣ ਪ੍ਰਬੰਧ ਅਤੇ ਕੈਦੀਆਂ ਦੀ ਸਹੂਲਤਾਂ ਲਈ ਭਗਤ ਦੁਆਰਾ 14 ਜੂਨ 1929 ਨੂੰ ਲਾਹੌਰ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ। ਜੋ 13 ਸਤੰਬਰ 1929 ਤੱਕ ਭਗਤ ਸਿੰਘ ਦੇ ਸਾਥੀ ਜਤਿਨ ਦਾਸ ਭੁੱਖ ਕਾਰਨ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਪਰ ਅਖੀਰ ਅੰਗਰੇਜ਼ੀ ਹਕੂਮਤ ਨੂੰ ਭਗਤ ਸਿੰਘ ਦੀਆਂ ਮੰਗਾਂ ਮੰਨ ਲੈਂਦੀ ਹੈ।
ਭਗਤ ਸਿੰਘ ਤੇ 26 ਅਗਸਤ 1930 ਨੂੰ ਧਾਰਾ 129,302 ਤੇ ਵਿਸਫੋਟ ਪਦਾਰਥ ਅਧਿਨਿਯਮ ਧਾਰਾ 4 ਤੇ 6 ਐੱਫ ਤੇ IPC ਦੀ ਧਾਰਾ 120 ਦੇ ਅੰਤਰਗਤ ਅਪਰਾਧੀ ਸਿੱਧ ਕੀਤਾ ਜਾਂਦਾ ਹੈ।
ਭਗਤ ਸਿੰਘ ਨੇ ਜੇਲ੍ਹ ਅੰਦਰ ਬਹੁਤ ਸਾਰਾ ਸਾਹਿਤ ਪੜ੍ਹਿਆ , ਉਸਨੂੰ ਹਿੰਦੀ,ਪੰਜਾਬੀ,ਅੰਗਰੇਜ਼ੀ ਅਤੇ ਬੰਗਲਾ ਭਾਸ਼ਾ ਦਾ ਗਿਆਨ ਸੀ ,ਉਹ ਜੇਲ ਅੰਦਰ ਆਪਣੇ ਵਕੀਲ ਤੋਂ ਹਮੇਸ਼ਾ ਕੋਈ ਨਾ ਕੋਈ ਕਿਤਾਬਾਂ ਦੀ ਫਰਮਾਇਸ਼ ਕਰਦਾ ਹੀ ਰਹਿੰਦਾ ਸੀ।
7 ਅਕਤੂਬਰ 1930 ਨੂੰ ਭਗਤ ਸਿੰਘ ,ਸੁਖਦੇਵ ਅਤੇ ਰਾਜਗੁਰੂ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।
ਸੰਨ 1931 ਵਿੱਚ ਮਦਨ ਮੋਹਨ,ਮਾਲਵੀਏ ,ਕਾਂਗਰਸ ਨੇਤਾਵਾਂ ਅਤੇ ਆਮ ਜਨਤਾ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਲਈ ਅਪੀਲ ਵੀ ਕੀਤੀ,ਪਰ ਉਸ ਯੋਧੇ ਨੂੰ ਇਹ ਕਦੇ ਵੀ ਮੰਨਜ਼ੂਰ ਨਹੀਂ ਸੀ,ਭਗਤ ਸਿੰਘ ਦਾ ਮੰਨਣਾ ਸੀ ਕਿ ਹੁਣ ਕੁਰਬਾਨੀ ਦੀ ਲੋੜ ਹੈ ਅਤੇ ਉਹ ਪਿੱਛੇ ਨਹੀਂ ਹਟਣਗੇ।
ਲਾਹੌਰ ਜੇਲ੍ਹ ਵਿੱਚ ਭਗਤ ਸਿੰਘ ਦਾ ਬਹੁਤ ਪ੍ਰਭਾਵ ਸੀ,ਸਾਰੇ ਉਸਦਾ ਸਤਿਕਾਰ ਕਰਦੇ ਸੀ ,ਉਸਦੀ ਛੋਟੀ ਜਿਹੀ ਜੇਲ ਕੋਠੜੀ ਵਿੱਚ ਕੱਚੇ ਫਰਸ਼ ਤੇ ਨੰਗੇ ਪੈਰੀ ਹੱਥ ਵਿੱਚ ਕੋਈ ਨਾ ਕੋਈ ਕਿਤਾਬ ਫੜ ਉਹ ਹਮੇਸ਼ਾ ਅਧਿਐਨ ਕਰਦਾ ਰਹਿੰਦਾ ਸੀ
ਜੇਲ੍ਹ ਦਾ ਸਫ਼ਾਈ ਸੇਵਕ ਬੋਗਾ ਜੋ ਉਸਦੀ ਕੋਠੜੀ ਦੀ ਸਫਾਈ ਕਰਦਾ ਸੀ,ਭਗਤ ਸਿੰਘ ਉਸਨੂੰ ਪਿਆਰ ਨਾਲ ਬੇਬੇ ਕਹਿੰਦਾ,ਭਗਤ ਸਿੰਘ ਉਸਨੂੰ ਪਿਆਰ ਨਾਲ ਕਹਿੰਦਾ ‘ਤੂੰ ਮੇਰਾ ਏਨਾ ਖਿਆਲ ਰੱਖਦਾਂ,ਜਿਵੇਂ ਮੇਰੀ ਬੇਬੇ ਰੱਖਦੀ ਸੀ ਤੇ ਤੂੰ ਵੀ ਮੇਰੀ ਬੇਬੇ ਈ ਆਂ
ਆਪਣੇ ਅਖੀਰ ਸਮੇਂ ਵਿੱਚ ਭਗਤ ਸਿੰਘ THE RUSSIAN REVOLUTIONARY ਲੈਨਿਨ ਦੀ ਕਿਤਾਬ ਪੜ੍ਹ ਰਹੇ ਸਨ ਜਦੋਂ ਜੇਲ੍ਹ ਵਾਰਡਨ ਚੜ੍ਹਤ ਸਿੰਘ ਦਾ ਫਰਮਾਨ ਆਇਆ ਕਿ ਭਗਤ ਸਿੰਘ ਤੇਰੇ ਆਖਰੀ ਸਮਾਂ ਆ ਗਿਆ ,ਤੇ ਭਗਤ ਸਿੰਘ ਨੇ ਕਿਹਾ ਅਜੇ ਤਾਂ ਮੈਂ ਇਸ ਕਿਤਾਬ ਦਾ ਇੱਕ ਅਧਿਆਏ ਵੀ ਪੂਰਾ ਨਹੀਂ ਕੀਤਾ,ਕਿ ਤੁਸੀਂ ਇੱਕ ਕ੍ਰਾਂਤੀਕਾਰੀ ਨੂੰ ਦੂਜੇ ਕ੍ਰਾਂਤੀਕਾਰੀ ਨਾਲ ਮਿਲਣ ਨਹੀਂ ਦੇਵੋਗੇ। ਅਤੇ ਭਗਤ ਸਿੰਘ ਫਿਰ ਭਗਤ ਸਿੰਘ ਉਸ ਕਿਤਾਬ ਦਾ ਪੰਨਾ ਮੋੜ ਦਿੰਦਾ ਹੈ।
ਜਿਵੇਂ ਉਸਦੀ ਸੋਚ ਸੀ ਕਿ ਅਗਲੀ ਪੀੜੀ ਇਸ ਪੰਨੇ ਤੋਂ ਅਗਲੀ ਇਬਾਰਤ ਸ਼ੁਰੂ ਕਰੇਗੀ,ਜਿਵੇਂ ਅਜੇ ਕੁਝ ਅਧੂਰਾ ਬਾਕੀ ਸੀ ਜੋ ਆਉਣ ਵਾਲੀਆਂ ਪੀੜੀਆਂ ਨੇ ਕਰਨਾ ਹੈ।
ਫਾਂਸੀ ਦੇ ਤਹਿ ਸਮੇਂ ਤੋਂ ਪਹਿਲਾਂ 23 ਮਾਰਚ 1923 ਨੂੰ ਸ਼ਾਮ ਦੇ ਸੱਤ ਵਜੇ ਜੇਲ੍ਹ ਵਿੱਚ ਸਨਾਟਾ ਛਾ ਜਾਂਦਾ ਤੇ ਆਵਾਜ਼ ਆਉਂਦੀ ਹੈ ‘ਮੇਰਾ ਰੰਗ ਦੇ ਬਸੰਤੀ ਚੋਲਾ-ਮੇਰਾ ਰੰਗ ਦੇ ਬੰਸਤੀ ਚੋਲਾ ,ਸੁਖਦੇਵ ਰਾਜਗੁਰੂ ਅਤੇ ਭਗਤ ਸਿੰਘ ਫਾਂਸੀ ਦੇ ਤਖ਼ਤੇ ਵੱਲ ਵੱਧ ਰਹੇ ਸੀ,ਇੱਕ ਅਣਹੋਣੀ ਦਾ ਅਗਿਆਤ ਸਾਰੇ ਕੈਦੀਆਂ ਨੂੰ ਹੋ ਗਿਆ ਸੀ ਅਤੇ 23 ਮਾਰਚ 1931 ਨੂੰ ਸ਼ਾਮ 7 ਵੱਜ ਕੇ 33 ਮਿੰਟ ਤੇ ਇਹਨਾਂ ਸੂਰਮਿਆਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ।
ਸਲਾਮ ਇਹਨਾਂ ਸੂਰਮਿਆਂ ਨੂੰ ਇਹਨਾਂ ਦੇ ਜਜ਼ਬੇ ਨੂੰ
ਹੁਣ ਸਵਾਲ ਕਈ ਖੜੇ ਹੁੰਦੇ ਹਨ
ਪਹਿਲਾ ਭਗਤ ਸਿੰਘ ਬੰਦੂਕਾਂ ਵਾਲਾ ਨਹੀਂ ਕਲਮਾਂ ਵਾਲਾ ਹੈ
ਦੂਜਾ ਭਗਤ ਸਿੰਘ ਦਾ ਰੰਗ ਕੇਸਰੀ ਨਹੀਂ ਬਸੰਤੀ ਹੈ
ਤੀਜਾ ਭਗਤ ਸਿੰਘ ਸੰਧੂ ਨਹੀਂ ਸਾਰਿਆਂ ਦਾ ਸਾਂਝਾ ਜਾਤਾ ਪਾਤਾਂ ਤੋਂ ਦੂਰ ਹੈ
ਭਗਤ ਸਿੰਘ ਇਕ ਸੋਚ ਹੈ
ਭਗਤ ਸਿੰਘ ਨੇ ਦੇਸ਼ ਦੀਆਂ ਸਮੱਸਿਆਵਾਂ ਤੇ ਕਈ ਲੇਖ ਲਿਖੇ ਜਿਵੇਂ ਸੰਪ੍ਰਦਾਇਕ ਦੰਗੇ ਅਤੇ ਹਾਲ ਅਤੇ ਛੂਤ-ਛਾਤ ਦੀ ਸੱਮਸਿਆ ਤੇ ਵੀ ਉਹਨਾਂ ਨੇ ਲੇਖ ਲਿਖੇ
ਜੋ ਕਿਸਾਨੀ ਦਾ ਅੱਜ ਦਰਦ ਹੈ ਉਸ ਬਾਰੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਲਹਿਰ ਪੱਗੜੀ ਸੰਭਾਲ ਜੱਟਾ ਸਮੇਂ ਦੀ ਲੋੜ ਹੈ।
ਭਗਤ ਸਿੰਘ ਨੇ ਕਿਸਾਨਾਂ ਬਾਰੇ ਉਸ ਸਮੇਂ ਕਿਹਾ ਸੀ ਕਿ ਭਾਰਤ ਦੇ ਪ੍ਰਕਿਰਤਿਕ ਸਾਧਨਾਂ ਦਾ ਜੋ ਵੀ ਸੋਸ਼ਣ ਕਰਦਾ ਚਾਹੇ ਉਹ ਆਪਣਾ ਜਾਂ ਕੋਈ ਬਾਹਰ ਦਾ ਉਸਦੇ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ ਹੈ,ਕਿਸਾਨ ਦੀ ਜ਼ਮੀਨ ਅਤੇ ਸੰਸਾਧਨ ਕਿਸਾਨ ਦੇ ਅਧੀਨ ਹੋਣ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ।
Continue Reading